ਯੋਗ ਇਕ ਜੀਵਨ ਜੀਣ ਦੀ ਕਲਾ ਹੈ – ਸ੍ਰੀ ਆਰਿਆ

ਚੰਡੀਗੜ – ਹਰਿਆਣਾ ਦੇ ਰਾਜਪਾਲ ਸ੍ਰੀ ਸਤਿਅਦੇਵ ਨਰਾਇਣ ਆਰਿਆ ਨੇ ਕਿਹਾ ਕਿ ਨਿਰੋਗ ਜੀਵਨ ਲਈ ਯੋਗ ਨੂੰ ਇਕ ਦਿਨ ਹੀ ਨਹੀਂ ਸਗੋਂ ਇਸ ਨੂੰ ਸਾਨੂੰ ਆਪਣੀ ਰੋਜਮਰਾ ਵਿਚ ਸ਼ਾਮਿਲ ਕਰਨਾ ਹੋਵੇਗਾ ਤਾਹੀਂ ਅਸੀਂ ਅਤੇ ਸਾਡਾ ਦੇਸ਼ ਸਿਹਤਮੰਦ ਰਹੇਗਾ| ਉਨਾਂ ਨੇ ਕਿਹਾ ਕਿ ਯੋਗ ਇਕ ਜੀਵਨ ਜੀਣ ਦੀ ਕਲਾ ਹੈ, ਜੋ ਜੀਵਨ ਵਿਚ ਸੁੱਖ ਤੇ ਸ਼ਾਂਤੀ ਲੈ ਕੇ ਆਉਂਦਾ ਹੈ ਅਤੇ ਨਾਲ ਹੀ ਮੁਕਤੀ ਦੇ ਵੱਲ ਲੈ ਕੇ ਜਾਂਦਾ ਹੈ|ਹਰਿਆਣਾ ਰਾਜਭਵਨ ਵਿਚ ਕੌਮਾਂਤਰੀ ਯੋਗ ਦਿਵਸ ‘ਤੇ ਆਯੋਜਿਤ ਪ੍ਰੋਗ੍ਰਾਮ ਵਿਚ ਉਨਾਂ ਨੇ ਯੋਗ ਨੂੰ ਮਨੁੱਖਤਾ ਲਈ ਭਾਰਤੀ ਪ੍ਰਾਚਪਣ ਪੱਣਤੀ ਦਾ ਅਮੁੱਲ ਊਪਹਾਰ ਦਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਯੋਗ ਨੂੰ ਕੌਮਾਂਤਰੀ ਪੱਧਰ ‘ਤੇ ਪਹਿਚਾਣ ਦਿਵਾਈ ਹੈ, ਉਨਾਂ ਦੇ ਯਤਨਾਂ ਨਾਲ ਹੀ ਅੱਜ ਦੇ ਦਿਨ ਯਾਨੀ 21 ਜੂਨ ਨੂੰ ਸੰਯੁਕਤ ਰਾਸ਼ਟਰ ਸੰਘ ਵਿਚ ਕੌਮਾਂਤਰੀ ਯੋਗ ਦਿਵਸ ਐਲਾਨ ਕੀਤਾ ਗਿਆ ਹੈ| ਅੱਜ ਨਾ ਸਿਰਫ਼ ਭਾਰਤ ਵਿਚ ਸਗੋ ਪੂਰੇ ਵਿਸ਼ਵ ਵਿਚ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ| ਸ੍ਰੀ ਆਰਿਆ ਨੇ ਅੱਜ ਯੋਗ ਦੇ ਪੂਰੇ ਕੌਮਾਂਤਰੀ ਪ੍ਰੋਟੋਕਾਲ ਦੇ ਤਹਿਤ 45 ਮਿੰਟ ਤਕ ਯੋਗ ਕੀਤਾ| ਉਨਾ ਨੇ ਇਸ ਦੌਰਾਨ ਪ੍ਰਾਣਾਯਾਮ, ਆਸਨ ਅਤੇ ਵਿਯਾਮ ਦੀ ਕ੍ਰਿਆਵਾਂ ਕੀਤੀਆਂ| ਇੰਨਾਂ ਕ੍ਰਿਆਵਾਂ ਵਿਚ ਸੱਭ ਤੋਂ ਪਹਿਲਾਂ ਸੂਕਸ਼ਮ ਵਿਅਯਾਮ, ਗ੍ਰੀਵਾ ਸੰਚਾਲਨ, ਮੋਢਿਆਂ ਦੀ ਕਸਰਤ, ਗੋਡਿਆਂ ਦੀ ਕਸਰਤ ਅਤੇ ਪ੍ਰਾਣਾਯਾਮ ਵਿਚ ਅਨੁਲੋਮ-ਵਿਲੋਮ, ਕਪਾਲ ਭਾਰਤੀਠ ਸ਼ੀਤਲੀ, ਭ੍ਰਾਮਰੀ ਅਤੇ ਧਿਆਨ ਦੀ ਪ੍ਰਕ੍ਰਿਆ ਪੂਰੀ ਕੀਤੀ| ਇਸ ਤਰਾ, ਨਾਲ ਆਸਨਾਂ ਵਿਚ ਵਜਾਸਨ, ਓਤਾਨ ਮੰਡੂਕਾਸਨ, ਵਕ੍ਰਾਸਨ, ਮਕ੍ਰਾਸਨ, ਭਜਾਸਨ, ਸ਼ਲਭਾਸਨ, ਸੇਤੁਬੰਧ ਆਸਨ, ਓਤਾਨਪਾਤ ਆਸਨ ਅਤੇ ਮੂਲਪਵਨ ਆਸਨ ਦੀ ਕ੍ਰਿਆਵਾਂ ਕੀਤੀਆਂ| ਆਯੂਸ਼ ਵਿਭਾਗ ਤੋਂ ਆਈ ਆਯੋਗ ਮਾਹਰ ਰੀਤੂ ਮਿੱਤਲ ਨੇ ਯੋਗ ਦੀ ਇਹ ਸਾਰੀ ਕ੍ਰਿਆਵਾਂ ਕਰਵਾਈਆਂ| ਉਨਾਂ ਨੇ ਪ੍ਰਾਰਥਨਾ ਮੰਤਰ ਨਾਲ ਯੋਗ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ ਅਤੇ ਅੰਤ ਵਿਚ ਸ਼ਾਂਤੀ ਪਾਠ ਦੇ ਨਾਲ ਸੰਕਲਪ ਨੂੰ ਦੋਹਰਾਇਆ| ਇਸ ਮੌਕੇ ‘ਤੇ ਆਯੂਸ਼ ਵਿਭਾਗ ਦੇ ਡਾ. ਗੌਤਮ ਅਤੇ ਯੋਗ ਅਧਿਆਪਕ ਵਿਭਾ ਸ਼ਰਮਾ ਸਮੇਤ ਰਾਜਭਵਨ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ|

VIA PUNJAB