- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਾਤਾਵਰਨ ਨੂੰ ਬਚਾਉਣ ਵਿੱਚ ਨਵੀਂ ਤੇ ਨਵਿਆਉਣਯੋਗ ਊਰਜਾ ਦਾ ਅਹਿਮ ਯੋਗਦਾਨ: ਕਾਂਗੜ
‘ਐਗਰੋਵੈਸਟ ਟੂ ਐਨਰਜੀ’ ਵਿਸ਼ੇ ਉਤੇ ਕਾਨਫਰੰਸ ਕਰਵਾਈ
ਚੰਡੀਗੜ – ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋਂ ਅੱਜ ਇੱਥੇ ‘ਵੇਸਟ ਟੂ ਐਨਰਜੀ’ ਵਿਸ਼ੇ ਉਤੇ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਊਰਜਾ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪੰਜਾਬ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਵਿੱਚ ਨਵੀਂ ਤੇ ਨਵਿਆਉਣਯੋਗ ਊਰਜਾ ਅਹਿਮ ਰੋਲ ਨਿਭਾਅ ਰਹੀ ਹੈ।ਸ੍ਰੀ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਅਤੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਨਿਵੇਸ਼ ਨੂੰ ਪ੍ਰਫੁੱਲਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ ਕਿਉਂਕਿ ਅੱਜ ਕੱਲ ਖੇਤੀਬਾੜੀ ਦੀ ਰਹਿੰਦ-ਖੂੰਹਦ ਖਾਸ ਕਰਕੇ ਪਰਾਲੀ ਦੇ ਪ੍ਰਬੰਧਨ ਦੀ ਸਮੱਸਿਆ ਆ ਰਹੀ ਹੈ। ਉਨਾਂ ਕਿਹਾ ਕਿ ਅੱਜ ਦੀ ਇਹ ਕਾਨਫਰੰਸ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਵੱਡਾ ਯੋਗਦਾਨ ਪਾਵੇਗੀ। ਇਸ ਵਾਸਤੇ ਭਾਰਤ ਸਰਕਾਰ ਅਤੇ ਰਾਜ ਸਰਕਾਰ ‘ਐਗਰੋ ਵੇਸਟ ਟੂ ਐਨਰਜੀ’ ਉਤੇ ਆਧਾਰਤ ਪ੍ਰਾਜੈਕਟ ਲਾਉਣ ਵਾਸਤੇ ਬਹੁਤ ਮਾਲੀ ਅਤੇ ਹੋਰ ਰਿਆਇਤਾਂ ਦੇ ਰਹੀ ਹੈ। ਜਿਵੇਂ ਕਿ ਪੰਜਾਬ ਸਰਕਾਰ ਆਪਣੀ ਐਨ.ਆਰ.ਐਸ.ਈ. ਪਾਲਿਸੀ ਤਹਿਤ ਕਈ ਸਹੂਲਤਾਂ ਪ੍ਰਦਾਨ ਕਰਦੀ ਹੈ, ਜਿਸ ਤਹਿਤ ਇਸ ਖੇਤਰ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਜ਼ਮੀਨ ਦੀ ਖਰੀਦ/ਲੀਜ਼ ‘ਤੇ ਲੈਣ ਲਈ ਲੱਗਣ ਵਾਲੀ ਅਸ਼ਟਾਮ ਡਿਊਟੀ ‘ਤੇ 100 ਫੀਸਦੀ ਛੋਟ, ਸੀ.ਐਲ.ਯੂ. ਅਤੇ ਈ.ਡੀ.ਸੀ. ਖਰਚੇ ਤੋਂ ਛੋਟ, 100 ਫੀਸਦੀ ਬਿਜਲੀ ਡਿਊਟੀ ਦੀ ਛੋਟ ਅਤੇ ਸੋਲਰ ਪ੍ਰਾਜੈਕਟਾਂ ਉੱਤੇ ਪ੍ਰਦੂਸ਼ਣ ਅਤੇ ਵਾਤਾਵਰਨ ਦੀ ਮਨਜ਼ੂਰੀ ਲੈਣ ਤੋਂ 100 ਫੀਸਦੀ ਛੋਟ ਦਿੱਤੀ ਗਈ ਹੈ।ਇਸ ਸਮੱਸਿਆ ਦੇ ਹੱਲ ਲਈ ਕਦਮ ਪੁੱਟਦਿਆਂ ਪੰਜਾਬ ਸਰਕਾਰ/ਪੇਡਾ ਵੱਲੋਂ ਇਸ ਖੇਤਰ ਵਿੱਚ ਮਾਹਿਰ ਕਈ ਨਾਮੀ ਕੰਪਨੀਆਂ ਨਾਲ ‘ਵੇਸਟ ਟੂ ਐਨਰਜੀ ਪ੍ਰਾਜੈਕਟ’ ਲਾਉਣ ਲਈ ਸਮਝੌਤੇ ਕੀਤੇ ਗਏ ਹਨ, ਜਿਨਾਂ ਵਿੱਚੋਂ ਕੁੱਝ ਪ੍ਰਾਜੈਕਟਾਂ ਲਈ ਉਸਾਰੀ ਦਾ ਕੰਮ ਵੱਖ ਵੱਖ ਪੜਾਵਾਂ ਉੱਤੇ ਚੱਲ ਰਿਹਾ ਹੈ। ਉਨਾਂ ਕਿਹਾ ਕਿ ਇਹ ਕਾਨਫਰੰਸ ਸਰਕਾਰ ਦੀਆਂ ਵਾਤਾਵਰਨ ਪੱਖੀ ਕੋਸ਼ਿਸ਼ਾਂ ਵਿੱਚ ਬਹੁਤ ਲਾਭਕਾਰੀ ਸਿੱਧ ਹੋਵੇਗੀ।ਇਸ ਮੌਕੇ ਚੇਅਰਪਰਸਨ ਪੀ.ਐਸ.ਈ.ਆਰ.ਸੀ. ਕੁਸਮਜੀਤ ਸਿੱਧੂ, ਸ੍ਰੀਮਤੀ ਅਲੈਗਜੈਂਡਰਾ ਫੀਫਰ ਜਰਮਨੀ, ਜੋਹਨਬਰਗਰੇਨ ਸਵੀਡਨ, ਡਾ. ਕ੍ਰਿਸਟੋਫ ਕੈਸਲਰ ਡਾਇਰੈਕਟਰ, ਮੈਂਬਰ ਪੀ.ਐਸ.ਈ.ਆਰ.ਸੀ. ਇੰਜਨੀਅਰ ਐਸ.ਐਸ. ਸਰਨਾ, ਮੈਂਬਰ ਪੀ.ਐਸ.ਈ.ਆਰ.ਸੀ. ਮੈਡਮ ਅੰਜੂਲੀ ਚੰਦਰਾ, ਡਾਇਰੈਕਟਰ ਐਮ.ਐਨ.ਆਰ.ਈ., ਭਾਰਤ ਸਰਕਾਰ ਡਾ. ਜੀ.ਪ੍ਰਸ਼ਾਦ, ਸਾਬਕਾ ਸਲਾਹਕਾਰ ਐਮ.ਐਨ.ਆਰ.ਈ., ਭਾਰਤ ਸਰਕਾਰ ਸ੍ਰੀ ਏ.ਕੇ. ਦੂਸਾ, ਡਾਇਰੈਕਟਰ ਟੈਕਨੀਕਲ ਈਰੇਡਾ ਸ੍ਰੀ ਚਿੰਤਨ ਸ਼ਾਹ, ਡਾ. ਸੁਮਨ ਕੁਮਾਰ ਨਾਬਾਰਡ, ਐਚ.ਪੀ.ਸੀ.ਐਲ., ਬੀ.ਪੀ.ਸੀ.ਐਲ. ਅਤੇ ਆਈ.ਓ.ਸੀ.ਐਲਤੋ ਤੇ ਹੋਰ ਹਾਜ਼ਰ ਸਨ।


