- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਸ਼ਵ ਦੀ ਤੀਜੀ ਆਰਥਿਕ ਸ਼ਕਤੀ ਬਣਨ ਲਈ ਕਰਾਂਗੇ ਕੰਮ : ਮੋਦੀ
ਲਖਨਊ – ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਭਾਰੀ ਬਹੁਮਤ ਨਾਲ ਮਿਲੀ ਜਿੱਤ ਨੂੰ ‘ਵੋਟ ਬੈਂਕ ਦੀ ਰਾਜਨੀਤੀ’ ਦੇ ਵਿਨਾਸ਼ ਦੀ ਸ਼ੁਰੂਆਤ ਕਰਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਅਰਥ ਵਿਵਸਥਾ ਬਣਾਉਣ ਲਈ ਕੰਮ ਕਰੇਗੀ। ਉੱਤਰ ਪ੍ਰਦੇਸ਼ ਦੇ ਹਲਕੇ ਵਾਰਾਨਸੀ ‘ਚ ਆਪਣੇ ਸਨਮਾਨ ਵਿੱਚ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਦੁਨੀਆ ਦੀ 11ਵੀਂ ਅਰਥ ਵਿਵਸਥਾ ਦੇ ਤੌਰ ‘ਤੇ ਯਾਤਰਾ ਸ਼ੁਰੂ ਕੀਤੀ ਅਤੇ ਛੇਵੇਂ ਸਥਾਨ ‘ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਪੰਜਵੇਂ ਸਥਾਨ ‘ਤੇ ਪਹੁੰਚਣ ਵਾਲੇ ਹਨ ਪਰ ਉਦੇਸ਼ ਤੀਜੀ ਵੱਡੀ ਆਰਥਿਕ ਸ਼ਕਤੀ ਬਣਨ ਦਾ ਹੈ, ਜਿਸ ਲਈ ਉਹ ਕੰਮ ਕਰ ਰਹੇ ਹਨ। ਉੱਤਰ ਪ੍ਰਦੇਸ਼ ‘ਚ ਸਾਲ 2014 ਤੇ 2019 ਦੀਆਂ ਲੋਕ ਸਭਾ ਅਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਭਾਜਪਾ ਦੀ ਜਿੱਤ ਨੂੰ ‘ਹੈਟ੍ਰਿਕ’ ਦੱਸਦਿਆਂ ਉਨ੍ਹਾਂ ਕਿਹਾ ਕਿ ਲੋਕ ਸਭਾ ਦੇ 2 ਅਤੇ ਵਿਧਾਨ ਸਭਾ ਦੇ ਇੱਕ ਚੋਣ ਨਤੀਜਿਆਂ ਨੇ ਸਿਆਸੀ ਪੰਡਤਾਂ ਦੀ ‘ਗੁਣਾ-ਭਾਗ’ ਨੂੰ ਗ਼ਲਤ ਸਾਬਿਤ ਕੀਤਾ ਹੈ। ਜਨਤਾ ਨੇ ਭਾਜਪਾ ਦੀ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਸਿਆਸਤ ਨੂੰ ਸਮਝਦਿਆਂ ਵੋਟਾਂ ਰਾਹੀਂ ਇਹ ਸਾਬਤ ਕੀਤਾ ਹੈ ਕਿ ‘ਸਮਾਜਿਕ ਕੈਮਿਸਟਰੀ’ ਗੁਣਾ-ਭਾਗ ਤੋਂ ਉੱਪਰ ਹੁੰਦੀ ਹੈ।ਪੰਡਿਤ ਦੀਨ ਦਿਆਲ ਹੈਂਡੀਕ੍ਰਾਫਟ ਕੰਪਲੈਕਸ ‘ਚ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਭਾਜਪਾ ਵਰਕਰਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਅਤੇ ਕਿਹਾ ਕਿ ਦੇਸ਼ ਨੇ ਬੇਸ਼ੱਕ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਚੁਣਿਆ ਹੈ ਪਰ ਕਾਸ਼ੀ ਵਾਸੀਆਂ ਲਈ ਉਹ ਇੱਕ ਵਰਕਰ ਹਨ ਅਤੇ ਇਸੇ ਭਾਵਨਾ ਨਾਲ ਉਹ ਅੱਗੇ ਵੀ ਕੰਮ ਕਰਦੇ ਰਹਿਣਗੇ।


