- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਮੋਦੀ ਉਤੇ ਹਮਲਾ, ਭਾਜਪਾ ਨੂੰ ਦੱਸਿਆ ਤਾਨਾਸ਼ਾਹ ਸਰਕਾਰ
ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਛੱਤੀਸਗੜ੍ਹ ਵਿੱਚ ਕਾਂਗਰਸ ਵਰਕਰਾਂ ਦੀ ਪੁਲੀਸ ਵੱਲੋਂ ਕੀਤੀ ਕੁੱਟਮਾਰ ਨੂੰ ਲੈ ਕੇ ਅੱਜ ਨਰਿੰਦਰ ਮੋਦੀ ਸਰਕਾਰ ਅਤੇ ਰਮਨ ਸਿੰਘ ਸਰਕਾਰ ਉਤੇ ਹਮਲਾ ਬੋਲਿਆ ਅਤੇ ਦੋਸ਼ ਲਗਾਇਆ ਕਿ ਤਾਨਾਸ਼ਾਹੀ ਹੁਣ ਇਕ ਪੇਸ਼ਾ ਬਣ ਚੁੱਕੀ ਹੈ| ਗਾਂਧੀ ਨੇ ਘਟਨਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ‘ਨਰਿੰਦਰ ਮੋਦੀ ਦੀ ਹਕੂਮਤ ਵਿੱਚ ਤਾਨਾਸ਼ਾਹੀ ਬੁਜ਼ਦਿਲੀ ਨਾਲ ਕੀਤੇ ਗਏ ਇਸ ਪ੍ਰਹਾਰ ਨੂੰ ਉਥੇ ਦੀ ਜਨਤਾ ਸਿਆਸੀ ਜ਼ੁਲਮ ਦੇ ਰੂਪ ਵਿੱਚ ਯਾਦ ਰੱਖੇਗੀ| ਬਿਲਾਸਪੁਰ ਵਿੱਚ ਪੁਲੀਸ ਨੇ ਕਾਂਗਰਸ ਵਰਕਰਾਂ ਦੀ ਕੁੱਟਮਾਰ ਕੀਤੀ ਜਿਸ ਵਿੱਚ ਕਾਂਗਰਸ ਦੇ ਸੀਨੀਅ ਨੇਤਾ ਅਟਲ ਸ਼੍ਰੀਵਾਸਤਵ ਜ਼ਖਮੀ ਹੋ ਗਏ| ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਗਈ ਹੈ| ਖਬਰਾਂ ਮੁਤਾਬਕ ਕਾਂਗਰਸ ਵਰਕਰ ਨਗਰ ਨਿਕਾਯ ਮੰਤਰੀ ਅਮਰ ਅਗਰਵਾਲ ਦੇ ਘਰ ਉਤੇ ਪ੍ਰਦਰਸ਼ਨ ਕਰਨ ਗਏ ਸੀ, ਜਿੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ| ਅਸਲ ਵਿੱਚ ਕੁੱਝ ਦਿਨ ਪਹਿਲਾਂ ਅਮਰ ਅਗਰਵਾਲ ਨੇ ਕਾਂਗਰਸ ਵਰਕਰਾਂ ਨੂੰ ਕਚਰਾ ਕਿਹਾ ਸੀ ਜਿਸ ਨਾਲ ਭੜਕੇ ਪਾਰਟੀ ਵਰਕਰਾਂ ਨੇ ਵਿਰੋਧ ਵਿੱਚ ਮੰਤਰੀ ਦੇ ਘਰ ਉਤੇ ਕਚਰਾ ਸੁੱਟਣ ਪਹੁੰਚੇ ਸੀ|


