ਅਮਰੀਕਾ ਵਿਚ ਭਾਰਤੀ ਮੂਲ ਦਾ ਵਿਅਕਤੀ ਰਿਸ਼ਵਤ ਲੈਣ ਦਾ ਦੋਸ਼ੀ ਕਰਾਰ’

ਵਾਸ਼ਿੰਗਟਨ – ਅਮਰੀਕਾ ਵਿਚ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਸਥਾਨਕ ਮੀਡੀਆ ਰਿਪੋਰਟਸ ਮੁਤਾਬਕ 67 ਸਾਲਾ ਭਾਸਕਰ ਪਟੇਲ ਨੂੰ ਯੂ.ਐਸ. ਸਰਕਾਰ ਦੀਆਂ ਇਮਾਰਤਾਂ ਵਿਚ ਊਰਜਾ ਬਚਤ ਪ੍ਰਾਜੈਕਟਾਂ ‘ਤੇ ਕੰਮ ਕਰਨ ਲਈ ਕਾਨਟ੍ਰੈਕਟ ਮੰਗਣ ਵਾਲੀਆਂ ਕੰਪਨੀਆਂ ਤੋਂ ਰਿਸ਼ਵਤ ਅਤੇ ਕਿਕਬੈਕ ਵਿਚ 2.5 ਮਿਲੀਅਨ ਅਮਰੀਕੀ ਡਾਲਰ ਲੈਣ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਭਾਸਕਰ ਪਟੇਲ ਮੈਸਾਚੁਸੇਟਸ ਦੇ ਐਂਡੋਵਰ ਵਿਚ ਸਥਿਤ ਸ਼੍ਰਾਈਡਰ ਇਲੈਕਟ੍ਰਿਕ ਬਿਲਡਿੰਗ ਅਮਰੀਕਾ ਵਿਚ ਇਕ ਸੀਨੀਅਰ ਪ੍ਰਾਜੈਕਟ ਮੈਨੇਜਮੈਂਟ ਦੇ ਅਹੁਦੇ ‘ਤੇ ਕੰਮ ਕਰ ਰਿਹਾ ਸੀ। ਪਟੇਲ ਊਰਜਾ ਬਚਤ ਪ੍ਰਾਜੈਕਟ ਲਈ ਕਾਨਟ੍ਰੈਕਟਰ ਤੋਂ ਟੈਂਡਰ ਪ੍ਰਾਪਤ ਕਰਦੇ ਸਨ ਅਤੇ ਕਾਨਟ੍ਰੈਕਟ ਦੀ ਚੋਣ ਕਰਦੇ ਸਨ। ਭਾਸਕਰ ਪਟੇਲ ਨੂੰ ਸੋਮਵਾਰ ਨੂੰ ਰੁਤਲੈਂਡ ਵਿਚ ਫੈਡਰਲ ਅਦਾਲਤ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਹਰੇਕ ਵਿਚ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਦੀ ਸੁਣਵਾਈ ਪਿਛਲੇ ਸਾਲ 7 ਦਸੰਬਰ ਤੋਂ ਚੱਲ ਰਹੀ ਸੀ, ਜਿਸ ਦਾ ਫੈਸਲਾ ਸੋਮਵਾਰ ਨੂੰ ਸੁਣਾਇਆ ਗਿਆ। ਜਸਟਿਸ ਜੇਫਰੀ ਕ੍ਰਾਫਰਡ ਨੇ ਕਿਹਾ ਕਿ ਰਸਮੀ ਤਰੀਕੇ ਨਾਲ ਪਟੇਲ ਨੂੰ ਸਜ਼ਾ ਦੇਣ ਤੋਂ ਪਹਿਲਾਂ ਇਕ ਵਾਰ ਫਿਰ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਕ ਪਟੀਸ਼ਨ ਵਿਚ ਸਮਝੌਤੇ ਤਹਿਤ ਫੈਡਰਲ ਇਸਤਗਾਸਾ ਧਿਰ ਨੇ ਪਟੇਲ ਤੋਂ 2,536,119 ਅਮਰੀਕੀ ਡਾਲਰ ਜੁਰਮਾਨੇ ਦੀ ਮੰਗ ਕੀਤੀ ਹੈ।

VIA PUNJAB