- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਾਤਾਵਰਣ ਸੰਭਾਲ ਲਈ ਸ਼ੁਰੂ ਕੀਤੀ ਪੌਦਾਗਿਰੀ ਮੁਹਿੰਮ ਨੂੰ ਹਰਿਆਣਾ ‘ਚ ਵੱਡੀ ਸਫਲਤਾ : ਮਨੋਹਰ ਲਾਲ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਪਿਛਲੇ ਤਿੰਨ ਸਾਲਾਂ ਵਿਚ ਵਾਤਾਵਰਣ ਸਰੰਖਣ ਲਈ ਸ਼ੁਰੂ ਕੀਤੇ ਗਏ ਪੌਧਾਗਿਰੀ ਮੁਹਿੰਮ ਨੂੰ ਹਰਿਆਣਾ ਵਿਚ ਵੱਡੀ ਸਫਲਤਾ ਮਿਲੀ ਹੈ। ਇਸ ਯੋਜਨਾ ਦੇ ਤਹਿਤ ਅਸੀਂ ਸੂਬੇ ਦੇ ਲੱਖਾਂ ਸਕੂਲੀ ਬੱਚਿਆਂ ਨੂੰਵਾਤਾਵਰਣ ਸਰੰਖਣ ਦੀ ਇਸ ਮੁਹਿੰਮ ਦੇ ਨਾਲ ਜੋੜਿਆ ਹੈ। ਇਸ ਸਾਲ ਵੀ ਅਸੀ ਸਰਕਾਰੀ ਤੇ ਨਿਜੀ ਸਕੂਲਾਂ ਵਿਚ 22 ਲੱਖ ਵਿਦਿਆਰਥੀਆਂ ਨੂੰ ਇਸ ਯੋਜਨਾ ਨਾਲ ਜੋੜਨ ਦਾ ਸੰਕਲਪ ਲਿਆ ਹੈ। ਸ੍ਰੀ ਮਨੋਹਰ ਲਾਲ ਅੱਜ ਜਲ ਸ਼ਕਤੀ ਮੁਹਿੰਮ ਦੇ ਤਹਿਤ ਫਰੀਦਾਬਾਦ ਦੇ ਹੁੰਡਾ ਕੰਵੈਨਸ਼ਨ ਸੈਂਟਰ ਵਿਚ ਫਰੀਦਾਬਾਦ ਨਵਚੇਤਨਾ ਟਰਸਟ, ਅੇਚ.ਐਸ.ਵੀ.ਪੀ., ਫਰੀਦਾਬਾਦ ਨਗਰ ਨਿਗਮ ਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਆਯੋਜਿਤ ਦਰਖਤ ਰੌਪਨ ਮੁਹਿੰਮ ਅਤੇ ਕਲਾ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਮੌਜੂਦਾ ਸਮੇਂ ਵਿਚ ਸਿਰਫ 3.5 ਫੀਸਦੀ ਵਨ ਖੇਤਰ ਹੈ ਜਦੋਂ ਕਿ ਕਈ ਸੂਬਿਆਂ ਵਿਚ ਇਹ 25 ਤੋ 30 ਫੀਸਦੀ ਹੈ।


