- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹੋਟਲ ਦੇ ਕਮਰੇ ਵਿੱਚੋਂ ਮਿਲੀ ਟੀ. ਵੀ. ਅਦਾਕਾਰਾ ਵਿਜੇ ਚਿਤਰਾ ਦੀ ਲਾਸ਼, ਖ਼ੁਦਕੁਸ਼ੀ ਦਾ ਖ਼ਦਸ਼ਾ
ਮੁੰਬਈ – ਤਮਿਲ ਦੀ ਮਸ਼ਹੂਰ ਟੀ. ਵੀ. ਅਦਾਕਾਰਾ ਵਿਜੇ ਚਿਤਰਾ ਦਾ ਹੋਟਲ ਦੇ ਕਮਰੇ ਵਿੱਚ ਮ੍ਰਿਤਕ ਸਰੀਰ ਬਰਾਮਦ ਹੋਇਆ ਹੈ| ਉਸ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸਾਊਥ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ| ਵੀਜੇ ਚਿਤਰਾ ਹਾਲੇ ਸਿਰਫ਼ 28 ਸਾਲ ਦੀ ਸੀ| ਖ਼ਬਰ ਹੈ ਕਿ ਚਿਤਰਾ ਨੇ ਚੇਨਈ ਦੇ ਨਸਰਪੇਟ ਵਿੱਚ ਇਕ ਹੋਟਲ ਵਿੱਚ ਫਾਹਾ ਲੈ ਕੇ ਖ਼ੁਦਖੁਸ਼ੀ ਕੀਤੀ ਹੈ| ਹੋਟਲ ਦੇ ਕਮਰੇ ਵਿੱਚੋਂ ਉਸ ਦੀ ਮ੍ਰਿਤਕ ਸਰੀਰ ਲਟਕਦਾ ਮਿਲਿਆ ਹੈ|ਦੱਸਿਆ ਜਾ ਰਿਹਾ ਹੈ ਕਿ ਚਿਤਰਾ ਦੇਰ ਰਾਤ ਕਰੀਬ 2.30 ਵਜੇ ਸ਼ੂਟਿੰਗ ਕਰਨ ਤੋਂ ਬਾਅਦ ਹੋਟਲ ਵਿੱਚ ਆਈ ਸੀ| ਉਹ ਹੋਟਲ ਵਿੱਚ ਆਪਣੇ ਮੰਗੇਤਰ ਨਾਲ ਰਹਿ ਰਹੀ ਸੀ| ਉਸ ਨੇ ਹਾਲ ਹੀ ਵਿੱਚ ਚੇਨਈ ਦੇ ਇਕ ਵੱਡੇ ਬਿਜ਼ਨੈਸਮੈਨ ਹੇਮੰਤ ਰਵੀ ਨਾਲ ਮੰਗਣੀ ਕਰਵਾਈ ਸੀ| ਕਈ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚਿਤਰਾ ਡਿਪ੍ਰੈਸ਼ਨ ਵਿੱਚ ਸੀ, ਜਿਸ ਦੇ ਚੱਲਦਿਆਂ ਉਸ ਨੇ ਇਹ ਖ਼ੌਫਨਾਕ ਕਦਮ ਚੁੱਕਿਆ ਹੈ|ਇਕ ਟੀ. ਵੀ. ਚੈਨਲ ਮੁਤਾਬਕ, ਹੇਮੰਤ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਹੋਟਲ ਪਹੁੰਚਣ ਤੋਂ ਬਾਅਦ ਚਿਤਰਾ ਨੇ ਕਿਹਾ ਹੈ ਕਿ ਉਹ ਨਹਾਉਣ ਜਾ ਰਹੀ ਹੈ| ਕਾਫ਼ੀ ਦੇਰ ਤੱਕ ਉਹ ਬਾਹਰ ਨਹੀਂ ਨਿਕਲੀ, ਜਿਸ ਤੋਂ ਬਾਅਦ ਮੈਂ ਹੋਟਲ ਦੇ ਸਟਾਫ਼ ਨੂੰ ਇਸ ਦੀ ਜਾਣਕਾਰੀ ਦਿੱਤੀ| ਜਦੋਂ ਡੁਪਲੀਕੇਟ ਚਾਬੀ ਨਾਲ ਦਰਵਾਜਾ ਖੋਲ੍ਹਿਆ ਗਿਆ ਤਾਂ ਸੀਲਿੰਗ ਨਾਲ ਉਸ ਦੀ ਲਾਸ਼ ਲਟਕਦੀ ਮਿਲੀ|ਪੁਲੀਸ ਨੇ ਚਿਤਰਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ| ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਚਿਤਰਾ ਦੇ ਪ੍ਰਸ਼ੰਸਕਾਂ ਲਈ ਉਸ ਦੀ ਮੌਤ ਦੀ ਖ਼ਬਰ ਤੇ ਯਕੀਨ ਨਹੀਂ ਹੋ ਰਿਹਾ ਹੈ| ਉਥੇ ਹੀ ਇੰਡਸਟਰੀ ਦੇ ਕਲਾਕਾਰਾਂ ਨਾਲ ਉਸ ਦੇ ਪ੍ਰਸ਼ੰਸਕ ਵੀ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ|ਜਿਕਰਯੋਗ ਹੈ ਕਿ ਚਿਤਰਾ ਨੂੰ ਪਾਂਡਿਯਨ ਸਟੋਰਸ ਦੇ ਸੀਰੀਅਲ ਵਿੱਚ ਕਿਦਾਰ ਲਈ ਜਾਣਿਆ ਜਾਂਦਾ ਸੀ| ਇਹ ਸੀਰੀਅਲ ਵਿਜੈ ਟੀ. ਵੀ. ਤੇ ਪ੍ਰਸਾਰਿਤ ਹੁੰਦਾ ਹੈ| ਉਸ ਨੇ ਇਸ ਸੀਰੀਅਲ ਵਿੱਚ ਮੁਲਈ ਦੀ ਭੂਮਿਕਾ ਨਿਭਾਈ ਸੀ|


