- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲਾਂਚ ਹੋਇਆ ਹੁਣ ਤਕ ਦਾ ਸਭ ਤੋਂ ਭਾਰੀ ਉਪਗ੍ਰਹਿ ਜੀਸੈਟ-11
ਇੰਟਰਨੈਟ ਸਪੀਡ ’ਚ ਆਵੇਗੀ ਕ੍ਰਾਂਤੀ
ਨਵੀਂ ਦਿਲੀ – ਪੁਲਾੜ ਦੇ ਖੇਤਰ ’ਚ ਭਾਰਤ ਨੂੰ ਇਕ ਹੋਰ ਵਡੀ ਕਾਮਯਾਬੀ ਹਾਸਲ ਹੋਈ ਹੈ। ਭਾਰਤੀ ਪੁਲਾੜ ਰਿਸਰਚ ਇੰਸਟੀਚਿਊਟ (ਇਸਰੋ) ਨੇ ਬੁਧਵਾਰ ਸਵੇਰੇ ਹੁਣ ਤਕ ਦਾ ਸਭ ਤੋਂ ਭਾਰੀ ਸੈਟੇਲਾਈਟ ਜੀਸੈਟ-11 ਲਾਂਚ ਕੀਤਾ ਹੈ। ਇਸ ਸੈਟੇਲਾਈਟ ਨੂੰ ਦਖਣੀ ਅਮਰੀਕਾ ਦੇ ਫ੍ਰੈਂਚ ਗੁਆਨਾ ਸਪੇਸ ਸੇਂਟਰ ਤੋਂ ਫਰਾਂਸ ਦੇ ਏਰੀਅਨ-5 ਰਾਕੇਟ ਦੀ ਮਦਦ ਨਾਲ ਲਾਂਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸਰੋ ਦਾ ਇਹ ਹੁਣ ਤਕ ਦਾ ਸਭ ਤੋਂ ਜ਼ਿਆਦਾ ਵਜ਼ਨੀ ਸੈਟੇਲਾਈਟ ਹੈ। ਇਸ ਦਾ ਵਜ਼ਨ 5,845 ਕਿਲੋਗ੍ਰਾਮ ਹੈ। ਭਾਰਤੀ ਸਮੇਂ ਮੁਤਾਬਿਕ ਦੇਰ ਰਾਤ 2:07 ਅਤੇ 3.23 ਦੇ ਵਿਚ ਸੈਟੇਲਾਈਟ ਨੂੰ ਲਾਂਚ ਕੀਤਾ ਗਿਆ। ਇਸ ਨਾਲ ਭਾਰਤ ’ਚ ਇੰਟਰਨੈਟ ਦੀ ਸਪੀਡ ਵਿੱਚ ਵੀ ਫਰਕ ਪਵੇਗਾ ਅਤੇ ਇੰਟਰਨੈਟ ਤੇਜ਼ ਹੋ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਕਾਮਯਾਬੀ ਟੈਲੀਕਾਮ ਸੈਕਟਰ ਦੇ ਲਈ ਕਿਸੇ ਵਰਦਾਨ ਤੋਂ ਘਟ ਨਹੀਂ, ਕਿਉਂ ਕਿ ਇਸ ਨਾਲ ਇੰਟਰਨੈਟ ਦੀ ਸਪੀਡ 14 ਜੀ.ਬੀ.ਪੀ.ਐਸ ਤਕ ਵਧ ਸਕਦੀ ਹੈ।


