ਅਮਰੀਕਾ-ਬ੍ਰਿਟੇਨ ਵਿਚਾਲੇ ਹੋਇਆ ਏਵੀਏਸ਼ਨ ਸਮਝੌਤਾ

ਵਾਸ਼ਿੰਗਟਨ – ਅਮਰੀਕਾ ਅਤੇ ਬ੍ਰਿਟੇਨ ਦੇ ਪ੍ਰਤੀਨਿਧੀ ਮੰਡਲਾਂ ਨੇ ਦੋ ਪੱਖੀ ਜਹਾਜ਼ ਸਮਝੌਤੇ ‘ਤੇ ਵਿਚਾਰ-ਵਟਾਂਦਰਾ ਕੀਤਾ ਹੈ ਜੋ ਬ੍ਰੈਗਜ਼ਿਟ ਤੋਂ ਬਾਅਦ ਪ੍ਰਭਾਵੀ ਹੋਵੇਗਾ ਅਤੇ ਮੌਜੂਦਾ ਅਮਰੀਕਾ-ਯੂਰਪੀ ਸੰਘ ਸਮਝੌਤਾ ਬ੍ਰਿਟੇਨ ‘ਤੇ ਲਾਗੂ ਨਹੀਂ ਹੋਵੇਗਾ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਅਮਰੀਕਾ ਅਤੇ ਬ੍ਰਿਟੇਨ 28 ਨਵੰਬਰ ਨੂੰ ਦੋ ਪੱਖੀ ਏਅਰ ਏਵੀਏਸ਼ਨ ਸਮਝੌਤੇ ‘ਤੇ ਵਾਰਤਾ ਪੂਰੀ ਕਰ ਲਈ ਹੈ ਅਤੇ ਉਹ ਉਦੋਂ ਪ੍ਰਭਾਵੀ ਹੋਵੇਗੀ, ਜਦੋਂ ਅਮਰੀਕਾ-ਯੂਰਪੀ ਸੰਘ ਏਅਰ ਟਰਾਂਸਪੋਰਟ ਸਮਝੌਤਾ ਬ੍ਰਿਟੇਨ ‘ਤੇ ਲਾਗੂ ਹੋਵੇਗਾ। ਨੋਟ ਵਿਚ ਦੱਸਿਆ ਗਿਆ ਹੈ ਕਿ ਸਮਝੌਤਾ ਅਮਰੀਕੀ ਜਹਾਜ਼ ਉਦਯੋਗ ਨੂੰ ਬ੍ਰਿਟੇਨ ਵਿਚ ਅੜਿੱਕੇ ਤੋਂ ਬਿਨਾਂ ਹਵਾਈ ਸੇਵਾਵਾਂ ਪ੍ਰਦਾਨ ਕਰਨ ਦੀ ਇਜਾਜ਼ਤ ਦੇਵੇਗਾ। ਨੋਟਿਸ ਵਿਚ ਕਿਹਾ ਗਿਆ ਹੈ ਕਿ ਸਮਝੌਤੇ ਵਿਚ ਸਾਰੇ ਕਾਰਗੋ ਸੇਵਾ ਦੇ ਮੌਕੇ ਵੀ ਖੁੱਲਦੇ ਹਨ ਅਤੇ ਬ੍ਰਿਟਿਸ਼ ਵਿਦੇਸ਼ੀ ਖੇਤਰਾਂ ਅਤੇ ਤਾਜ ਨਿਰਭਰਤਾਵਾਂ ਨੂੰ ਸ਼ਾਮਲ ਕਰਦੇ ਹਨ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਨਾਗਰਿਕਾਂ ਨੇ ਜੂਨ 2016 ਵਿਚ ਇਕ ਰੈਫਰੰਡਮ ਵਿਚ ਯੂਰਪੀ ਸੰਘ ਛੱਡਣ ਦਾ ਫੈਸਲਾ ਕੀਤਾ। ਮਾਰਚ 2019 ਦੇ ਅਖੀਰ ਤੱਕ ਬਾਹਰ ਨਿਕਲਣ ਦੀ ਉਮੀਦ ਹੈ।

VIA PUNJAB