ਸੁਪਰੀਮ ਕੋਰਟ ਨੇ ਮੀ ਟੂ ਤੇ ਤੁਰੰਤ ਸੁਣਵਾਈ ਕਰਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਮੀ ਟੂ ਕੈਂਪੇਨ ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ| ਜਿਕਰਯੋਗ ਹੈ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੋਰਟ ਵਿੱਚ ਮੀ ਟੂ ਮੁਹਿੰਮ ਤਹਿਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਸੀ| ਅੱਜ ਕੱਲ ਦੇਸ਼ ਵਿੱਚ ਮੀ ਟੂ ਕੈਂਪੇਨ ਜ਼ੋਰਾਂ ਤੇ ਹੈ| ਔਰਤਾਂ ਆਪਣੇ ਨਾਲ ਹੋਏ ਯੌਨ ਸ਼ੋਸ਼ਣ ਅਤੇ ਗਲਤ ਵਿਵਹਾਰ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੀਆਂ ਹਨ| ਭਾਰਤ ਵਿੱਚ ਮੀ ਟੂ ਦੀ ਸ਼ੁਰੂਆਤ ਅਦਾਕਾਰਾ ਤਨੁਸ਼ਰੀ ਦੱਤਾ ਵੱਲੋਂ ਨਾਨਾ ਪਾਟੇਕਰ ਤੇ ਹਾਰਨ ਓ.ਕੇ. ਪਲੀਜ਼ ਦੇ ਇਕ ਗਾਣੇ ਦੀ ਸ਼ੂਟਿੰਗ ਦੌਰਾਨ ਯੌਨ ਸ਼ੋਸ਼ਣ ਦੇ ਆਰੋਪਾਂ ਦੇ ਬਾਅਦ ਹੋਈ ਸੀ| ਇਹ ਗੱਲ ਲਗਭਗ 10 ਸਾਲ ਪੁਰਾਣੀ ਹੈ ਪਰ ਹਾਲ ਹੀ ਵਿੱਚ ਤਨੁਸ਼ਰੀ ਨੇ ਇਕ ਇੰਟਰਵਿਊ ਦੇ ਦੌਰਾਨ ਆਪਣੇ ਆਰੋਪਾਂ ਨੂੰ ਦੋਹਰਾਇਆ ਸੀ| ਤਨੁਸ਼ਰੀ ਦੱਤਾ ਦੇ ਬਾਅਦ ਮੀ ਟੂ ਮੁਹਿੰਮ ਚਰਚਾ ਵਿੱਚ ਆ ਗਈ ਅਤੇ ਕਈ ਔਰਤਾਂ ਨੇ ਆਪਣੇ ਨਾਲ ਹੋਏ ਯੌਨ ਸ਼ੋਸ਼ਣ ਅਤੇ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ|

VIA PUNJAB