ਅਮਰੀਕਾ ਸਕੂਲ ਚ ਗੋਲੀਬਾਰੀ, 10 ਵਿਦਿਆਰਥੀ ਜ਼ਖਮੀ

ਵਾਸ਼ਿੰਗਟਨ – ਅਮਰੀਕਾ ਦੇ ਦੱਖਣੀ ਜੌਰਜੀਆ ਰਾਜ ਵਿਚ ਇਕ ਪ੍ਰਾਇਮਰੀ ਸਕੂਲ ਵਿਚ ਪੇਲੇਟ ਗਨ ਨਾਲ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿਚ 10 ਵਿਦਿਆਰਥੀ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਕਿਸੇ ਨੇ ਜੰਗਲ ਵਾਲੇ ਇਲਾਕੇ ਵੱਲੋਂ ਬੱਚਿਆਂ ਦੇ ਖੇਡ ਦੇ ਮੈਦਾਨ ‘ਤੇ ਗੋਲੀਆਂ ਚਲਾਈਆਂ। ਇਸ ਘਟਨਾ ਨਾਲ ਡੇਕਾਬ ਕਾਊਂਟੀ ਦੇ ‘ਵਿਨਬਰੂਕ ਐਲੀਮੈਂਟਰੀ’ ਸਕੂਲ ਵਿਚ ਹਫੜਾ-ਦਫੜੀ ਮਚ ਗਈ। 11 ਸਾਲਾ ਵਿਦਿਆਰਥੀ ਸਾਲੇਬ ਐਡਮਨਸਨ ਨੇ ਸਥਾਨਕ ਸਮਾਚਾਰ ਏਜੰਸੀ ਨੂੰ ਦੱਸਿਆ,”ਹਰ ਕੋਈ ਘਬਰਾ ਗਿਆ। ਪਹਿਲਾਂ ਲੋਕਾਂ ਨੇ ਸੋਚਿਆ ਕਿ ਇਹ ਅਭਿਆਸ ਹੋਵੇਗਾ ਪਰ ਫਿਰ ਕੁਝ ਮਿੰਟਾਂ ਬਾਅਦ ਅਸੀਂ ਦੇਖਿਆ ਕਿ ਐਂਬੂਲੈਂਸ, ਪੁਲਸ ਅਧਿਕਾਰੀ ਭੱਜਦੇ ਹੋਏ ਸਾਡੇ ਵੱਲ ਆ ਰਹੇ ਹਨ।” ਸਕੂਲ ਦੀ ਬੁਲਾਰਨ ਪੋਰਟੀਆ ਕਿਰਕਲੈਂਡ ਨੇ ਦੱਸਿਆ ਕਿ ਜ਼ਖਮੀ ਵਿਦਿਆਰਥੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ।

VIA PUNJAB