- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਣਾ ਕੇ.ਪੀ. ਸਿੰਘ ਵੱਲੋਂ ਵਿਦੇਸ਼ੀ ਵਫਦ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ
ਨੈਸ਼ਨਲ ਲਿਬਰਲ ਕਲੱਬ-ਕਾਮਨਵੈਲਥ ਫੋਰਮ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ
ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਨੈਸ਼ਨਲ ਲਿਬਰਲ ਕਲੱਬ-ਕਾਮਨਵੈਲਥ ਫੋਰਮ ਦੇ ਇਕ ਵਫਦ ਨੇ ਅੱਜ ਮੁਲਾਕਾਤ ਕੀਤੀ। ਇਸ ਵਫਦ ਦੀ ਅਗਵਾਈ ਲਾਰਡ ਦਿਲਜੀਤ ਸਿੰਘ ਰਾਣਾ ਨੇ ਕੀਤੀ। ਵਫਦ ਦਾ ਸਵਾਗਤ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਰਾਸ਼ਟਰਮੰਡਲ ਦੇਸ਼ਾਂ ਨੂੰ ਪੰਜਾਬ ਵਿਚ ਖੁੱਲ੍ਹ ਕੇ ਨਿਵੇਸ਼ ਕਰਨਾ ਚਾਹੀਦਾ ਹੈ ਕਿਉਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਵਿਚ ਨਿਵੇਸ਼ ਦੇ ਮੌਕਿਆਂ ਦੀਆਂ ਅਪਾਰ ਸੰਭਾਵਨਾਵਾਂ ਹਨ। ਪਿਛਲੇ ਦੋ ਸਾਲਾਂ ਵਿਚ ਸਨਅਤੀ ਘਰਾਣੇ ਅਤੇ ਉਦਯੋਗਪਤੀ ਪੰਜਾਬ ਵਿਚ ਜ਼ੋਰਦਾਰ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ, ਮੈਨੂਫੈਕਚਰਿੰਗ, ਟੈਕਸਟਾਈਲ ਅਤੇ ਆਈ.ਟੀ. ਖੇਤਰ ਵਿਚ ਨਿਵੇਸ਼ਕਾਂ ਲਈ ਚੰਗੇ ਮੌਕੇ ਹਨ। ਵਫਦ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਦੇਸ਼ ਦੇ ਅੰਨ ਭੰਡਾਰ ਵਿਚ ਪੰਜਾਬੀ ਕਿਸਾਨਾਂ ਦਾ ਵਡਮੁੱਲਾ ਯੋਗਦਾਨ ਹੈ। ਦੁਨੀਆਂ ਭਰ ਵਿਚ ਪੰਜਾਬੀਆਂ ਵੱਲੋਂ ਕੀਤੀ ਕਾਮਯਾਬੀ ਦੀ ਤਾਰੀਫ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪੰਜਾਬੀ ਕਾਮਯਾਬ ਉਦਮੀ ਅਤੇ ਮਿਹਨਤੀ ਲੋਕਾਂ ਦੀ ਕੌਮ ਹੈ। ਰਾਸ਼ਟਰਮੰਡਲ ਦੇਸ਼ਾਂ ਅਤੇ ਅਜਿਹੇ ਮੰਚਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਇਕ ਬੇਹਤਰ ਦੁਨੀਆਂ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਸਮਾਜਿਕ-ਸਿਆਸੀ ਮਿਲਵਰਤਣ, ਆਰਥਿਕ ਵਿਕਾਸ ਅਤੇ ਆਲਮੀ ਵਾਤਾਵਰਣ ਦੀ ਸੁਰੱਖਿਆ ਲਈ ਸਭ ਇਕੱਠੇ ਹੋਣਗੇ। ਇਸ ਮੌਕੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਰਣਦੀਪ ਸਿੰਘ ਨਾਭਾ ਅਤੇ ਹਰਪ੍ਰਤਾਪ ਸਿੰਘ ਅਜਨਾਲਾ ਹਾਜ਼ਰ ਸਨ। ਨੈਸ਼ਨਲ ਲਿਬਰਲ ਕਲੱਬ-ਕਾਮਨਵੈਲਥ ਫੋਰਮ ਦੇ ਵਫਦ ਵਿਚ ਟ੍ਰੈਵਰ ਪੀਲ, ਕੋਲਿਨ ਵੈਲਸ਼, ਸੁਬੂ ਸੁਬਰਾਮਨਿਅਮ ਲੋਗਾਨਾਥਨ, ਐਮਿਲੀ, ਡਾ. ਝੇਮਜ਼ ਰਿਚਰਡ ਬ੍ਰਾਊਨ, ਸਵੈਤਲਾਨਾ ਗ੍ਰੀਨ, ਰਿਚਰਡ ਹਾਰਪਰ, ਸਮੀਰ ਸੇਠ, ਪ੍ਰੋ. ਅਸ਼ੋਕ ਮਿਸਰਾ, ਰਿਜੂ ਰਾਜ ਜਮਵਾਲ, ਦਿਪਨ ਕੁਮਾਰ ਸਰਕਾਰ, ਇਲਾ ਬੀਐਟਰਿਕ ਸਲੈਕ, ਬ੍ਰਾਇਨ ਫਲਾਇਨ, ਅਨੁਜ ਦਿਆਲ, ਐਂਥਨੀ ਫਿਲਿਪ ਵਿਲੀਅਮ ਪਿਲਕਿੰਗਟਨ, ਡਾ. ਯੇਹੁਦਾ ਅਹਿਮਦ, ਜਿਲ ਰੌਬਿਨਸਨ, ਗੇਰਾਲਡ ਪੀਟਰ ਜੇਮਜ਼ ਪਾਰਸਨਜ਼, ਮਾਰਕ ਲੌਰੀ ਬੁਰਚ ਅਤੇ ਫ੍ਰੀਡਾ ਗ੍ਰਾਫ ਸ਼ਾਮਲ ਸਨ।


