ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਲੋਕਾਂ ਨੂੰ ਲੋਹੜੀ ਦੀ ਵਧਾਈ

ਚੰਡੀਗੜ – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਇੱਥੇ ਸ਼ਨਿੱਚਰਵਾਰ ਦੇ ਦਿਨ ਲੋਕਾਂ ਨੂੰ ਲੋਹੜੀ ਦੇ ਸ਼ੁਭ ਮੌਕੇ ‘ਤੇ ਨਿੱਘੀ ਮੁਬਾਰਕਬਾਦ ਦਿੱਤੀ ਹੈ। ਆਪਣੇ ਵਧਾਈ ਸੰਦੇਸ਼ ਵਿੱਚ ਸਪੀਕਰ ਨੇ ਕਿਹਾ ਕਿ ਤਿਓਹਾਰ ਸਾਡੀ ਸਮੁੱਚੀ ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ ਜੋ ਆਪਸੀ ਸਦਭਾਵਨਾ ਨੂੰ ਮਜ਼ਬੂਤੀ ਦੇਣ ਦੇ ਨਾਲ ਨਾਲ ਮਿਲਵਰਤਨ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਦੇ ਹਨ। ਸੂਬੇ ਲਈ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਦੀ ਪ੍ਰਾਰਥਨਾ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਤਿਓਹਾਰਾਂ ਦੇ ਜਸ਼ਨ ਸਾਡੇ ਸਮਾਜ ਦੇ ਸਮੂਹ ਵਰਗਾਂ ਨੂੰ ਪਿਆਰ, ਹਮਦਰਦੀ ਅਤੇ ਆਨੰਦ ਦੀ ਭਾਵਨਾ ਨਾਲ ਜੋੜਦੇ ਹਨ।

VIA PUNJAB