- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲਾਂਬੜਾ ਪੁਲਿਸ ਨੇ 11 ਸਾਲਾਂ ਤੋਂ ਗਾਇਬ ਵਿਅਕਤੀ ਨੂੰ ਲੱਭ ਕੇ ਕੀਤੀ ਮਿਸਾਲ ਕਾਇਮ
ਜਲੰਧਰ – ਜਲੰਧਰ ਦਿਹਾਤੀ ਥਾਣਾ ਲਾਂਬੜਾ ਦੀ ਪੁਲਿਸ ਨੇ 11 ਸਾਲ ਤੋਂ ਗਾਇਬ ਵਿਅਕਤੀ ਨੂੰ ਲੱਭ ਕੇ ਮਿਸਾਲ ਕਾਇਮ ਕੀਤੀ ਇਹ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ.ਘਰ ਦੀ ਕਰੋੜਾਂ ਦੀ ਦੌਲਤ ਠੁਕਰਾ ਕੇ ਇੱਕ ਵਿਅਕਤੀ ਘਰੋਂ ਨੱਠ ਕੇ ਪਤਨੀ ਨੂੰ ਫਸਾਣ ਦੇ ਲਈ ਭਾਂਡੇ ਧੋਣ ਦਾ ਕੰਮ ਕਰਨ ਲੱਗ ਪਿਆ.ਉਹ ਵੀ ਪਿਛਲੇ 11 ਸਾਲਾਂ ਤੋਂ,ਇਸ ਗੱਲ ਦੀ ਕਿਸੇ ਨੂੰ ਵੀ ਨਹੀਂ ਪਤਾ ਚਲੀ ਕੇ ਜੋ ਆਦਮੀ ਭਾਂਡੇ ਧੋ ਰਿਹਾ ਹੈ ਉਹ ਕਿਸੇ ਵੱਡੇ ਘਰਾਣੇ ਨੂੰ ਤਾਲੁੱਕ ਰੱਖਦਾ ਹੈ.ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਤੀ ਦੀ ਹੱਤਿਆ ਦੇ ਆਰੋਪ ਝੇਲ ਰਹੀ ਉਸਦੀ ਪਤਨੀ ਨੇ ਉਸਨੂੰ ਲੱਭ ਲਿਆ.ਪੁਲਿਸ ਦੇ ਸਾਹਮਣੇ ਉਸਨੇ ਕਬੂਲ ਕੀਤਾ ਕੇ ਉਹ ਇਸ ਮਹਿਲਾ ਦਾ ਪਤੀ ਹੈਅਤੇ ਉਸਨੇ ਇਹ ਸਭ ਆਪਣੀ ਪਤਨੀ ਨੂੰ ਫਸਾਣ ਲਈ ਕੀਤਾ ਸੀ.ਦਰਅਸਲ,11 ਸਾਲ ਪਹਿਲਾਂ ਗੁਰੂ ਨਾਨਕ ਨਗਰ,ਥਾਣਾ ਕੋਤਵਾਲੀ ਰਾਏਬਰੇਲੀ ਯੂਪੀ ਵਾਸੀ ਰਵਿੰਦਰ ਕੌਰ ਦਾ ਪਤੀ ਜਗਜੀਤ ਸਿੰਘ ਉਰਫ਼ ਸੋਨੂ ਪੁੱਤਰ ਮਨਜੀਤ ਸਿੰਘ ਦੇ ਘਰ ਤੋਂ ਗਾਇਬ ਹੋ ਗਿਆ ਸੀ.ਜਗਜੀਤ ਸਿੰਘ ਦੇ ਪਿਤਾ ਨੇ ਆਪਣੀ ਨੂੰਹ ਰਵਿੰਦਰ ਕੌਰ,ਸਾਹਿਬਗੰਜ ਫੈਜਾਬਾਦ ਨਿਵਾਸੀ ਉਸਦੇ ਪਿਤਾ ਜਸਵੰਤ ਸਿੰਘ,ਭਰਾ ਤ੍ਰਨਪ੍ਰੀਤ ਸਿੰਘ ਅਤੇ ਪ੍ਰੋਫੈਸਰ ਹਰਸ਼ਤ ਸਿੰਘ ਉੱਤੇ ਰਾਏਬਰੇਲੀ ਕੋਰਟ ਵਿੱਚ ਅਪਹਰਣ ਅਤੇ ਹੱਤਿਆ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ.ਰਵਿੰਦਰ ਕੌਰ ਦਾ ਦਾਵਾ ਸੀ ਕੇ ਉਸਦਾ ਪਤੀ ਜਿੰਦਾ ਹੈ.ਉਸਨੇ ਉਥੋਂ ਦੇ ਐੱਸ.ਐੱਸ.ਪੀ ਅਤੇ ਡੀ.ਜੀ.ਪੀ ਕੋਲ ਮਦਦ ਦੀ ਗੋਹਰ ਲਗਾਈ ਸੀ.ਰਵਿੰਦਰ ਕੌਰ ਨੇ ਅਦਾਲਤ ਵਿੱਚ ਵੀ ਇਨਸਾਫ ਦੀ ਗੋਹਾਰ ਲਗਾਈ ਸੀ ਅਤੇ ਸ਼ੱਕ ਸੀ ਕੇ ਉਸਦਾ ਪਤੀ ਜਲੰਧਰ ਵਿੱਚ ਹੈ.ਅਦਾਲਤ ਦੇ ਅਦੇਸ਼ਾਂ ਤੇ ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੂੰ ਰਵਿੰਦਰ ਕੌਰ ਦੇ ਪਤੀ ਨੂੰ ਲੱਭਣ ਲਈ ਕਿਹਾ ਗਿਆ ਸੀ.ਇਸਤੇ ਐੱਸ.ਐੱਸ.ਪੀ ਨੇ ਥਾਣਾ ਲਾਂਬੜਾ ਦੇ ਮੁੱਖੀ ਪੁਸ਼ਪਬਾਲੀ ਨੂੰ ਜਗਜੀਤ ਸਿੰਘ ਉਰਫ ਸੋਨੂ ਦੀ ਤਲਾਸ਼ ਕਰਨ ਦੀ ਜਿੰਮੇਵਾਰੀ ਸੌਪੀਂ.ਇਸੇ ਤਰਾਂ ਰਵਿੰਦਰ ਕੌਰ ਵੀਰਵਾਰ ਨੂੰ ਥਾਣਾ ਲਾਂਬੜਾ ਮੁੱਖੀ ਪੁਸ਼ੱਪਬਾਲੀ ਨੂੰ ਮਿਲੀ ਅਤੇ ਸਾਰੇ ਦਸਤਾਵੇਜ ਦੇਣ ਤੋਂ ਬਾਅਦ ਪੂਰੀ ਘਟਨਾ ਦੇ ਬਾਰੇ ਦੱਸਿਆ.ਥਾਣਾ ਮੁੱਖੀ ਪੁਸ਼ੱਪਬਾਲੀ ਨੇ ਪਿੰਡ ਸਿੰਘਾਂ ਮੋੜ ਤੇ ਹਰਨੇਕ ਢਾਬੇ ਤੋਂ ਜਗਜੀਤ ਸਿੰਘ ਉਰਫ਼ ਸੋਨੂ ਨੂੰ ਫੜ ਲਿਆ.ਪਹਿਲੇ ਤਾਂ ਉਹ ਜਗਜੀਤ ਸਿੰਘ ਹੋਣ ਤੋਂ ਇਨਕਾਰ ਕਰਦਾ ਰਿਹਾ ਪਰ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਹ ਮੰਨ ਗਿਆ ਕੇ ਉਹ ਜਗਜੀਤ ਸਿੰਘ ਹੀ ਹੈ.ਪੁਲਿਸ ਜਗਜੀਤ ਸਿੰਗ ਨੂੰ ਠਾਣੇ ਲੈ ਆਈ ਤੇ ਉਸਦੀ ਪਤਨੀ ਰਵਿੰਦਰ ਕੌਰ ਨੇ ਉਸਨੂੰ ਪਹਿਚਾਣ ਲਿਆ. ਅਤਿ ਆਤਮਵਿਸ਼ਵਾਸ਼ ਲੈ ਡੁੱਬਿਆ: ਕੁਛ ਮਹੀਨੇ ਪਹਿਲੇ ਉਹ ਆਪਣੀ ਪਤਨੀ ਨੂੰ ਫੈਜਾਬਦ ਵਾਸੀ ਰਵਿੰਦਰ ਕੌਰ ਨੂੰ ਫੋਨ ਕਰ ਕੇ ਕਹਿ ਰਿਹਾ ਸੀ ਕਿ ਉਹ ਉਸਦੇ ਘਰਵਾਲਿਆਂ ਨੂੰ ਬਿਨਾ ਵਜਾਹ ਤੰਗ ਕਰ ਰਹੀ ਹੈ.ਕਹਿ ਰਹਿ ਸੀ ਕੇ ਉਹ ਜਿੰਦਾ ਹੈ ਮੈ ਨਹੀਂ ਦੱਸੂਗਾ ਕੇ ਕਿੱਥੇ ਹਾਂ,ਦੱਮ ਹੈ ਤਾਂ ਲੱਭ ਕੇ ਦਿਖਾ.ਮੈਨੂੰ ਤੂੰ ਤਾਂ ਕੀ ਤੇਰਾ ਬਾਪ ਵੀ ਨਹੀਂ ਫੜ ਸਕਦਾ.ਪੁਲਿਸ ਨੇ ਉਸ ਨੰਬਰ,ਜਿਸਤੋਂ ਨੰਬਰ ਆਇਆ ਸੀ ਟ੍ਰੇਸ ਕਰਨਾ ਸ਼ੁਰੂ ਕੀਤਾ ਤਾਂ ਪਤਾ ਚਲਿਆ ਕੇ ਉਹ ਲਾਂਬੜਾ ਦੇ ਰਹਿਣ ਵਾਲੇ ਇੱਕ ਆਟੋ ਚਾਲਕ ਦਾ ਹੈ.ਆਟੋ ਚਾਲਕ ਨੂੰ ਜਦੋਂ ਲੱਭਿਆ ਗਿਆ ਤਾਂ ਉਸਨੇ ਦੱਸਿਆ ਕੇ ਪਿੰਡ ਸਿੰਘਾਂ ਵਿੱਚ ਇੱਕ ਢਾਬੇ ਤੇ ਕੰਮ ਕਰਨ ਵਾਲੇ ਨੇ ਉਸਕੋਲੋਂ ਫੋਨ ਮੰਗਿਆ ਸੀ ਅਤੇ ਕਾਲ ਕੀਤੀ ਸੀ.ਇਸਤਰਾਂ ਪੁਲਿਸ ਨੇ ਢਾਬੇ ਤੋਂ ਉਸਨੂੰ ਲੱਭ ਲਿਆ.ਜਗਜੀਤ ਸਿੰਘ ਨੇ ਘਰੋਂ ਦੌੜਣ ਤੋਂ ਬਾਅਦ ਆਪਣੇ ਬਾਲ ਕਟਾ ਲਏ ਸੀ,ਜਿਸ ਕਾਰਨ ਇੱਕ ਬਾਰ ਤਾਂ ਉਸਦੀ ਪਤਨੀ ਵੀ ਪਹਿਚਾਣ ਨਹੀਂ ਪਾਈ.ਬਾਅਦ ਵਿਚ ਉਸਦੀ ਅਵਾਜ ਤੋਂ ਪਹਿਚਾਣ ਲਿਆ ਗਿਆ.


