ਮੋਦੀ ਸਰਕਾਰ ਦਾ ਅੰਤਿਮ ਕੌਮੀ ਬਜਟ 1 ਫਰਵਰੀ ਨੂੰ

ਨਵੀਂ ਦਿਲੀ – ਕੇਂਦਰੀ ਸਰਕਾਰ ਦਾ ਸੰਸਦੀ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਕੇ 13 ਫਰਵਰੀ ਤਕ ਚਲੇਗਾ। ਅੰਤਰਿਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਸਬੰਧ ’ਚ ਫ਼ੈਸਲਾ ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਹੋਈ ਬੈਠਕ ’ਚ ਲਿਆ ਗਿਆ ਹੈ। ਮੋਦੀ ਸਰਕਾਰ ਲਈ ਇਹ ਆਖਰੀ ਬਜਟ ਸੈਸ਼ਨ ਹੋਵੇਗਾ, ਕਿਉਂਕਿ ਅਪ੍ਰੈਲ ’ਚ ਲੋਕ ਸਭਾ ਦੀ ਚੋਣ ਹੋ ਸਕਦੀ ਹੈ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੋਣ ਵਾਲੇ ਇਸ ਬਜਟ ਸੈਸ਼ਨ ’ਚ ਸਰਕਾਰ ਕੁਝ ਵੱਡੇ ਐਲਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਬਜਟ ਸੈਸ਼ਨ ’ਚ ਸਰਕਾਰ ਹੋਰ ਪੈਡਿੰਗ ਬਿਲਾਂ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਵੀ ਕਰੇਗੀ। ਹਾਲਾਂਕਿ ਚੋਣ ਤੋਂ ਠੀਕ ਪਹਿਲਾਂ ਹੋਣ ਵਾਲੇ ਇਸ ਸੈਸ਼ਨ ’ਚ ਵਿਰੋਧੀ ਪਖ ਦੇ ਵੀ ਅਪਣੇ ਮੁਦੇ ਹੋਣਗੇ।

VIA PUNJAB