ਲੋਕ ਸਭਾ ਚੋਣਾਂ 2019: ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਅਮਲ ਵਿੱਚ ਲੱਗੇ ਅਮਲੇ ਨੂੰ 20 ਮਈ ਦੀ ਛੁੱਟੀ

ਚੰਡੀਗੜ – ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਦੇ ਮੱਦੇਨਜਰ ਚੋਣ ਅਮਲ ਵਿੱਚ ਲੱਗੇ ਅਮਲੇ ਨੂੰ 20 ਮਈ, 2019 ਦੀ ਛੁੱਟੀ ਦਾ ਐਲਾਨ ਕੀਤਾ ਹੈ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਜ਼ਿਲਾ ਚੋਣ ਅਫ਼ਸਰਾਂ ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹਨਾਂ ਹੁਕਮਾਂ ਅਨੁਸਾਰ ਵੋਟਾਂ ਤੋਂ ਅਗਲੇ ਦਿਨ ਚੋਣ ਅਮਲ ਵਿੱਚ ਲੱਗੇ ਅਮਲੇ ਨੂੰ ਅਪਣੀ ਡਿਊਟੀ ‘ਤੇ ਹਾਜ਼ਰ ਸਮਝਿਆ ਜਾਵੇਗਾ।

VIA PUNJAB