ਸ਼ਿਮਲਾ ਵਿੱਚ ਭਿਆਨਕ ਕਾਰ ਹਾਦਸਾ, 3 ਵਿਅਕਤੀਆਂ ਦੀ ਮੌਤ

ਸ਼ਿਮਲਾ – ਸ਼ਿਮਲਾ ਵਿੱਚ ਕੋਟਖਾਈ ਦੇ ਨੇੜੇ ਭਿਆਨਕ ਕਾਰ ਹਾਦਸਾ ਵਾਪਰਨ ਨਾਲ ਇੱਕੋ ਪਰਿਵਾਰ ਦੇ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ| ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ| ਮੌਕੇ ਤੇ ਪੁਹੰਚੀ ਪੁਲੀਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਜ਼ਖਮੀਆਂ ਨੂੰ ਸ਼ਿਮਲਾ ਦੇ ਆਈ. ਜੀ. ਐਮ. ਸੀ. ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|ਮਿਲੀ ਜਾਣਕਾਰੀ ਮੁਤਾਬਕ ਸਿਰਮੌਰ ਤੋਂ ਇੱਕੋ ਪਰਿਵਾਰ ਦੇ 5 ਮੈਂਬਰ ਅੱਜ ਸਵੇਰਸਾਰ ਹਾਟਕੋਟੀ ਵਿੱਚ ਇੱਕ ਮੰਦਰ ਵਿੱਚ ਦਰਸ਼ਨ ਕਰਨ ਲਈ ਜਾ ਰਹੇ ਸਨ| ਸ਼ਿਮਲਾ ਤੋਂ ਲਗਭਗ 80 ਕਿਲੋਮੀਟਰ ਦੂਰ ਕੋਟਖਾਈ ਦੇ ਨੇੜੇ ਅਚਾਨਕ ਕਾਰ ਅਣਕੰਟਰੋਲ ਹੋਣ ਕਾਰਨ ਹਾਦਸਾ ਵਾਪਰ ਗਿਆ|

VIA PUNJAB