- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਈਅਰ ਨੇ ਚੌਥੇ ਨੰਬਰ ਦੇ ਬੱਲੇਬਾਜ਼ ਦੀ ਦਾਅਵੇਦਾਰੀ ਮਜ਼ਬੂਤ ਕੀਤੀ
ਸ਼੍ਰੇਅਸ ਅਈਅਰ ਨੇ ਅੱਜ ਕਿਹਾ ਕਿ ਉਹ ਕਰੀਅਰ ਦੇ ਸ਼ੁਰੂ ਵਿੱਚ ਏਨਾ ਜ਼ਿੰਮੇਵਾਰ ਨਹੀਂ ਸੀ, ਪਰ ਹੁਣ ਆਪਣੀ ਖੇਡ ਨੂੰ ਬਖ਼ੂਬੀ ਸਮਝਦਾ ਹੈ। ਲੰਮੇ ਸਮੇਂ ਤੋਂ ਭਾਰਤੀ ਟੀਮ ਦੀ ਸਿਰਦਰਦੀ ਰਹੇ ਬੱਲੇਬਾਜ਼ੀ ਦੇ ਚੌਥੇ ਨੰਬਰ ’ਤੇ ਅਈਅਰ ਆਪਣੀ ਦਾਅਵੇਦਾਰੀ ਮਜ਼ਬੂਤ ਕਰਦਾ ਜਾ ਰਿਹਾ ਹੈ। ਵੈਸਟ ਇੰਡੀਜ਼ ਖ਼ਿਲਾਫ਼ ਉਸ ਨੇ ਪਹਿਲੇ ਦੋ ਇੱਕ ਰੋਜ਼ਾ ਵਿੱਚ ਨੀਮ ਸੈਂਕੜੇ ਜੜੇ ਹਨ। ਉਸ ਨੇ ਤੀਜੇ ਇੱਕ ਰੋਜ਼ਾ ਤੋਂ ਪਹਿਲਾਂ ਅੱਜ ਕਿਹਾ, ‘‘ਇਹ ਸਿਆਣਪ ਅਤੇ ਜ਼ਿੰਮੇਵਾਰੀ ਨਾਲ ਆਉਂਦੀ ਹੈ। ਪਹਿਲੀ ਸ਼੍ਰੇਣੀ ਕ੍ਰਿਕਟ ਖੇਡਣ ਮੌਕੇ ਮੈਂ ਹਮਲਾਵਰ ਸੀ ਅਤੇ ਕਦੇ ਜ਼ਿੰਮੇਵਾਰੀ ਨਹੀਂ ਲੈਂਦਾ ਸੀ।’’ ਉਸ ਨੇ ਕਿਹਾ, ‘‘ਬਾਅਦ ਵਿੱਚ ਮੈਨੂੰ ਲੱਗਿਆ ਕਿ ਉੱਚ ਪੱਧਰ ’ਤੇ ਖੇਡਣ ਮਗਰੋਂ ਸਿਆਣਪ ਜ਼ਰੂਰੀ ਹੈ। ਮੈਂ ਸਟ੍ਰੌਕਸ ਵੀ ਲਾ ਸਕਦਾ ਹਾਂ ਅਤੇ ਇੱਕ ਦੌੜ ਵੀ ਲੈ ਸਕਦਾ ਹਾਂ।’’ ਆਈਪੀਐੱਲ 2018 ਸੈਸ਼ਨ ਦੌਰਾਨ ਗੌਤਮ ਗੰਭੀਰ ਨੇ ਦਿੱਲੀ ਟੀਮ ਦੀ ਕਪਤਾਨੀ ਛੱਡ ਦਿੱਤੀ ਸੀ, ਜਿਸ ਮਗਰੋਂ ਅਈਅਰ ਨੂੰ ਕਪਤਾਨ ਬਣਾਇਆ ਗਿਆ।


