- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਉਨਾਂ ਦੀ ਉਪਜ ਦਾ ਵਧੀਆ ਕੀਮਤ ਦੇਣ ਲਈ ਖਰੀਫ ਖਰੀਦ ਮੌਸਮ ਦੇ ਸਹਾਇਕ ਮੁੱਲ ਐਲਾਨ ਕੀਤੇ – ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ
ਚੰਡੀਗੜ – ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨਾਂ ਫਸਲਾਂ ਦੇ ਘੱਟੋਂ ਘੱਟ ਸਹਾਇਕ ਮੁੱਲ ਲਾਭ ਨਾਲ ਤੈਅ ਕਰਨ ਦਾ ਫਾਰਮੂਲਾ ਨਿਰਧਾਰਿਤ ਕਰਕੇ ਕਿਸਾਨਾਂ ਨੂੰ ਹਰ ਸਾਲ ਹਰ ਫਸਲ ਦੇ ਲਾਭਕਾਰੀ ਮੁੱਲ ਦੇਣ ਦਾ ਰਸਤਾ ਤਿਆਰ ਕੀਤਾ ਹੈ| ਇਸ ਕੜੀ ਵਿਚ ਇਕ ਅਕਤੂਬਰ ਤੋਂ ਸ਼ੁਰੂ ਖਰੀਫ ਖਰੀਦ ਮੌਸਮ 2018-19 ਦੇ ਘੱਟੋਂ ਘੱਟ ਸਹਾਇਕ ਮੁੱਲ ਐਲਾਨ ਕਰਨ ਦੀ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਹੈ|ਸ੍ਰੀ ਧਨਖੜ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਦੇ ਖਾਤੇ ਵਿਚ ਖਰੀਫ ਮੌਸਮ ਦੌਰਾਨ 1500 ਕਰੋੜ ਰੁਪਏ ਜਾਣ ਦਾ ਅਨੁਮਾਨ ਹੈ, ਜਿਸ ਵਿਚੋਂ ਝੋਨੇ ਦੇ ਕਿਸਾਨਾਂ ਨੂੰ 1200 ਕਰੋੜ ਰੁਪਏ ਦਿੱਤੇ ਜਾਣਗੇ| ਉਨਾਂ ਕਿਹਾ ਕਿ ਝੋਨੇ ਦੀ ਆਮ ਸ਼੍ਰੇਣੀ ਦਾ ਮੁੱਲ 1750 ਰੁਪਏ ਪ੍ਰਤੀ ਕੁਇੰਟਲ ਤੇ ਗ੍ਰੇਡ ਏ ਦੀ ਕੀਮਤ 1770 ਰੁਪਏ ਪ੍ਰਤੀ ਕੁਇੰਟਲ ਹੋਵੇਗਾ| ਇਸ ਤਰਾਂ, ਜਵਾਰ ਹਾਈਬ੍ਰਿਡ ਦੀ ਕੀਮਤ 2430 ਰੁਪਏ ਪ੍ਰਤੀ ਕੁਇੰਟਲ ਤੇ ਮਾਲਦਾਂਡੀ ਦੀ ਕੀਮਤ 2450 ਰੁਪਏ ਪ੍ਰਤੀ ਕੁਇੰਟਲ ਹੋਵੇਗੀ| ਇਸ ਤਰਾਂ, ਬਾਜਰਾ ਦੀ ਕੀਮਤ 1950 ਰੁਪਏ ਪ੍ਰਤੀ ਕੁਇੰਟਲ, ਰਾਗੀ ਦੀ ਕੀਮਤ 2897 ਰੁਪਏ ਪ੍ਰਤੀ ਕੁਇੰਟਲ ਅਤੇ ਮੱਕੀ ਦੀ ਕੀਮਤ 1700 ਰੁਪਏ ਪ੍ਰਤੀ ਕੁਇੰਟਲ ਹੋਵੇਗਾ| ਸ੍ਰੀ ਧਨਖੜ ਨੇ ਦਸਿਆ ਕਿ ਖਰੀਫ ਫਸਲਾਂ ਦੀ ਕੀਮਤਾਂ ਵਿਚ ਵਾਧੇ ਨਾਲ ਸੂਰਜਮੁੱਖੀ ‘ਤੇ 10,000 ਰੁਪਏ ਪ੍ਰਤੀ ਏਕੜ, ਮੱਕੀ ‘ਤੇ 16,000 ਰੁਪਏ ਪ੍ਰਤੀ ਏਕੜ, ਬਾਜਾਰੇ ‘ਤੇ 7800 ਰੁਪਏ ਪ੍ਰਤੀ ਏਕੜ ਤੇ ਝੋਨੇ ‘ਤੇ 6,000 ਰੁਪਏ ਪ੍ਰਤੀ ਏਕੜ ਵੱਧ ਮਿਲਣਗੇ| ਉਨਾਂ ਦਸਿਆ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਨਾਂਅ ‘ਤੇ ਵਿਰੋਧੀ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ, ਜਦੋਂ ਕਿ ਸੱਚਾਈ ਇਹ ਕਿ ਸਰਕਾਰ ਨੇ ਤਿੰਨ ਸਾਲਾਂ ਵਿਚ ਇਸ ਯੋਜਨਾ ਦੇ ਤਹਿਤ 932 ਕਰੋੜ ਰੁਪਏ ਵੰਡ ਕੀਤੇ ਹਨ| ਉਨਾਂ ਕਿਹਾ ਕਿ ਕਿਸਾਨ ਦੀ ਆਮਦਨ ਪ੍ਰਤੀ ਏਕੜ ਇਕ ਲੱਖ ਰੁਪਏ ਤਕ ਹੋਵੇ, ਇਸ ਦਿਸ਼ਾ ਵਿਚ ਸਰਕਾਰ ਗੰਭੀਰ ਹੈ ਅਤੇ ਦਿੱਲੀ ਦੇ ਲਗਭਗ 5 ਕਰੋੜ ਦੀ ਆਬਾਦੀ ਦੇ ਬਾਜਾਰ ‘ਤੇ ਹਰਿਆਣਾ ਆਪਣੀ ਪਕੜ ਬਣਾਏ, ਇਸ ਲਈ ਪੈਰੀਅਗਰੀਕਲਚਰ ਸੁਪਨੇ ‘ਤੇ ਕੰਮ ਚਲ ਰਿਹਾ ਹੈ|


