ਸੁਪਰੀਮ ਕੋਰਟ ਵੱਲੋਂ ਅਯੋਧਿਆ ਵਿਵਾਦ ਦੀ ਸੁਣਵਾਈ ਜਨਵਰੀ ਤੱਕ ਮੁਲਤਵੀ

ਮਹੰਤ ਪਰਮਹੰਸ ਨੇ ਮੋਦੀ ਤੇ ਯੋਗੀ ਨੂੰ ਦਿਤੀ ਧਮਕੀ

ਨਵੀਂ ਦਿੱਲੀ – ਅਯੋਧਿਆ ਵਿਚ ਰਾਮ ਮੰਦਰ-ਬਾਬਰੀ ਮਸਜਿਦ ਵਿਵਾਦ ’ਤੇ ਸੁਣਵਾਈ ਲਈ ਤਾਰੀਖ਼ ਮੁਕਰਰ ਕੀਤੇ ਜਾਣ ਸਬੰਧੀ ਅਜ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਜਨਵਰੀ, 2019 ਤਕ ਮੁਲਤਵੀ ਕਰ ਦਿਤੀ ਹੈ।ਅਦਾਲਤ ਨੇ ਕਿਹਾ ਕਿ ਜਨਵਰੀ, 2019 ਵਿਚ ਸੁਣਵਾਈ ਦੀ ਤਾਰੀਖ਼ ਤੈਅ ਕੀਤੀ ਜਾਏਗੀ।ਇਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿਚ ਜਾਏਗਾ। ਸੁਣਵਾਈ ਲਈ ਨਵੀਂ ਬੈਂਚ ਦਾ ਗਠਨ ਵੀ ਕੀਤਾ ਜਾ ਸਕਦਾ ਹੈ।ਮਾਮਲੇ ਦੀ ਸੁਣਵਾਈ ਟਾਲ਼ੇ ਜਾਣ ’ਤੇ ਹਿੰਦੂ ਜੱਥੇਬੰਦੀਆਂ ਅਤੇ ਹਿੰਦੂ ਸੰਤਾਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੰਦਰ ਬਣਾਉਣਾ ਚਾਹੁੰਦੇ ਹਨ। ਇਸ ਕੇਸ ਦੀ ਹਿੰਦੂਆਂ ਵੱਲੋਂ ਪੈਰਵਾਈ ਕਰ ਰਹੇ ਮਹੰਤ ਪਰਮਹੰਸ ਨੇ ਕਿਹਾ ਕਿ ਉਹ ਜਨਵਰੀ ਤਕ ਇੰਤਜ਼ਾਰ ਨਹੀਂ ਕਰ ਸਕਦੇ।ਭਾਜਪਾ ਤੁਰੰਤ ਮੰਦਰ ਦਾ ਨਿਰਮਾਣ ਸ਼ੁਰੂ ਕਰਾਵੇ, ਇਸੇ ਵਾਅਦੇ ਕਰਕੇ ਤਾਂ ਮੋਦੀ ਤੇ ਯੋਗੀ ਸਤਾ ਵਿਚ ਆਏ ਸਨ। ਮਹੰਤ ਨੇ ਕਿਹਾ ਕਿ ਜੇ ਅਜਿਹਾ ਨਹੀਂ ਹੁੰਦਾ ਤਾਂ ਆਰ.ਐਸ.ਐਸ., ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਜਪਾ ਸਰਕਾਰ ਨੂੰ ਇਸ ਦਾ ਖ਼ਾਮਿਆਜ਼ਾ ਭੁਗਤਣਾ ਪਏਗਾ।

VIA PUNJAB