- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਰਾਜ ਵਿਚ ਪਿੰਡਾਂ ਤੇ ਸ਼ਹਿਰਾਂ ਦੇ ਤਾਲਾਬਾਂ ਦੀ ਸਫਾਈ ਦੀ ਯੋਗ ਵਿਵਸਥਾ ਕਰਨ ਦੇ ਆਦੇਸ਼ ਦਿੱਤੇ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਰਾਜ ਵਿਚ ਪਿੰਡਾਂ ਤੇ ਸ਼ਹਿਰਾਂ ਦੇ ਤਾਲਾਬਾਂ ਦੀ ਸਫਾਈ ਦੀ ਯੋਗ ਵਿਵਸਥਾ ਕਰਨ ਦੇ ਆਦੇਸ਼ ਦਿੱਤੇ ਹੋਏ ਕਿਹਾ ਕਿ ਅਜਿਹਾ ਕਰਦੇ ਸਮੇਂ ਬਸਤੀਆਂ ਵਿਚ ਸਥਿਤ ਤਾਲਾਬਾਂ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਹੋਵੇ| ਉਨਾਂ ਕਿਹਾ ਕਿ ਵੱਧ ਪ੍ਰਵਾਹ ਵਾਲੇ ਤਾਲਾਬਾਂ ਦੇ ਪ੍ਰਬੰਧਨ ਲਈ ਵੀ ਇਕ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਬੇਕਾਰ ਬਹਿ ਰਹੇ ਪਾਣੀ ਦੀ ਵਰਤੋਂ ਸਿੰਚਾਈ ਕੰਮਾਂ ਲਈ ਕੀਤਾ ਜਾ ਸਕੇ| ਸ੍ਰੀ ਮਨੋਹਰ ਲਾਲ ਜੋ ਹਰਿਆਣਾ ਤਾਬਾਲ ਤੇ ਬੇਕਾਰ ਜਲ ਪ੍ਰਬੰਧਨ ਅਥਾਰਿਟੀ ਦੇ ਚੇਅਰਮੈਨ ਵੀ ਹੈ, ਨੇ ਅੱਜ ਇੱਥੇ ਅਥਾਰਿਟੀ ਦੀ ਗਵਰਨਿੰਗ ਬਾਡੀ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਉਨਾਂ ਨੇ ਆਦੇਸ਼ ਦਿੱਤੇ ਕਿ ਵਰਖਾ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲੇ ਤਾਲਾਬਾਂ ਦਾ ਸਾਰਾ ਪਾਣੀ ਕੱਢ ਕੇ ਸਾਲ ਵਿਚ ਘੱਟ ਤੋਂ ਘੱਟ ਇਕ ਵਾਰ ਤਾਲਾਬਾਂ ਨੂੰ ਪੂਰੀ ਤਰਾਂ ਨਾਲ ਖਾਲੀ ਕੀਤੀ ਜਾਣਾ ਚਾਹੀਦਾ ਹੈ| ਮੌਜ਼ੂਦਾ ਵਿਚ, ਸੂਬੇ ਵਿਚ 18000 ਤਾਲਾਬ ਹਨ, ਜਿੰਨਾਂ ਵਿਚ 15,500 ਪੇਂਡੂ ਤਾਲਾਬ ਹਨ| ਮੁੱਖ ਮੰਤਰੀ ਨੇ ਰਾਜ ਵਿਚ ਧਾਰਮਿਕ ਮਹੱਤਵ ਦੇ ਤਾਲਾਬਾਂ ਦੀ ਪਛਾਣ ਕਰਨ ਦੇ ਵੀ ਆਦੇਸ਼ ਦਿੱਤੇ ਅਤੇ ਕਿਹਾ ਕਿ ਉਨਾਂ ਨੂੰ ਧਾਰਮਿਕ ਨਜਰ ਨਾਲ ਵਿਕਸਿਤ ਕੀਤਾ ਜਾਵੇ| ਉਨਾਂ ਕਿਹਾ ਕਿ ਹਾਲ ਹੀ ਵਿਚ ਉਨਾਂ ਨੇ ਜਿਲਾ ਕੁਰੂਕਸ਼ੇਤਰ, ਕਰਨਾਲ ਅਤੇ ਜੀਂਦ ਵਿਚ ਆਉਣ ਵਾਲੇ 30 ਤੋਂ 35 ਧਾਰਮਿਕ ਥਾਂਵਾਂ ਦਾ ਦੌਰਾ ਕੀਤਾ ਅਤੇ ਵਿਸ਼ੇਸ਼ ਤੌਰ ‘ਤੇ ਪਵਿੱਤਰ ਤਾਬਾਲਾਂ ਦੀ ਮੁਰੰਮਤ ਲਈ 30 ਤੋਂ 40 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਹਰਿਆਣਾ ਤਾਲਾਬ ਤੇ ਬੇਕਾਰ ਜਲ ਪ੍ਰਬੰਧਨ ਅਥਾਰਿਟੀ ਵੱਲੋਂ ਵਿਕਸਿਤ ਕੀਤੇ ਜਾ ਰਹੇ ਪੰਜ ਤਾਲਾਬਾਂ ਦਾ ਦੌਰਾ ਕਰਨਗੇ| ਐਥਾਰਿਟੀ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਰਾਜ ਵਿਚ ਵੱਧ ਪ੍ਰਭਾਵ ਵਾਲੇ ਤਾਲਾਬਾਂ ਦੀ ਸਮੱਸਿਆ ਅਗਲੇ 8 ਮਹੀਨਿਆਂ ਵਿਚ ਹਲ ਹੋ ਜਾਵੇਗੀ| ਅਜਿਹੇ ਤਾਲਾਬਾਂ ਦੀ ਪਛਾਣ ਕਰਨ ਦਾ ਕੰਮ ਤਰੱਕੀ ‘ਤੇ ਹੈ ਅਤੇ ਇਹ ਕੰਮ ਇਕ ਮਹੀਨੇ ਵਿਚ ਪੂਰਾ ਹੋ ਜਾਵੇਗਾ| ਮੀਟਿੰਗ ਵਿਚ ਦਸਿਆ ਗਿਆ ਕਿ ਲਗਭਗ 3900 ਪੇਂਡੂ ਤਾਲਾਬ ਅਜਿਹੇ ਹਨ, ਜਿੰਨਾਂ ਵਿਚ ਨਹਿਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ| ਅਜਿਹੇ ਤਾਲਾਬਾਂ ਦੀ ਗਿਣਤੀ ਜਲਦ ਹੀ 43000 ਹੋ ਜਾਵੇਗੀ| ਅਗਲੇ 6 ਮਹੀਨੜ ਵਿਚ ਹਰੇਕ ਜਿਲੇ ਵਿਚ ਇਕ-ਇਕ ਮਾਡਲ ਤਾਲਾਬ ਵਿਕਸਿਤ ਕੀਤਾ ਜਾਵੇਗਾ| ਇਸ ਨਾਲ ਹਰਿਆਣਾ ਹਰੇਕ ਜਿਲੇ ਵਿਚ ਇਕ ਮਾਡਲ ਤਾਬਾਲ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਜਾਵੇਗਾ| ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਤਾਲਾਬਾਂ ਦੇ ਨਕਸ਼ੇ ਦਾ ਕੰਮ ਚਲ ਰਿਹਾ ਹੈ ਅਤੇ ਇਹ ਕੰਮ ਅਗਲੇ ਤਿੰਨ ਮਹੀਨਿਆਂ ਵਿਚ ਪੂਰਾ ਹੋ ਜਾਵੇਗਾ| ਮੌਜ਼ੂਦਾ ਵਿਚ ਸਿੰਚਾਈ ਤੇ ਜਲ ਸਰੋਤ ਅਤੇ ਵਿਕਾਸ ਤੇ ਪੰਚਾਇਤ ਵਿਭਾਗਾਂ ਵੱਲੋਂ ਸਾਂਝੇ ਤੌਰ ‘ਤੇ 10,000 ਮੌਜ਼ੂਦਾ ਤਾਲਾਬਾਂ ਦਾ ਵੇਰਵਾ ਇੱਕਠਾ ਕੀਤਾ ਗਿਆ ਹੈ| ਇਹ ਕੰਮ ਪੂਰਾ ਹੋ ਜਾਣ ਤੋਂ ਬਾਅਦ ਹਰਿਆਣਾ ਤਾਲਾਬਾਂ ਦਾ ਨਕਸ਼ਾ ਬਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਜਾਵੇਗਾ, ਜਿੱਥੇ ਤਾਲਾਬਾਂ ਦੀ ਵੇਰਵੇ ਸਹਿਤ ਜਾਣਕਾਰੀ ਆਨਲਾਈਨ ਉਪਲੱਬਧ ਹੋਵੇਗੀ| ਅਥਾਰਿਟੀ ਦੇ ਕਾਰਜਕਾਰੀ ਡਿਪਟੀ ਚੇਅਰਮੈਨ ਸੁਭਾਸ਼ ਪਾਂਡੇ ਨੇ ਰਾਜ ਵਿਚ ਕੁਦਰਤੀ ਜਲ ਸਰੋਤਾਂ ਦੇ ਪ੍ਰਬੰਧਨ ਅਤੇ ਸੁਧਾਰ ਲਈ ਹਰਿਆਣਾ ਤਾਲਾਬ ਤੇ ਬੇਕਾਰ ਜਲ ਪ੍ਰਬੰਧਨ ਅਥਾਰਿਟੀ ਸਥਾਪਿਤ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ| ਅਗਲੇ ਤਿੰਨ ਸਾਲਾਂ ਵਿਚ ਰਾਜ ਵਿਚ 200 ਨਵੇਂ ਤਾਲਾਬਾਂ ਨੂੰ ਵਿਕਸਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ| ਇਸ ਤੋਂ ਬਾਅਦ, ਮੁੱਖ ਮੰਤਰਰੀ ਨੇ ਇਜ ਆਫ ਡੂਟਿੰਗ ਬਿਜਨੈਸ ਨਾਲ ਸਬੰਧਤ ਇਕ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ| ਮੀਟਿੰਗ ਵਿਚ ਦਸਿਆ ਗਿਆ ਕਿ ਸਾਰੇ ਵਿਭਾਗਾਂ ਦੀ ਸਖਤ ਮਿਹਨਤ , ਡੂੰਘੀ ਨਿਗਰਾਨੀ ਤੇ ਸਮੱਰਥ ਅਤੇ ਮੁੱਖ ਮੰਤਰੀ ਮਨੋਹਰ ਲਾਲ ਦੇ ਮਾਰਗਦਰਸ਼ਨ ਦੇ ਨਤੀਜੇਵੱਜੋਂ ਹਰਿਆਣਾ ਇਜ-ਆਫ ਡੂਇੰਗ ਬਿਜਨੈਸ ਦੇ ਮਾਮਲੇ ਵਿਚ ਦੇਸ਼ ਵਿਚ 14ਵੇਂ ਥਾਂ ਤੋਂ ਤੀਜੇ ਨੰਬਰ ‘ਤੇ ਆ ਗਿਆ ਹੈ| ਮੀਟਿੰਗ ਵਿਚ 20 ਨਵੰਬਰ, 2018 ਤਕ ਬਿਜਨੈਸ ਰਿਫਾਰਮ ਐਕਸ਼ਨ ਪੁਆਇੰਟ, 2018 ਦਾ ਸੌ ਫੀਸਦੀ ਸੰਕਲਨ ਯਕੀਨੀ ਕਰਨ ਦੇ ਵੀ ਆਦੇਸ਼ ਦਿੱਤੇ ਗਏ, ਕਿਉਂਕਿ ਮਾਰਚ, 2019 ਤਕ ਇੰਜ ਆਫ ਡੂਇੰਗ ਬਿਜਨੈਸ ਰੈਂਕਿੰਗ ਦਾ ਐਲਾਨ ਹੋਣ ਦੀ ਸੰਭਾਵਨਾ ਹੈ| ਇਸ ਸਾਲ ਜੂਨ ਮਹੀਨੇ ਵਿਚ ਬਿਜਨੈਸ ਰਿਫਾਰਮ ਐਕਸ਼ਨ ਪੁਆਇੰਟ, 2018 ਦੇ ਸੁਧਾਰ ਪੁਆਇੰਟਾਂ ਬਾਰੇ ਸਬੰਧਤ ਵਿਭਾਗਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਚੁੱਕਿਆ ਹੈ| ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਵਧੀਕ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ, ਡਿਪਟੀ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ|


