ਸੂਬਾ ਸਰਕਾਰ ਨੇ ਮੈਰਿਟ ਆਧਾਰ ‘ਤੇ ਨੌਕਰੀਆਂ ਦਿੱਤੀਆਂ – ਮੁੱਖ ਮੰਤਰੀ

ਚੰਡੀਗੜ –  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ 25 ਜੂਨ ਨੂੰ ਐਮਰਜੈਂਸੀ ਨਾਲ ਸਬੰਧਤ ਸੂਬੇ ਦੇ ਲੋਕਤੰਤਰ ਸੈਨਾਨੀਆਂ ਦੇ ਸਨਮਾਨ ਵਿਚ ਇਕ ਵੱਡਾ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ ਅਤੇ ਇਸ ਕੜੀ ਵਿਚ ਭਾਵਨਾ ਪ੍ਰਦਾਨ ਪ੍ਰੋਗ੍ਰਾਮ ਲਗਾਤਾਰ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਦੇ ਨਾਲ-ਨਾਲ ਸੂਬੇ ਵਿਚ ਰੱਥ ਯਾਤਰਾ ਵੀ ਕੱਢੀ ਜਾਵੇਗੀ| ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦੀ ਮੈਰਿਟ ਦੇ ਆਧਾਰ ‘ਤੇ ਨੌਕਰੀਆਂ ਵਿਚ ਭਰਤੀ ਸਮੇਤ ਹੋਰ ਯੋਜਨਾਵਾਂ ਦੂਜੇ ਸੂਬਿਆਂ ਲਈ ਰੋਲ ਮਾਡਲ ਬਣ ਚੁੱਕੀ ਹੈ| ਮੁੱਖ ਮੰਤਰੀ ਪਿਛਲੀ ਸ਼ਾਮ ਰੋਹਤਕ ਵਿਚ ਆਯੋਜਿਤ ਇਕ ਪ੍ਰੋਗ੍ਰਾਮ ਨੂੰ ਸੰਬੋਧਤ ਕਰ ਰਹੇ ਸਨ| ਉਨਾਂ ਕਿਹਾ ਕਿ ਸਰਕਾਰੀ ਦੀ ਸਾਰੀਆਂ ਨੀਤੀਆਂ ਅਤੇ ਪ੍ਰੋਗ੍ਰਾਮਾਂ ਦੀ ਚਰਚਾ ਦੂਜੇ ਸੂਬਿਆਂ ਵਿਚ ਜੋਰ-ਸ਼ੋਰ ਨਾਲ ਚਲ ਰਹੀ ਹੈ| ਹਰਿਆਣਾ ਦੇ ਸਿਆਸੀ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਲੋਕਾਂ ਨੂੰ ਬਿਨਾਂ ਪਰਚੀ ਤੇ ਖਰਚੀ ਦੇ ਨਿਰਪੱਖ ਢੰਗ ਨਾਲ ਮੈਰਿਟ ਦੇ ਆਧਾਰ ‘ਤੇ ਨੌਕਰੀਆਂ ਮਿਲ ਰਹੀ ਹੈ| ਉਨਾਂ ਕਿਹਾ ਕਿ ਪਿਛਲੀ ਸਰਕਾਰਾਂ ਵਿਚ ਭਾਈ-ਭਤੀਜਾਵਾਦ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾਂਦੀ ਸਨ, ਲੇਕਿਨ ਪਹਿਲੀ ਅਜਿਹੀ ਸੂਬਾ ਸਰਕਾਰ ਹੈ, ਜਿਸ ਨੇ ਸੂਬੇ ਦੀ ਢਾਈ ਕਰੋੜ ਜਨਤਾ ਨੂੰ ਆਪਣਾ ਮੰਨ ਕੇ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਵਿਚ ਭਰਤੀ ਕੀਤੀ ਹੈ| ਸਰਕਾਰ ਦੀ ਇੰਨਾਂ ਨੀਤੀਆਂ ਦਾ ਸੂਬੇ ਦੀ ਜਨਤਾ ਵਿਚ ਇਕ ਚੰਗਾ ਸੰਦੇਸ਼ ਗਿਆ ਹੈ ਅਤੇ ਇਹੀ ਕਾਰਣ ਹੈ ਕਿ ਜਨਤਾ ਨੇ ਲੋਕ ਸਭਾ ਚੋਣ ਵਿਚ ਕੇਂਦਰ ਤੇ ਸੂਬਾ ਸਰਕਾਰ ਦੀ ਜਨਤਾ ਭਲਾਈ ਨੀਤੀਆਂ ‘ਤੇ ਆਪਣੀ ਮੋਹਰ ਲਗਾਉਣ ਦਾ ਕੰਮ ਕੀਤਾ ਹੈ| ਮੁੱਖ ਮੰਤਰੀ ਨੇ ਜੀਐਸਟੀ ਤੇ ਨੋਟਬੰਦੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਹਿਲਾਂ ਵਿਰੋਧੀ ਨੇ ਇੰਨਾਂ ਨੀਤੀਆਂ ਦਾ ਵਿਰੋਧ ਕੀਤਾ, ਲੇਕਿਨ ਬਾਅਦ ਵਿਚ ਵਪਾਰੀਆਂ ਨੇ ਇਸ ਦੀ ਸ਼ਲਾਘਾ ਕੀਤੀ| ਉਨਾਂ ਕਿਹਾ ਕਿ ਗਲਤ ਆਦਤਾਂ ‘ਤੇ ਰੋਕ ਲਗਾਉਣ ਲਈ ਸਮਾਜਿਕ ਪ੍ਰੋਗ੍ਰਾਮ ਆਯੋਜਿਤ ਕਰਨਾ ਬਹੁਤ ਲਾਜਿਮੀ ਹੈ| ਇਸ ਸਬੰਧ ਵਿਚ ਉਨਾਂ ਨੇ ਯੋਗ ਦਿਵਸ, ਚੌਗਿਰਦਾ ਦਿਵਸ, ਵਿਦਿਆਰਥੀ ਦਿਵਸ ਤੇ ਰਾਹਗਿਰੀ ਆਦਿ ਦਾ ਉਦਾਹਰਣ ਦਿੱਤਾ ਅਤੇ ਕਿਹਾ ਕਿ ਇਸ ਤਰਾਂ ਦੇ ਪ੍ਰੋਗ੍ਰਾਮਾਂ ਨੂੰ ਪ੍ਰੋਤਸਾਹਨ ਦੇਣਾ ਲਾਜਿਮੀ ਹੈ|

VIA PUNJAB