ਹਰਿਆਣਾ ਦੇ ਮੁੱਖ ਮੰਤਰੀ ਨੇ ਕਈ ਪਰਿਯੋਜਨਾਵਾਂ ਦੀ ਪ੍ਰਵਾਨਗੀ ਦਿੱਤੀ

ਚੰਡੀਗੜ – ਹਰਿਆਣਾ ਵਿਚ ਵੱਖ-ਵੱਖ ਥਾਵਾਂ ‘ਤੇ ਦੋ ਉੱਪ-ਸਿਹਤ ਕੇਂਦਰ, ਤਿੰਨ ਮੁੱਢਲੇ ਸਿਹਤ ਕੇਂਦਰ, ਭਾਰਤੀ ਸੂਚਨਾ ਤਕਨਾਲੋਜੀ ਸੰਸਥਾਨ (ਆਈ.ਆਈ.ਆਈ.ਟੀ.), ਉਦੋਗਿਕ ਸਿਖਲਾਈ ਸੰਸਥਾਨ (ਆਈ.ਟੀ.ਆਈ.) ਇਕ ਸੌਰ ਊਰਜਾ ਪਲਾਂਟ ਅਤੇ ਇਕ ਸਰਕਾਰੀ ਪਸ਼ੂ ਹਸਪਤਾਲ ਸਥਾਪਿਤ ਕੀਤੇ ਜਾਣਗੇ, ਇੰਨਾਂ ਦੀ ਸਥਾਪਨਾ ਲਈ ਥਾਂ ਪ੍ਰਦਾਨ ਕਰਨ ਦੇ ਕਈ ਪ੍ਰਸਤਾਵਾਂ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਮੰਜੂਰੀ ਪ੍ਰਦਾਨ ਕੀਤੀ ਹੈ| ਇਸ ਤੋਂ ਇਲਾਵਾ, ਉਨਾਂ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐਸ.ਐਫ਼.) ਨੂੰ ਸੋਹਨਾ ਦੇ ਪਿੰਡ ਮੰਡਾਵਰ ਦੀ 2085 ਕਨਾਲ ਅਤੇ 19 ਮਰਲਾ ਥਾਂ ਦੀ ਥਾਂ ਦੇਣ ਦੇ ਪ੍ਰਸਤਾਵ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ|ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਜਿਲਾ ਹਿਸਾਰ ਦੇ ਪਿੰਡ ਮਾਡਾ ਬਲਾਕ ਨਾਰਨੌਂਦ ਵਿਚ ਇਕ ਉੱਪ-ਸਿਹਤ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਇਸ ਉੱਪ-ਸਿਹਤ ਕੇਂਦਰ ਦੀ ਸਥਾਪਨਾ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਮੰਤਵ ਲਈ ਸਿਹਤ ਵਿਭਾਗ ਇਸ ਪ੍ਰਯੋਜਨਾ ਲਈ 33 ਸਾਲ ਦੀ ਲੀਜ਼ ਸਮੇਂ ‘ਤੇ ਪਿੰਡ ਪੰਚਾਇਤ ਮਾਡਾ ਬਲਾਕ ਦੀ 2 ਕਨਾਲ ਥਾਂ ਦੇਣ ਲਈ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਸਤਾਵ ਨੂੰ ਮੰਜੂਰੀ ਦੇ ਦਿੱਤੀ ਹੈ|ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਜਿਲਾ ਕਰਨਾਲ ਦੀ ਪਿੰਡ ਪੰਚਾਇਤ ਸਮਾਨਾਬਹੂ ਦੀ 16 ਕਨਾਲ ਅਤੇ 3 ਮਰਲਾ ਥਾਂ ਨੂੰ 33 ਸਾਲ ਦੀ ਲੀਜ਼ ‘ਤੇ ਸਿਹਤ ਵਿਭਾਗ ਨੂੰ ਉੱਪ-ਸਿਹਤ ਕੇਂਦਰ ਦੇ ਨਿਰਮਾਣ ਤਹਿਤ ਦੇਣ ਦੇ ਪ੍ਰਸਤਾਵ ਨੂੰ ਵੀ ਮੰਜੂਰੀ ਦਿੱਤੀ|ਉਨਾਂ ਨੇ ਮੁੱਢਲੇ ਸਿਹਤ ਕੇਂਦਰ ਦੇ ਨਿਰਮਾਣ ਲਈ ਪਿੰਡ ਪੰਚਾਇਤ ਚੌਰਾ ਖਾਲਸਾ, ਜਿਲਾ ਕਰਨਾਲ ਦੀ 12 ਕਨਾਲ ਅਤੇ 10 ਮਰਲੇ ਥਾਂ ਨੂੰ 33 ਸਾਲ ਦੇ ਲੀਜ਼ ਸਮੇਂ ‘ਤੇ ਦੇਣ ਦੀ ਵੀ ਮੰਜੂਰੀ ਦਿੱਤੀ| ਇਸ ਤੋਂ ਇਲਾਵਾ, ਉਨਾਂ ਨੇ ਮੁੱਢਲੇ ਸਿਹਤ ਕੇਂਦਰ ਦੇ ਨਿਰਮਾਣ ਲਈ ਪਿੰਡ ਪੰਚਾਇਤ ਲਿਲੋੜ, ਜਿਲਾ ਰਿਵਾੜੀ ਦੀ 15 ਕਨਾਲ ਅਤੇ 7 ਮਰਲਾ ਥਾਂ 33 ਸਾਲ ਦੀ ਲੀਜ਼ ਸਮੇਂ ‘ਤੇ ਪ੍ਰਦਾਨ ਕਰਨ ਦੀ ਵੀ ਮੰਜੂਰੀ ਦਿੱਤੀ| ਮੁੱਖ ਮੰਤਰੀ ਨੇ ਜਿਲਾ ਗੁਰੂਗ੍ਰਾਮ ਵਿਚ ਪ੍ਰਾਥਮਿਕ ਸਿਹਤ ਕੇਂਦਰ ਲਈ ਸਿਹਤ ਵਿਭਾਗ ਨੂੰ ਪਿੰਡ ਪੰਚਾਇਤ ਨਖਡੌਲਾ ਦੀ ਵੀ 12 ਕਨਾਲ ਥਾਂ ਦੇਣ ਵੀ ਮੰਜੂਰੀ ਦਿੱਤੀ|ਮੁੱਖ ਮੰਤਰੀ ਨੇ ਪਿੰਡ ਪੰਚਾਇਤ ਮੰਡਾਵਰ, ਸੋਹਨਾ ਦੀ 2085 ਮਰਲਾ ਅਤੇ 19 ਮਰਲਾ ਥਾਂ ਨੂੰ ਡਾਇਰੈਕਟੋਰੇਟ, ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐਸ.ਐਫ਼.), ਗ੍ਰਹਿ ਮੰਤਰਾਲੇ, ਸੀ.ਜੀ.ਓ. ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ, ਸੀ.ਆਈ.ਐਸ.ਏਂ.ਓ. ਯੂਨਿਟ ਡੀ.ਐਮ.ਆਰ.ਸੀ., ਸਾਸ਼ਤਰੀ ਪਾਰਕ ਨਵੀਂ ਦਿੱਲੀ ਨੂੰ ਬਾਜਾਰ ਭਾਅ ‘ਤੇ ਦੇਣ ਦੀ ਮੰਜੂਰੀ ਦਿੱਤੀ| ਇਸ ਤੋਂ ਇਲਾਵਾ, ਉਨਾਂ ਨੇ ਭਾਰਤੀ ਸੂਚਨਾ ਤਕਨਾਲੋਜੀ ਸੰਸਥਾਨ (ਆਈ.ਆਈ.ਆਈ.ਟੀ.) ਦੇ ਨਿਰਮਾਣ ਲਈ ਜਿਲਾ ਸੋਨੀਪਤ ਵਿਚ ਪਿੰਡ ਪੰਚਾਇਤ ਕਿਲੋਹੜਦ ਦੀ 48 ਏਕੜ, 1 ਕਨਾਲ ਅਤੇ 18 ਮਰਲਾ ਥਾਂ ਦੇਣ ਦੇ ਪ੍ਰਸਤਾਵ ਨੂੰ ਮੰਜੂਰੀ ਦਿੱਤੀ| ਇਸ ਤੋਂ ਇਲਾਵਾ, ਉਨਾਂ ਨੇ ਉਦਸੋਗਿਕ ਸਿਖਲਾਈ ਸੰਸਥਾਨ ਦੇ ਨਿਰਮਾਣ ਲਈ ਪਿੰਡ ਪੰਚਾਇਤ ਜਾਖਨਦਾਦੀ, ਜਿਲਾ ਫ਼ਤਿਹਾਬਾਦ ਦੀ 5 ਏਕੜ ਥਾ ਨੂੰ 33 ਸਾਲ ਦੀ ਲੀਜ਼ ਸਮੇਂ ‘ਤੇ ਪ੍ਰਦਾਨ ਕਰਨ ਦੇ ਪ੍ਰਸਤਾਵ ਨੂੰ ਵੀ ਮੰਜੂਰੀ ਦਿੱਤੀ|ਮੁੱਖ ਮੰਤਰੀ ਨੇ ਸੋਲਰ ਪਲਾਂਟ ਦੀ ਸਥਾਪਨਾ ਲਈ 33 ਸਾਲ ਦੇ ਲੀਜ਼ ਸਮੇਂ ‘ਤੇ ਪਿੰਡ ਪੰਚਾਇਤ ਧਾਂਧਲਾਨ ਜਿਲਾ ਝੱਜਰ ਦੀ 45 ਏਕੜ 5 ਕਨਾਲ ਅਤੇ 7 ਮਰਲਾ ਥਾ ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮੀਟੇਡ (ਐਚ.ਪੀ.ਜੀ.ਸੀ.ਐਲ.) ਨੂੰ ਦੇਣ ਦੇ ਪ੍ਰਸਤਾਵ ਨੂੰ ਮੰਜੂਰੀ ਦਿੱਤੀ| ਉਨਾਂ ਨੇ ਸਰਕਾਰੀ ਪਸ਼ੂ ਮੈਡੀਕਲ ਹਸਪਤਾਲ ਦੇ ਨਿਰਮਾਣ ਲਈ ਇਕ ਰੁਪਏ ਇਕ ਏਕੜ ਪ੍ਰਤੀ ਸਾਲ ਦੀ ਦਰ ਨਾਲ 33 ਸਾਲ ਦੀ ਲੀਜ਼ ਸਮੇਂ ‘ਤੇ ਪਿੰਡ ਪੰਚਾਇਤ ਨੂਰਕੀਅਹਿਲੀ ਜਿਲਾ ਫ਼ਤਿਹਾਬਾਦ ਦੀ ਇਕ ਏਕੜ ਥਾ ਪਸ਼ੂਪਾਲਨ ਅਤੇ ਡੇਅਰੀ ਵਿਭਾਗ ਨੂੰ ਦੇਣ ਦੀ ਵੀ ਮੰਜੂਰੀ ਦਿੱਤੀ|

VIA PUNJAB