ਅਮਰੀਕਾ ਦੀ ਸਮਝਦਾਰੀ ਨੂੰ ਕਮਜ਼ੋਰੀ ਨਾ ਸਮਝੇ ਇਰਾਨ: ਬੋਲਟਨ

ਯੇਰੂਸ਼ੱਲਮ: ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਜੌਹਨ ਬੋਲਟਨ ਨੇ ਇਰਾਨ ਨੂੰ ਅੱਜ ਚਿਤਾਵਨੀ ਦਿੱਤੀ ਕਿ ਉਹ ਤਹਿਰਾਨ ’ਤੇ ਜਵਾਬੀ ਹਮਲੇ ਨੂੰ ਆਖ਼ਰੀ ਪਲਾਂ ਵਿਚ ਰੱਦ ਕਰਨ ਦੇ ਰਾਸ਼ਟਰਪਤੀ ਟਰੰਪ ਦੇ ਫ਼ੈਸਲੇ ਨੂੰ ‘ਕਮਜ਼ੋਰੀ’ ਸਮਝਣ ਦੀ ਭੁੱਲ ਨਾ ਕਰੇ। ਬੋਲਟਨ ਨੇ ਯੇਰੂਸ਼ਲਮ ਵਿਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੀਟਿੰਗ ਤੋਂ ਪਹਿਲਾਂ ਕਿਹਾ, ‘‘ਨਾ ਹੀ ਇਰਾਨ ਤੇ ਨਾ ਹੀ ਕਿਸੇ ਹੋਰ ਦੁਸ਼ਮਣ ਦੇਸ਼ ਨੂੰ ਅਮਰੀਕਾ ਦੀ ਸਮਝਦਾਰੀ ਨੂੰ ਕਮਜ਼ੋਰੀ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ।’’ ਉਨ੍ਹਾਂ ਕਿਹਾ, ‘‘ਸਾਡੀ ਫ਼ੌਜ ਵਿਚ ਨਵੀਂ ਊਰਜਾ ਹੈ ਤੇ ਉਹ ਹਰ ਸਥਿਤੀ ਲਈ ਤਿਆਰ ਹੈ।’’

VIA PUNJAB