- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਸਰਕਾਰ ਸੂਬੇ ਦੇ ਲੋਕਾਂ ਲਈ ਉੱਚ ਇਜ ਆਫ਼ ਲਿਵਿੰਗ ਇੰਡਕੈਸ ‘ਤੇ ਫੋਕਸ ਕਰੇਗੀ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਪਹਿਲ ਹੁਣ ਆਪਣੇ ਨਾਗਰਿਕਾਂ ਲਈ ਇਕ ਉੱਚ ਇਜ ਆਫ਼ ਲਿਵਿੰਗ ਇੰਡਕੈਸ ‘ਤੇ ਫੋਕਸ ਕੀਤਾ ਜਾਣਾ ਹੈ|ਹਰਿਆਣਾ ਦੇ ਮੁੱਖ ਮੰਤਰੀ ਅੱਜ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਨੀਤੀ ਆਯੋਗ ਦੀ ਗਵਰਨਿੰਗ ਕੌਸਿਲ ਦੀ 5ਵੀਂ ਮੀਟਿੰਗ ਨੂੰ ਸੰਬੋਧਤ ਕਰ ਰਹੇ ਸਨ| ਉਨਾਂ ਕਿਹਾ ਕਿ ਇਜ ਆਫ਼ ਡੂਇੰਗ ਬਿਜਨੈਸ ਵਿਚ ਹਰਿਆਣਾ ਚੌਦਵੇਂ ਥਾਂ ਤੋਂ ਤੀਜੀ ਥਾਂ ‘ਤੇ ਪੁੱਜ ਗਿਆ ਹੈ| ਹਰਿਆਣਾ ਸੂਬਾ ਖੁਲੇ ਵਿਚ ਪਖਾਣੇ ਤੇ ਕੈਰੋਸਿਨ ਦੀ ਵਰਤੋਂ ਤੋਂ ਮੁਕਤ ਸੂਬਾ ਬਣਿਆ ਹੈ| ਕੰਨਿਆ ਭਰੂਣ ਹੱਤਿਆ ਨੂੰ ਕੰਟ੍ਰੋਲ ਕੀਤਾ ਗਿਆ ਹੈ ਅਤੇ ਹਰਿਆਣਾ ਵਿਚ ਅਸੰਤੁਲਿਤ ਲਿੰਗਾਨੁਪਾਤ ਵਰਣਨਯੋਗ ਸੰਤੁਲਿਤ ਹੋਇਆ ਹੈ| ਇੰਨਾਂ ਉਪਲੱਬਧੀਆਂ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਦੀ ਪਹਿਲ ਹੁਣ ਆਪਣੇ ਨਾਗਰਿਕਾਂ ਲਈ ਇਕ ਇਜ ਆਫ਼ ਲਿਵਿੰਗ ਇੰਡੈਕਸ ਨੂੰ ਨਿਰਧਾਰਿਤ ਕੀਤਾ ਜਾਣਾ ਹੈ|ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਲਗਾਤਾਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਦੀ ਦਿਸ਼ਾ ਵਿਚ ਨੀਤੀ ਆਯੋਗ ਨਾਲ ਕੰਮ ਕਰਨ ਲਈ ਵਚਨਬੱਧ ਹਨ| ਇਸ ਦਿਸ਼ਾ ਵਿਚ ਵਿਜਨ, 2030 ਤਿਆਰ ਕੀਤਾ ਹੋਇਆ ਹੈ| ਯੂਐਨਡੀਪੀ ਦੀ ਸਾਂਝੀਦਾਰੀ ਨਾਲ ਲਗਾਤਾਰ ਵਿਕਾਸ ਟੀਚੇ ਤਾਲਮੇਲ ਕੇਂਦਰ ਸਥਾਪਿਤ ਕੀਤਾ ਗਿਆ ਹੈ| ਸਵਰਣ ਜੈਯੰਤੀ ਹਆਿਣਾ ਵਿੱਤ ਪ੍ਰਬੰਧਨ ਸੰਸਥਾਨ ਚੱਲ ਰਹੇ ਹਨ| ਇਸ ਦਿਸ਼ ਵਿਚ ਬਜਟ 2019-20 ਦੇ ਤਹਿਤ ਹਰੇਕ ਯੋਜਨਾ ਲਈ ਕੌਮੀ ਸੂਚਕਾਂ ਦੇ ਅਨੁਸਾਰ ਆਊਟਪੁੱਟ-ਆਊਟਕਮ ਫੇਰਮਵਰਕ ਵੀ ਸ਼ੁਰੂ ਕੀਤਾ ਹੈ| ਪੜਾਅਵਾਰ ਢੰਗ ਨਾਲ ਲਗਾਤਾਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਦੀ ਦਿਸ਼ਾ ਵਿਚ ਜਨਤਕ ਖਰਚ ਨੂੰ ਸਰੇਖਿਤ ਕਰਨ ਲਈ ਇਕ ਏਕਿਕ੍ਰਿਤ ਢਾਂਚਾ ਪ੍ਰਦਾਨ ਕਰਕੇ ਇਕ ਮੁੱਖ ਆਧਾਰ ਵੱਜੋਂ ਕੰਮ ਕਰਦਾ ਹੈ| ਹਰਿਆਣਾ ਦੇ ਮੁੱਖ ਮੰਤਰੀ ਨੇ ਜੀਐਸਟੀ ਪ੍ਰਣਾਲੀ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਹਰਿਆਣਾ ਰਾਜ ਮੋਹਰੀ ਹੈ| ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਜਲ ਸਰੰਖਣ, ਜਲ ਮੁੜ ਭਰਨ, ਤਾਲਾਬਾਂ ਦੇ ਸਰੰਖਣ ਤੇ ਮੁਰੰਮਤ, ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਦੇ ਹੋਰ ਪ੍ਰੋਗ੍ਰਾਮ ਦੇ ਸਬੰਧ ਵਿਚ ਰਾਜ ਸਰਕਾਰ ਦਾ ਤਰੱਕੀ ਵੇਰਵਾ ਪੇਸ਼ ਕੀਤਾ| ਫਸਲਾਂ ਨੂੰ ਸੋਕੇ ਤੋਂ ਬੱਚਾਉਣ ਲਈ ਲਾਗੂ ਕੀਤੇ ਗਏ ਵੱਖ-ਵੱਖ ਪ੍ਰੋਗ੍ਰਾਮਾਂ ਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਉਪਲੱਬਧੀਆਂ ਦੇ ਸਬੰਧ ਵਿਚ ਵੇਰਵਾ ਪੇਸ਼ ਕੀਤਾ| ਖੇਤੀਬਾੜੀ ਖੇਤਰ ਨੂੰ ਵਿਕਸਿਤ ਕਰਨ ਤੇ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁਗੱਣੀ ਕੀਤੇ ਜਾਣ ਦੀ ਦਿਸ਼ਾ ਵਿਚ ਕੀਤੇ ਗਏ ਨੀਤੀਗਤ ਬਦਲਾਅ ਦੇ ਸਬੰਧ ਵਿਚ ਵੇਰਵਾ ਪੇਸ਼ ਕੀਤਾ| ਸਾਲ 2030 ਤਕ ਬਾਗਵਾਨੀ ਖੇਤਰ ਨੂੰ ਦੁਗੱਣਾ ਕੀਤੇ ਜਾਣ ਦੀ ਦਿਸ਼ਾ ਵਿਚ ਚੁੱਕੇ ਗਏ ਕਦਮਾਂ ਬਾਰੇ ਵੇਰਵਾ ਦਿੱਤਾ|ਹਰਿਆਣਾ ਦੇ ਮੁੱਖ ਮੰਤਰੀ ਨੇ ਡਿਜੀਟਲ ਇੰਡਿਆ ਦੀ ਦਿਸ਼ਾ ਵਿਚ ਡਿਜੀਟਲ ਹਰਿਆਣਾ ਲਈ ਯੋਜਨਾਵਾਂ ਦੀ ਉਪਲੱਬਧੀਆਂ, ਸੁਰੱਖਿਆ ਵਿਸ਼ੇਸ਼ ਕਰਕੇ ਮਹਿਲਾ ਸੁਰੱਖਿਆ, ਸਿਖਿਆ, ਸਿਹਤ, ਪੇਂਡੂ ਵਿਕਾਸ, ਸਰਕਾਰ ਵੱਲੋਂ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ ਸੇਵਾਵਾਂ ਤੇ ਸਹੂਲਤਾਂ ਦੀ ਸਹੀ ਢੰਗ ਨਾਲ ਉਪਲੱਬਧਤਾ ਯਕੀਨੀ ਕੀਤੇ ਜਾਣ ਦੀ ਦਿਸ਼ਾ ਵਿਚ ਕੀਤੇ ਗਈ ਨੀਤੀਗਤ ਬਦਲਾਵਾਂ ਬਾਰੇ ਵੇਰਵਾ ਪੇਸ਼ ਕੀਤਾ| ਜਿਲਾ ਨੂੰਹ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਚਾਣਨਾ ਪਾਇਆ|ਉਨ•ਾਂ ਕਿਹਾ ਕਿ ਹਰਿਆਣਾ ਖੇਤੀਬਾੜੀ ਦੇ ਨਾਲ-ਨਾਲ ਉਦਯੋਗਿਕ ਖੇਤਰ ਵਿਚ ਮੋਹਰੀ ਸੂਬਾ ਹੈ| ਸੂਬੇ ਦੇ ਸਾਰੇ ਤਾਲਾਬਾਂ ਦੇ ਵਿਕਾਸ, ਸੁਰੱਖਿਆ, ਸੁਧਾਰ, ਸੰਰਖਣ, ਨਿਰਮਾਣ ਅਤੇ ਪ੍ਰਬੰਧਨ ਲਈ ਸਾਲ 2017 ਵਿਚ ਹਰਿਆਣਾ ਤਾਲਾਬ ਅਤੇ ਗੰਦਾ ਪਾਣੀ ਪ੍ਰਬੰਧਨ ਅਥਾਰਿਟੀ ਦੀ ਸਥਾਪਨਾ ਕੀਤੀ ਗਈ| ਅਥਾਰਿਟੀ ਨੇ 14000 ਤੋਂ ਵੱਧ ਪੁਰਾਣੇ ਤੇ ਨਵੇਂ ਜਲ ਨਿਗਮਾਂ ਦੇ ਸੁਧਾਰ ਅਤੇ ਵਿਕਾਸ ਕੰਮਾਂ ਦੀ ਤਰੱਕੀ ਦੀ ਨਿਗਰਾਨੀ ਲਈ ਇਕ ਪੋਂਡ ਡਾਟਾ ਮੈਨੇਜਮੈਟ ਸਾਫਟਵੇਅਰ ਵਿਕਸਿਤ ਕੀਤਾ ਹੈ| ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਵਰਖਾ ਜਲ ਇੱਕਠਾ ਵੱਲੋਂ ਇੰਨਾਂ ਵੱਲੋਂ 500 ਤੋਂ ਵੱਧ ਪਾਣੀ ਨਿਗਮਾਂ ਦੇ ਸੁਧਾਰ ‘ਤੇ ਕੰਮ ਕਰ ਰਿਹਾ ਹੈ| ਗੁਰੂਗ੍ਰਾਮ ਲਈ ਇਕ ਵੇਰਵਾ ਸਹਿਤ ਜਲ ਨਿਕਾਸੀ ਯੋਜਨਾ/ਜੀਰੋ ਡ੍ਰੇਨ ਆਊਟ ਸਿਸਟਮ ਵੀ ਸ਼ੁਰੂ ਕੀਤਾ ਹੈ| ਅਕਤੂਬਰ, 2014 ਤੋਂ ਮਾਰਚ 2019 ਤਕ ਅਰਾਵਲੀ ਵਿਚ 13 ਅਤੇ ਸ਼ਿਵਾਲਿਕ ਵਿਚ 21 ਨਵੀਂ ਜਲ ਇੱਕਠਾ ਢਾਂਚਾਵਾਂ ਦਾ ਨਿਰਮਾਣ ਕੀਤਾ ਗਿਆ ਹੈ| ਮੁੱਖ ਮੰਤਰੀ ਨੇ ਕਿਹਾ ਕਿ ਗਾਇਬ ਹੋ ਚੁੱਕੀ ਨਦੀ ਸਰਸਵਤੀ ਨੂੰ ਜਿੰਦਾ ਕਰਨ ਦੀ ਇਕ ਮੁੱਖ ਪਰਿਯੋਜਨਾ ‘ਤੇ ਸੂਬੇ ਵਿਚ ਕੰਮ ਚਲ ਰਿਹਾ ਹੈ, ਜਿਸ ਵਿਚ ਵਰਖਾ ਦੇ ਪਾਣੀ ਦੀ ਵਰਤੋਂ ਉਸ ਰਸਤੇ ‘ਤੇ ਕੀਤਾ ਜਾ ਰਿਹਾ ਹੈ, ਜਿਸ ‘ਤੇ ਪਹਿਲੇ ਸਰਸਵਤੀ ਨਦੀ ਵਹਿੰਦੀ ਸੀ| ਉਨਾਂ ਨੇ ਜਲ ਜੀਵਨ ਮਿਸ਼ਨ – ਨਾਲ ਤੋਂ ਜਲ ਦੀ ਪਹਿਲ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਹਰਿਆਣਾ ਵਿਚ ਪਾਇਪ ਵੱਲੋਂ ਜਲ ਸਪਲਾਈ ਵੱਧਾਉਣ ਲਈ ਇਸ ਚੁਣੌਤੀ ਮਿਸ਼ਨ ਵਿਚ ਹਰਿਆਣਾ ਸਰਕਾਰ ਪੂਰੀ ਸਰਗਰਮੀ ਨਾਲ ਹਿੱਸਾ ਲੇਵੇਗੀ|ਉਨਾਂ ਦਸਿਆ ਕਿ ਸੂਬਾ ਸਰਕਾਰ ਵੱਲੋਂ ਸੋਕੇ ਦੀ ਸਥਿਤੀ ਵਿਚ ਕਿਸਾਨਾਂ ਨੂੰ ਛੇਤੀ ਰਾਹਤ ਦੇਣ ਲਈ ਸੂਬਾ ਪ੍ਰਸ਼ਾਸਨ ਦੀ ਤਿਆਰੀਆਂ ਦੀ ਰੈਗੂਲਰ ਤੌਰ ‘ਤੇ ਸਮੀਖਿਆ ਕੀਤੀ ਜਾ ਰਹੀ ਹੈ| ਉਨਾਂ ਦਸਿਆ ਕਿ ਰਾਜ ਵਿਚ 20 ਮਈ, 2019 ਤੋਂ ਸੋਕੇ ਅਤੇ ਹੜ ਕੰਟ੍ਰੋਲ ਰੂਮ ਪਹਿਲਾਂ ਹੀ ਸਰਗਰਮ ਹੋ ਚੁੱਕੇ ਹਨ| ਉਨਾਂ ਦਸਿਆ ਕਿ ਰਾਜ ਵਿਚ ਮਨਰੇਗਾ ਦੇ ਤਹਿਤ ਇਕ ਪਰਿਵਾਰ ਨੂੰ ਆਮ ਤੌਰ ‘ਤੇ 100 ਦਿਨ ਦਾ ਰੁਜ਼ਗਾਰ ਦਿੱਤਾ ਜਾ ਰਿਹਾ ਹੈ, ਜੋ ਸੋਕੇ ਦੀ ਸਥਿਤੀ ਵਿਚ ਲੋਂੜ ਪੈਣ ‘ਤੇ ਵੱਧਾ ਕੇ 150 ਦਿਨ ਕੀਤਾ ਜਾਵੇਗਾ| ਇਸ ਤੋਂ ਇਲਾਵਾ, ਸੋਕੇ ਦੀ ਸਥਿਤੀ ਵਿਚ ਜਨਤਾ ਲਈ ਪੀਣ ਦੇ ਪਾਣੀ ਦੀ ਸਪਲਾਈ ਟੈਂਕਰਾਂ ਅਤੇ ਹੋਰ ਉਪਾਇਆ ਰਾਹੀਂ ਕੀਤੀ ਜਾਵੇਗੀ|ਉਨਾਂ ਕਿਹਾ ਕਿ ਹਰਿਆਣਾ ਸਰਕਰ ਸਾਰੇ ਵਿਭਾਗਾਂ ਵਿਚ ਖਾਲੀ ਆਸਾਮੀਆਂ ਨੂੰ ਭਰਨ ਲਈ ਯਤਨ ਕਰ ਰਹੀ ਹੈ| ਵਧੀਆ ਸਿਹਤ ਦੇਖਭਾਲ ਸੇਵਾਵਾਂ ਦੇਣ ਲਈ ਮਾਹਿਰ ਡਾਕਟਰਾਂ ਨੂੰ ਠੇਕੇ ‘ਤੇ ਨਿਯੁਕ ਕਰਨ ਨੂੰ ਪ੍ਰਵਾਨ ਦਿੱਤੀ ਹੈ| ਇਹ ਫੈਸਲਾ ਕੀਤਾ ਗਿਆ ਹੈ ਕਿ ਸਰਕਰਾ ਦੀ ਮੰਜ਼ੂਰੀ ਤੋਂ ਬਿਨਾਂ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਤਬਾਦਲੇ ‘ਤੇ ਜਿਲੇ ਤੋਂ ਕੰਮ ਮੁਕਤ ਨਹੀਂ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਤੋਂ ਸਾਰੀ ਗੰਦਗੀ ਅਤੇ ਉਦਯੋਗਿਕ ਕਚਰੇ ਨੂੰ ਵਹਿ ਕਰ ਲਿਆਉਣ ਵਾਲੀ ਗੁੜਗਾਉਂ ਨਹਿਰ ਤੋਂ ਜਿਲੇ ਵਿਚ ਦਿੱਤੇ ਜਾ ਰਹੇ ਘੱਟ ਗੁਣਵੱਤਾ ਵਾਲੇ ਪਾਣੀ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਕਾਮਨ ਏਂਲੂਏਂਟ ਟ੍ਰੀਟਮੈਂਟ ਪਲਾਂਟ ਸਥਾਪਿਤ ਕਰਨ ‘ਤੇ ਵਿਚਾਰ ਕਰ ਰਹੀ ਹੈ| ਇਸ ਨਾਲ ਖੇਤਰ ਵਿਚ ਸਿਹਤ ਸਮੱਸਿਆਵਾਂ ਦਾ ਹੱਲ ਕਰਨ ਵਿਚ ਮਦਦ ਮਿਲੇਗੀ ਅਤੇ ਵਧੀਆ ਖੇਤੀਬਾੜੀ ਉਤਪਾਦਨ ਅਤੇ ਪੀਣ ਵਾਲੇ ਪੀਣ ਵੀ ਮਿਲੇਗਾ,ਜੋ ਅੱਗੇ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਗੁਆਂਢੀ ਜਿਲੇ ਵਿਚ ਵੀ ਸੁਧਾਰ ਕਰੇਗੀ|


