ਹਰਿਆਣਾ ਸਰਕਾਰ ਨੇ ਪਰਿਵਰਤਨ ਯੋਜਨਾ ਨੋਟੀਫ਼ਾਇਡ ਕੀਤੀ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਟੀਮ ਹਰਿਆਣਾ ਦੇ ਲਈ ਪਰਿਵਰਤਨ ਯੋਜਨਾ ਨੋਟੀਫ਼ਾਇਡ ਕੀਤੀ ਹੈ׀ ‘ਪਰਿਵਰਤਨ’ 46 ਪਿਛੜੇ ਬਲਾਕਾਂ ਵਿਚ ਰਾਜ ਸਰਕਾਰ ਦੇ ਪਹਿਲ ਵਾਲੇ ਖੇਤਰਾਂ ਵਿਚ ਨੀਤੀਆਂ ਦੇ ਲਾਗੂ ਕਰਨ ਵਿਚ ਤੇਜੀ ਲਿਆਉਣ ਦੀ ਦਿਸ਼ਾ ਵਿਚ ਇਕ ਗਤੀਸ਼ੀਲ ਪਹਿਲ ਹੈ׀
ਇਕ ਸਰਕਾਰੀ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਯੋਜਨਾ ਦਾ ਮੰਤਵ ‘ਪ੍ਰਦਰਸ਼ਨ, ਸੁਧਾਰ ਅਤੇ ਬਦਲਾਅ’ ਹੈ׀ ਇਸ ਪਹਿਲ ਦੇ ਪ੍ਰਭਾਵੀ ਲਾਗੂ ਕਰਨ ਦੇ ਲਈ ਇੰਨਾਂ 46 ਬਲਾਕਾਂ ਵਿੱਚੋਂ ਹਰੇਕ ਨੂੰ ਪ੍ਰਸਾਸ਼ਕੀ ਸਕੱਤਰਾਂ ਜਾਂ ਸੀਨੀਅਰ ਆਈ.ਏ.ਐਸ., ਆਈ.ਪੀ.ਐਸ. ਅਤੇ ਆਈ.ਐਫ਼.ਐਸ. ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ׀ ਇਸ ਯੋਜਨਾ ਦੇ 10 ਬੁਨਿਆਦੀ ਮੁੱਦਿਆਂ ’ਤੇ ਧਿਆਨ ਕੇਂਦ੍ਰਿਤ ਕਰ ਦੇ ਲਈ ਡਿਜਾਇਨ ਕੀਤਾ ਗਿਆ ਹੈ׀ ਇਸ ਤੋਂ ਇਲਾਵਾ, ਇਸ ਯੋਜਨਾ ਨੂੰ 41+1 ਖਾਸ ਖੇਤਰਾਂ ਵਿਚ ਉੱਪ-ਵੰਡ ਕੀਤੀ ਗਈ ਹੈ׀ ਪਹਿਲ ਵਾਲੇ ਖੇਤਰਾਂ ਵਿਚ ਹੋਰ ਗੱਲਾਂ ਦੇ ਨਾਲ-ਨਾਲ ਕਮਜੋਰ ਵਰਗਾਂ ਅਤੇ ਮਹਿਲਾਵਾਂ ਦੇ ਲਈ ਕਰਜ਼ਾ ਉਪਲੱਬਧ ਕਰਾਉਣਾ, ਖੇਤੀਬਾੜੀ ਵਿਕਾਸ ਅਤੇ ਫ਼ਸਲ ਬੀਮਾ, ਸਿਹਤ ਸੇਵਾਵਾਂ ਵਿਚ ਸੁਧਾਰ, ਬੇਰੁਜਗਾਰ ਨੌਜੁਆਨਾਂ ਦੇ ਲਈ ਰੁਜਗਾਰ ਸਿਰਜਿਤ ਕਰਨਾ, ਸੜਕ ਸੁਰੱਖਿਆ ਅਤੇ ਅਪਰਾਧ ਕੰਟਰੋਲ, ਕਾਨੂੰਨ ਵਿਵਸਥਾ ਦਾ ਪਾਲਣ ਕਰਨਾ ਅਤੇ ਨਾਗਰਿਕਾਂ ਨੂੰ ਪਛਾਣ-ਸਬੰਧੀ ਸੇਵਾਵਾਂ ਦੀ ਸਹੂਲਤ ਪ੍ਰਦਾਨ ਕਰਨਾ ਸ਼ਾਮਿਲ ਹੈ׀ ਉਨ੍ਹਾਂ ਨੇ ਦਸਿਆ ਕਿ ਕੀਤੇ ਗਏ ਯਤਨਾਂ ਦਾ ਮੁਲਾਂਕਣ ਇਕ ਮੰਤਵ ਅਤੇ ਸੰਖਿਅਕ ਮੁਲਾਂਕਣ ਮੈਟ੍ਰਿਕਸ ਵਿਚ ਕੀਤਾ ਗਿਆ ਹੈ׀ ਪ੍ਰਭਾਰੀ ਅਧਿਕਾਰੀ ਨੂੰ ਸਾਵਧਾਨੀ ਨਾਲ ਇਕ ਖੇਤਰ-ਆਧਾਰਿਤ ਮੁੱਦੇ ਨੂੰ 11ਵੇਂ ਪੈਰਾਮੀਟਰ ਵਜੋ ਪਰਫ਼ੋਰਮੈਂਸ ਸਕੋਰਿੰਗ ਐਲਗੋਰਿਦਮ ਵਿਚ ਸ਼ਾਮਿਲ ਕਰਨ ਦੀ ਜਰੂਰਤ ਹੈ׀ ਆਖੀਰੀ ਮੁਲਾਂਕਣ ਵਿਚ ਹਰਿਆਣਾ ਸਰਕਾਰ ਸੁਧਾਰ ਅਥਾਰਿਟੀ (ਐਚ.ਜੀ.ਆਰ.ਏ.) ਵੱਲੋ ਕੀਤੇ ਗਏ ਸਰਵੇਖਣ ਰਾਹੀਂ ਨਾਗਰਿਕਾਂ ਦੀ ਪ੍ਰਤੀਕ੍ਰਿਆ ਵਿਚ ਸ਼ਾਮਿਲ ਹੋਵੇਗੀ׀ ਬਲਾਕਾਂ ਦੇ ਪ੍ਰਭਾਰੀ ਅਧਿਕਾਰੀ ਸਵੈ-ਪ੍ਰਮਾਣੀਕਰਣ ਰਾਹੀਂ ਪ੍ਰਗਤੀ ਦੀ ਰਿਪੋਰਟ ਦੇਣਗੇ ਅਤੇ ‘ਪਰਿਵਰਤਨ’ ਪੋਰਟਲ (TeamHaryana.com) ’ਤੇ ਅੱਪਲੋਡ ਕਰਨਗੇ׀ ਉਨ੍ਹਾਂ ਨੇ ਦਸਿਆ ਕਿ ਅਧਿਕਾਰੀ ਸਹਿਯੋਗੀ ਨਜਰਿਏ ਨੂੰ ਪ੍ਰੋਤਸਾਹਨ ਦੇਣ ਦੇ ਲਈ ਆਪਣੀ ਸਫ਼ਲਤਾ ਦੀ ਕਹਾਣੀਆਂ ਅਤੇ ਰਣਨੀਤੀ ਪੋਰਟਲ ’ਤੇ ਸਾਂਝਾ ਕਰ ਸਕਦੇ ਹਨ׀ ਡਿਪਟੀ ਕਮਿਸ਼ਨਰ, ਪੁਲਿਸ ਸੁਪਰਡੈਂਟ ਅਤੇ ਵਿਭਾਗਾਂ ਦੇ ਬਲਾਕ ਪੱਧਰ ਦੇ ਅਧਿਕਾਰੀਆਂ ਸਮੇਤ ਖੇਤਰੀ ਅਧਿਕਾਰੀ ਬਲਾਕਾਂ ਦੇ ਪ੍ਰਭਾਰੀ ਅਧਿਕਾਰੀਆਂ ਨੂੰ ਆਪਣਾ ਪੂਰਾ ਸਹਿਯੋਗ ਦੇਣਗੇ׀ ਬਲਾਕਾਂ ਦੇ ਇਹ ਪ੍ਰਭਾਰੀ ਅਧਿਕਾਰੀ ਆਪਣੀ ਜਿੰਮੇਵਾਰੀਆਂ ਦੀ ਪਾਲਣਾ ਲਈ ਲੋਂੜ ਮਹਿਸੂਸ ਹੋਣ ’ਤੇ ਸੰਬਧਿਤ ਵਿਭਾਗ ਨੂੰ ਸੂਚਿਤ ਕਰ ਕੇ ਆਪਣੇ-ਆਪਣੇ ਬਲਾਕਾਂ ਵਿਚ ਸਾਰੇ ਵਿਭਾਗਾਂ ਦੇ ਪ੍ਰਸਾਸ਼ਕੀ ਸਕੱਤਰਾਂ ਦੀ ਸ਼ਕਤੀਆਂ ਦੀ ਵਰਤੋ ਕਰਨਗੇ׀ ਉਨ੍ਹਾਂ ਨੇ ਦਸਿਆ ਕਿ ਬਲਾਕਾਂ ਦੇ ਇੰਚਾਰਜ ਅਧਿਕਾਰੀਆਂ ਨੂੰ ਉਨ੍ਹਾਂ ਦੇ ਬਲਾਕ ਵਿਚ ਬਦਲਾਅ ਪਹਿਲਾਂ ਦੇ ਪ੍ਰਭਾਰੀ ਲਾਗੂ ਕਰਨ ਦੇ ਲਈ 5 ਲੱਖ ਰੁਪਏ ਤਕ ਦੀ ਵਿਵੇਕਾਧੀਨ ਰਕਮ ਵੀ ਮਹੁਈਆ ਕਰਾਈ ਜਾਵੇਗੀ׀ ਇਹ ਰਕਮ ਦੀ ਵਰਤੋ ਹੋਰ ਗੱਲਾਂ ਤੋਂ ਇਲਾਵਾ ਇਨਾਮਾਂ, ਪਹਿਲਾਂ ਅਤੇ ਸਰਵੇਖਣ ਕਰਨ ਦੇ ਲਈ ਕੀਤਾ ਜਾ ਸਕਦਾ ਹੈ׀ ਉਨ੍ਹਾਂ ਨੇ ਦਸਿਆ ਕਿ ਬਦਲਾਅ ਯੋਜਨਾ ਦੇ ਤਹਿਤ ਮੁਲਾਂਕਣ ਹਰ ਤਿਮਾਹੀ ਵਿਚ ਕੀਤਾ ਜਾਵੇਗਾ׀

VIA PUNJAB