- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲਘੂ, ਸੂਖਮ ਤੇ ਮੱਧਮ ਉਦਯੋਗ ਅਰਥਵਿਵਸਥਾ ਦੀ ਰੀੜ ਦੀ ਹੱਡੀ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਲਘੂ, ਸੂਖਮ ਤੇ ਮੱਧਮ ਉਦਯੋਗ (ਐਮ.ਐਸ.ਐਮ.ਈ.) ਸਾਡੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹੈ, ਜਿਸ ਨੂੰ ਮਜਬੂਤ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ| ਕੱਚੇ ਉਤਪਾਦਨ ਵਿਚ ਖੇਤੀਬਾੜੀ ਖੇਤਰ ਮੁੱਖ ਹੈ ਤਾਂ ਉਸ ਦਾ ਉਤਪਾਦਨ ਕਰਕੇ ਖਪਤਕਾਰ ਤਕ ਪਹੁੰਚਾਉਣ ਵਿਚ ਐਮ.ਐਸ.ਐਮ.ਈ. ਦਾ ਯੋਗਦਾਨ ਹੁੰਦਾ ਹੈ| ਇੰਨਾਂ ਖੇਰਤਾਂ ਨੂੰ ਤੇਜੀ ਨਾਲ ਅੱਗੇ ਵੱਧਾਇਆ ਜਾ ਰਿਹਾ ਹੈ| ਮੁੱਖ ਮੰਤਰੀ ਮਨੋਹਰ ਲਾਲ ਅੱਜ ਦੀਨਬੰਧੂ ਛੋਟੂਰਾਮ ਵਿਗਿਆਨ ਤੇ ਤਕਨਾਲੋਜੀ ਯੂਨੀਵਰਸਿਟੀ, ਮੁਰਥਲ ਵਿਚ ਲਘੂ, ਸੂਖਮ ਅਤੇ ਮੱਧਮ ਉਦਯੋਗ : ਸਹਿਯੋਗ ਤੇ ਸੰਪਰਕ ਪ੍ਰੋਗ੍ਰਾਮ ਵਿਚ ਹਾਜਿਰ ਉਦਮੀਆਂ ਨੂੰ ਬਤੌਰ ਮੁੱਖ ਮਹਿਮਾਨ ਸਬੰਧਤ ਕਰ ਰਹੇ ਸਨ| ਇਸ ਦੌਰਾਨ ਆਯੋਜਿਤ ਵੀਡਿਓ ਕਾਨਫਰੈਂਸ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ| ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ 100 ਦਿਨ ਪ੍ਰੋਗ੍ਰਾਮ ਦੇ ਤਹਿਤ ਹਰਿਆਣਾ ਦੇ ਚਾਰ ਕਲਸਟਰਾਂ ਨੂੰ ਚੁਣਿਆ ਗਿਆ ਹੈ, ਜਿਸ ਵਿਚ ਸੋਨੀਪਤ, ਪਾਣੀਪਤ, ਮਾਨੇਸਰ ਅਤੇ ਫਰੀਦਾਬਾਦ ਨੂੰ ਸ਼ਾਮਿਲ ਕੀਤਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਇਕ ਲੱਖ ਐਮ.ਐਸ.ਐਮ.ਈ. ਹਨ, ਜਿੰਨਾਂ ਵਿਚੋਂ 8 ਤੋਂ 10 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ| ਨਿਰਯਾਤ ਵਿਚ ਵੀ ਐਮ.ਐਸ.ਐਮ.ਈ. ਦੀ ਵੱਡੀ ਭੂਮਿਕਾ ਹੈ| ਇਸ ਲਈ ਅਸੀ. ਐਮ.ਐਸ.ਐਮ.ਈ. ਦੇ ਵਿਕਾਸ ਦੀ ਚਿੰਤਾ ਹੈ, ਜਿਸ ਦੇ ਤਹਿਤ ਸਹੂਲਤ ਵੱਧਾਈ ਜਾ ਰਹੀਹੈ| ਐਮ.ਐਸ.ਐਮ.ਈ. ਦੀ ਸਮੱਸਿਆਵਾਂ ਖਤਮ ਕਰਨ ਲਈ ਹੱਲ ਕੌਂਸਿਲ ਦਾ ਗਠਨ ਕੀਤਾ ਹੈ, ਜਿਸ ਰਾਹੀਂ ਕਰੀਬ 1100 ਮਾਮਲਿਆਂ ਦਾ ਨਿਪਟਾਰਾ ਕਰਦੇ ਹੋਏ 544 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ| ਇਸ ਤਰਾਂ ਕਲਸਟਰ ਡਿਵੈਲਪਮੈਂਟ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਵਿਚ 70 ਫੀਸਦੀ ਰਕਮ ਕੇਂਦਰ ਪ੍ਰਦਾਨ ਕਰੇਗਾ| ਸੂਬੇ ਵਿਚ 12 ਕਲਸਟਰ ਸਰਗਰਮ ਹਨ| 2 ਕਰੋੜ ਰੁਪਏ ਤਕ ਦੇ ਟਰਨ ਓਵਰ ਵਾਲੇ ਐਮ.ਐਸ.ਐਮ.ਈ. ਲਈ ਮਿੰਨੀ ਕਲਸਟਰ ਡਿਵੈਲਪਮੈਂਟ ਯੋਜਨਾ ਤਿਆਰ ਕੀਤੀ ਗਈ ਹੈ| ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਦੀ ਸੀਮਾ ਹੁੰਦੀ ਹੈ, ਜਿਸ ਦੇ ਤਹਿਤ ਹਰ ਸਾਲ 15,000 ਤਕ ਨੌਕਰੀਆਂ ਦੇ ਮੌਕੇ ਮਿਲਦੇ ਹਨ| ਜਦੋਂ ਕਿ ਹਰ ਸਾਲ ਲਗਭਗ 2 ਲੱਖ ਨੌਜੁਆਨ ਨੌਕਰੀ ਲਈ ਤਿਆਰ ਹੁੰਦੇ ਹਨ, ਜਿੰਨਾਂ ਨੂੰ ਰੁਜ਼ਗਾਰ ਲਈ ਹਰਿਆਣਾ ਦੇ ਪਲਵਲ ਵਿਚ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ| ਉਨਾਂ ਨੇ ਐਲਾਨ ਕੀਤਾ ਕਿ 31 ਜਨਵਰੀ, 2019 ਤਕ ਨਵੀਂ ਐਮ.ਐਸ.ਐਮ.ਈ. ਨੀਤੀ ਲਾਗੂ ਕੀਤੀ ਜਾਵੇਗੀ ਤਾਂ ਜੋ ਐਮ.ਐਸ.ਐਮ.ਈ. ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀ ਜਾ ਸਕ| ਇਸ ਦੌਰਾਨ ਇਕ ਉਦਮੀ ਦੇ ਸੁਆਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਐਚ.ਐਸ.ਆਈ.ਆਈ.ਡੀ.ਸੀ., ਕੁੰਡਲੀ ਵਿਚ ਪੈਂਡਿੰਗ 93 ਪਾਵਰ ਕੁਨੈਕਸ਼ਨਾਂ ਦੇ ਮਾਮਲੇ ਦਾ ਮੌਕੇ ‘ਤੇ ਹੀ ਹਲ ਕੀਤਾ| ਉਨਾਂ ਕਿਹਾ ਕਿ 31 ਦਸੰਬਰ ਤਕ ਨਵਾਂ ਸਬ ਸਟੇਸ਼ਨ ਤਿਆਰ ਹੋ ਜਾਵੇਗਾ| ਰਾਈ ਵਿਚ ਵੀ 132 ਕੇ.ਵੀ. ਸਬ ਸਟੇਸ਼ਨ ਦਾ ਵਿਸਥਾਰ ਕੀਤਾ ਜਾ ਰਿਹਾ ਹੈ| ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਦਾਲਤ ਦੇ ਆਦੇਸ਼ ‘ਤੇ ਹਰਿਆਣਾ ਰੋਡਵੇਜ ਦੇ ਕਰਮਚਾਰੀਆਂ ਨੇ ਹੜਤਾਲ ਖਤਮ ਕਰ ਦਿੱਤੀ ਹੈ| ਇਸ ਦੇ ਬਾਵਜੂਦ ਉਹ ਸਾਡੇ ਕਮਰਚਾਰੀ ਹਨ, ਜਿਸ ਨਾਲ ਗਲਬਾਤ ਕੀਤੀ ਜਾਵੇਗੀ, ਤਾਂ ਜੋ ਜੇਕਰ ਉਨਾਂ ਦੀ ਕੋਈ ਸਮੱਸਿਆ ਹੈ ਤਾਂ ਉਸ ਦਾ ਹਲ ਕੀਤਾ ਜਾਵੇਗਾ| ਇਸ ਤੋਂ ਇਲਾਵਾ ਉਨਾਂ ਨੇ ਪਰਾਲੀ ਦੇ ਸੁਆਲ ਦਾ ਜਵਾਬ ਵਿਚ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਫਸਲ ਅਵਸ਼ੇਸ਼ ਜਲਾਉਣ ਦੀ ਘਟਨਾਵਾਂ ਵਿਚ ਵਰਣਨਯੋਗ ਕਮੀ ਆਈ ਹੈ| ਸਥਾਨਕ ਸਰਕਾਰ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਕਵਿਤਾ ਜੈਨ ਨੇ ਕਿਹਾ ਕਿ ਹਰਿਆਣਾ ਵਿਚ ਉਦਯੋਗਾਂ ਨੂੰ ਯੋਗ ਮਾਹੌਲ ਦਿੱਤਾ ਹੈ, ਜਿਸ ਦੇ ਚਲਦੇ ਅਤੇ ਵੱਧ ਉਦਯੋਗਿਕ ਇਕਾਈਆਂ ਸੂਬੇ ਵਿਚ ਆਵੇਗੀ| ਉਨਾਂ ਕਿਹਾ ਕਿ ਇਜ ਆਫ ਡੂਇੰਗ ਬਿਜਨੈਸ ਵਿਚ ਹਰਿਆਣਾ ਨੇ 14ਵੇਂ ਨੰਬਰ ਤੋਂ ਤੀਜੇ ਨੰਬਰ ‘ਤੇ ਆ ਗਿਆ ਹੈ| ਜਦੋਂ ਕਿ ਨਾਰਥ ਇੰਡਿਆ ਵਿਚ ਸੂਬੇ ਨੂੰ ਪਹਿਲੀ ਥਾਂ ਹਾਸਲ ਹੈ| ਉਨਾਂ ਕਿਹਾ ਕਿ ਸੂਬੇ ਵੱਲੋਂ ਦਿੱਤੀ ਜਾ ਰਹੀ ਸਹੂਲਤਾਂ ਦੇ ਚਲਦੇ ਵਪਾਰ ਅਤੇ ਨਿਵੇਸ਼ ਲਈ ਹਰਿਆਣਾ ਪਹਿਲੀ ਪਸੰਦ ਬਣੇਗਾ| ਕਿਸੇ ਵੀ ਸੂਬੇ ਦੇ ਵਿਕਾਸ ਵਿਚ ਉਦਯੋਗਿਕ ਇਕਾਈਆਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ|
ਸਾਂਸਦ ਰਮੇਸ਼ ਕੌਸ਼ਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦੇ ਯਤਨਾਂ ਸਦਕਾ ਦੇਸ਼ ਤੇ ਸੂਬਾ ਤੇਜ ਗਤੀ ਨਾਲ ਉਦਯੋਗਿਕ ਵਿਕਾਸ ਦੀ ਬੁਲੰਦੀਆਂ ਨੂੰ ਛੂ ਰਿਹਾ ਹੈ| ਉਨਾਂ ਕਿਹਾ ਕਿ ਵਿਸ਼ਵ ਪੱਧਰ ‘ਤੇ ਵੀ ਇਜ ਆਫ ਡੂਇੰਗ ਬਿਜਨੈਸ ਵਿਚ ਦੇਸ਼ ਨੇ ਵੱਡੀ ਰੈਕਿੰਗ ਹਾਸਲ ਕੀਤੀ ਹੈ|


