ਅਮਰੀਕਾ : ਸ਼ਿਕਾਗੋ ਹਾਈ ਸਕੂਲ ਦੇ ਬਾਹਰ ਗੋਲੀਬਾਰੀ, 3 ਲੜਕੇ ਜ਼ਖਮੀ

ਸ਼ਿਕਾਗੋ – ਅਮਰੀਕਾ ਦੇ ਸ਼ਿਕਾਗੋ ਸਥਿਤ ਹਾਈ ਸਕੂਲ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ। ਇਹ ਜਾਣਕਾਰੀ ਸਥਾਨਕ ਪੁਲਸ ਨੇ ਦਿੱਤੀ। ਇਸ ਗੋਲੀਬਾਰੀ ਦੀ ਘਟਨਾ ਵਿਚ 3 ਲੜਕਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਸਮੇਂ ਅਨੁਸਾਰ 4.00 ਵਜੇ ਦੇ ਕਰੀਬ ਗੋਲੀਬਾਰੀ ਦੀ ਇਹ ਘਟਨਾ ਵਾਪਰੀ। ਗੋਲੀਬਾਰੀ ‘ਚ ਜ਼ਖਮੀ ਹੋਏ ਤਿੰਨੋਂ ਲੜਕਿਆਂ ਦੀ ਉਮਰ 16 ਤੋਂ 18 ਸਾਲ ਦਰਮਿਆਨ ਹੈ। ਅਧਿਕਾਰੀਆਂ ਮੁਤਾਬਕ 16 ਸਾਲਾ ਲੜਕੇ ਦਾ ਖੱਬਾ ਮੋਢਾ, 17 ਸਾਲਾ ਲੜਕੇ ਦੀ ਖੱਬੀ ਲੱਤ ਅਤੇ 18 ਸਾਲਾ ਲੜਕੇ ਦੀ ਸੱਜੀ ਬਾਂਹ ‘ਤੇ ਗੋਲੀ ਲੱਗੀ ਹੈ। ਤਿੰਨਾਂ ‘ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਯੂਨੀਵਰਸਿਟੀ ਆਫ ਸ਼ਿਕਾਗੋ ਹਸਪਤਾਲ ਲਿਜਾਇਆ ਗਿਆ। ਦੱਸਣਯੋਗ ਹੈ ਕਿ ਸਕੂਲ ‘ਚ ਛੁੱਟੀ ਹੋਣ ਤੋਂ ਤੁਰੰਤ ਬਾਅਦ ਇਹ ਘਟਨਾ ਵਾਪਰੀ। ਸ਼ਿਕਾਗੋ ਸਨ-ਟਾਈਮਜ਼ ਦੀ ਰਿਪੋਰਟ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਚਾਥਮ ਅਕੈਡਮੀ ਹਾਈ ਸਕੂਲ ਦੇ ਬਾਹਰ ਵਾਪਰੀ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਕਿ ਹਮਲਾਵਰ ਆਪਣੀ ਕਾਰ ‘ਚ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਕਈ ਵਾਰ ਗੋਲੀਬਾਰੀ ਕੀਤੀ।

VIA PUNJAB