ਹਾਰਦਿਕ ਪਟੇਲ ਦਾ ਸੰਘਰਸ਼ ਹਸਪਤਾਲ ਵਿੱਚੋਂ ਵੀ ਜਾਰੀ

ਅਹਿਮਦਾਬਾਦ – ਪਾਟੀਦਾਰ ਆਗੂ ਹਾਰਦਿਕ ਪਟੇਲ ਮੰਗਾਂ ਦੀ ਪੂਰਤੀ ਲਈ ਹਸਪਤਾਲ ਵਿੱਚੋਂ ਵੀ ਆਪਣਾ ਸੰਘਰਸ਼ ਜਾਰੀ ਰੱਖ ਰਹੇ ਹਨ। ਉਨ੍ਹਾਂ ਵੱਲੋਂ ਰਾਖ਼ਵੇਂਕਰਨ ਤੇ ਕਿਸਾਨ ਕਰਜ਼ਾ ਮੁਆਫ਼ੀ ਲਈ ਰੱਖੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਅੱਜ 15ਵੇਂ ਦਿਨ ਵਿੱਚ ਦਾਖ਼ਲ ਹੋ ਗਈ। ਇਸ ਦੌਰਾਨ ਲੋਕਤੰਤਰਿਕ ਜਨਤਾ ਦਲ ਦੇ ਆਗੂ ਸ਼ਰਦ ਯਾਦਵ ਅਤੇ ਡੀਐੱਮਕੇ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਏ. ਰਾਜਾ ਨੇ ਹਸਪਤਾਲ ਜਾ ਕੇ ਪਟੇਲ ਦਾ ਹਾਲਚਾਲ ਪੁੱਛਿਆ ਤੇ ਸੰਘਰਸ਼ ਨੂੰ ਹਮਾਇਤ ਵੀ ਦਿੱਤੀ। ਪਾਟੀਦਾਰ ਅਨਾਮਤ ਅੰਦੋਲਨ ਸਮਿਤੀ ਦੇ ਤਰਜਮਾਨ ਮਨੋਜ ਪਨਾਰਾ ਨੇ ਕਿਹਾ ਕਿ ਹਾਰਦਿਕ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪਟੇਲ ਨੇ ਪਾਣੀ ਤੋਂ ਸਿਵਾ ਕੁਝ ਵੀ ਨਹੀਂ ਲਿਆ ਤੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।

VIA PUNJAB