- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਵਿੱਚ ਦੋ ਪੰਜਾਬੀ ਟਰੱਕ ਡਰਾਈਵਰ 1.5 ਮਿਲੀਅਨ ਡਾਲਰ ਦੀ ਡਰੱਗਜ਼ ਸਣੇ ਗ੍ਰਿਫਤਾਰ
ਨਿਊਯਾਰਕ – ਅਮਰੀਕਾ ਦੇ ਪੋਰਟਰ ਕਾਉਂਟੀ ਇੰਡੀਆਨਾ ਸੂਬੇ ਦੀ ਪੁਲੀਸ ਨੇ ਬੀਤੇ ਦਿਨੀਂ ਇਕ ਟਰੱਕ ਦੀ ਜਾਂਚ ਦੌਰਾਨ 50 ਕਿੱਲੋ ਦੇ ਕਰੀਬ ਕੋਕੀਨ ਬਰਾਮਦ ਕੀਤੀ ਹੈ| ਪੁਲੀਸ ਨੂੰ ਆਈ-94 ਹਾਈਵੇਅ ਈਸਟਬਾਉਂਡ ਦੀ ਸਕੇਲ ਤੇ ਇਕ ਟ੍ਰੇਲਰ ਦੀ ਜਾਂਚ ਕਰਨ ਲਈ ਜਦੋਂ ਸੱਦਿਆ ਗਿਆ ਤਾਂ ਉਸ ਵਿਚੋਂ ਇਹ ਬਰਾਮਦਗੀ ਹੋਈ ਹੈ, ਜਿਸ ਦਾ ਬਾਜ਼ਾਰੀ ਮੁੱਲ 1.5 ਤੋਂ 2 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ| ਇਹ ਬਰਾਮਦਗੀ ਮਾਡਲ 2016 ਵੋਲਵੋ ਟਰੱਕ ਤੇ ਟ੍ਰੇਲਰ ਦੀ ਜਾਂਚ ਦੌਰਾਨ ਹੋਈ ਹੈ| ਇਸ ਵਿੱਚ ਉਨ੍ਹਾਂ ਨੇ 18,000 ਪੌਂਡ ਦੇ ਕਰੀਬ ਬਰੀਕ ਲੱਸਣ ਲੱਦਿਆ ਸੀ| ਇਸ ਬਰਾਮਦਗੀ ਦੇ ਸਬੰਧ ਵਿਚ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਦੋ ਪੰਜਾਬੀ ਨੌਜਵਾਨਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ|ਇਨ੍ਹਾਂ ਦੋਵਾਂ ਦੀ ਪਛਾਣ ਬਲਜਿੰਦਰ ਸਿੰਘ (37) ਅਤੇ ਗੁਰਵਿੰਦਰ ਸਿੰਘ (32) ਵਜੋਂ ਹੋਈ ਹੈ| ਇਸ ਸਬੰਧੀ ਪੁਲੀਸ ਹੋਰ ਜਾਂਚ ਕਰ ਰਹੀ ਹੈ| ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਮਰੀਕੀ ਪੁਲੀਸ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਫੜ ਚੁੱਕੀ ਹੈ|


