ਸੁੰਦਰ ਭਾਰਤ-ਸਵੱਛ ਭਾਰਤ ਬਣਾਉਣ ਲਈ ਹਰੇਕ ਵਿਅਕਤੀ ਆਪਣੇ ਨੇੜਲੇ ਖੇਤਰ ਨੂੰ ਸਾਫ-ਸੁਥਰਾ ਰੱਖਣਾ ਯਕੀਨੀ ਕਰਨ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸਫਾਈ ਹੀ ਸੇਵਾ ਦੇ ਪਖਵਾੜੇ ਨੂੰ ਲੈ ਕੇ ਕਰਨਾਲ ਵਿਚ ਬਾਂਸੋ ਗੇਟ ਵਾਲਮਿਕੀ ਬਸਤੀ ਵਿਚ ਸਫਾਈ ਕਰਮਚਾਰੀਆਂ ਤੇ ਆਮ ਲੋਕਾਂ ਨਾਲ ਮਿਲ ਕੇ ਸਫਾਈ ਮੁਹਿੰਮ ਚਲਾਇਆ ਅਤੇ ਖੁਦ ਝਾੜੂ ਲਗਾਇਆ ਅਤੇ ਲੋਕਾਂ ਨੂੰ ਸਫਾਈ ਦਾ ਸੰਦੇਸ਼ ਦਿੱਤਾ|
ਇਸ ਮੌਕੇ ‘ਤੇ ਉਨਾਂ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਸਫਾਈ ਪਵਿੱਤਰ ਕੰਮ ਹੈ, ਸੁੰਦਰ ਭਾਰਤ-ਸਵੱਛ ਭਾਰਤ ਬਣਾਉਣ ਲਈ ਹਰੇਕ ਵਿਅਕਤੀ ਆਪਣੇ ਨੇੜਲੇ ਖੇਤਰ ਨੂੰ ਸਾਫ-ਸੁਥਰਾ ਰੱਖਣਾ ਯਕੀਨੀ ਕਰਨ ਅਤੇ ਸਵੱਛਤਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਤਾਂ ਜੋ ਦੇਸ਼ ਹੀ ਨਹੀਂ, ਦੇਸ਼ ਤੋਂ ਬਾਹਰ ਵੀ ਸਾਫੀ ਦਿੱਖ ਸਵੱਛ ਦੇਸ਼ ਵੱਜੋਂ ਵਿਖਾਏ ਦੇਵੇ| ਮੁੱਖ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਅੰਦੇਲਨ ਦੀ ਚੌਥੀ ਵਰੇਗੰਢੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਸਵੱਛਤਾ ਮੁਹਿੰਮ ਨੂੰ ਪੂਰੀ ਤਿਆਰ ਨਾਲ ਨਵੀਂ ਗਤੀ ਦਿੱਤੀ ਹੈ| ਇਸ ਦੇ ਤਹਿਤ ਮਹਾਤਮਾ ਗਾਂਧੀ ਦੀ 150ਵੀਂ ਵਰੇ ਗੰਢ ਨੂੰ ਮਨਾਉਣ ਦੀ ਸ਼ੁਰੂਆਤ 15 ਸਤੰਬਰ ਤੋਂ ਹੋ ਚੁੱਕੀ ਹੈ ਅਤੇ ਇਹ 2 ਅਕਤੂਰ ਤਕ ਚਲੇਗੀ| ਉਨਾਂ ਕਿਹਾ ਕਿ ਸਵੱਛਤਾ ਪੰਦਰਵਾੜੇ ਦੌਰਾਨ ਵੱਖ-ਵੱਖ ਪ੍ਰੋਗ੍ਰਾਮਾਂ ਦਾ ਆਯੋਜਨ ਕੀਤਾ ਜਾਵੇਗਾ| ਇੰਨਾਂ ਪ੍ਰੋਗ੍ਰਾਮਾਂ ਵਿਚ ਸੂਬੇ ਦੇ ਨੇਤਾ ਵੀ ਹਾਜਿਰ ਰਹਿਣਗੇ| ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਸਵੱਛਤਾ ਲਈ ਪ੍ਰੇਰਿਤ ਕੀਤਾ ਜਾਵੇਗਾ| ਇਸ ਤਰਾਂ, ਦੇਸ਼ ਦੇ ਕਰੀਬ 20 ਕਰੋੜ ਲੋਕਾਂ ਨੂੰ ਸਵੱਛਤਾ ਹੀ ਸੇਵਾ ਜਨ ਅੰਦੋਲਨ ਦਾ ਹਿੱਸੇਦਾਰ ਬਣਾਇਆ ਜਾਵੇਗਾ| ਉਨਾਂ ਨੇ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਹਰਿਆਣਾ ਵਿਚ ਸਵੱਛ ਭਾਰਤ ਮੁਹਿੰਮ ਨੂੰ ਲੈ ਕੇ ਸਫਲਤਾਪੂਰਵ ਕੰਮ ਕੀਤਾ ਜਾ ਰਿਹਾ ਹੈ| ਸੂਬੇ ਦਾ ਪੇਂਡੂ ਤੇ ਸ਼ਹਿਰ ਖੇਤਰ ਓ.ਡੀ.ਐਫ. ਹੋ ਚੁੱਕੇ ਹਨ, ਹੁਣ ਪੂਰੇ ਦੇਸ਼ ਨੂੰ ਸਵੱਛ ਬਣਾਉਣ ਦੀ ਦਿਸ਼ਾ ਵਿਚ ਕੰਮ ਚਲ ਰਿਹਾ ਹੈ| ਉਨਾਂ ਕਿਹਾ ਕਿ ਸਵੱਛਤਾ ਸਿਰਫ ਕਾਨੂੰਨ ਬਣਾਉਣ ਨਹੀਂ ਆਵੇਗੀ, ਇਸ ਲਈ ਲੋਕਾਂ ਦੀ ਸੋਚ ਵਿਚ ਬਦਲਾਅ ਜ਼ਰੂਰੀ ਹੈ|

VIA PUNJAB