- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕੀ ਕਾਂਗਰਸ ਵਿੱਚ ਪਹਿਲੀ ਵਾਰ ਸ਼ਾਮਲ ਹੋਵੇਗੀ ਮੁਸਲਿਮ ਮਹਿਲਾ
ਵਾਸ਼ਿੰਗਟਨ – ਅਮਰੀਕੀ ਕਾਂਗਰਸ ਵਿਚ ਪਹਿਲੀ ਵਾਰ ਘੱਟ ਗਿਣਤੀ ਭਾਈਚਾਰੇ ਦੀ ਮੁਸਲਿਮ ਮਹਿਲਾ ਉਮੀਦਵਾਰ ਸ਼ਾਮਲ ਹੋ ਸਕਦੀ ਹੈ| ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਅਮਰੀਕਾ ਦੇ ਮਿਸ਼ੀਗਨ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ 42 ਸਾਲਾ ਰਾਸ਼ਿਦਾ ਤਲੀਬ ਨੇ ਆਪਣੇ ਵਿਰੋਧੀ ਜੂਨੀਅਰਸ ਜੌਨ ਨੂੰ ਹਰਾ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ| ਤਲੀਬ ਨੇ ਮੰਗਲਵਾਰ ਨੂੰ 13ਵੇਂ ਕਾਂਗਰਸੀ ਜ਼ਿਲੇ ਵਿਚ ਜਿੱਤ ਪ੍ਰਾਪਤ ਕੀਤੀ| ਉਸ ਨੂੰ 33.6 ਫੀਸਦੀ ਵੋਟ ਮਿਲੇ| ਜੇ ਤਲੀਬ ਚੋਣ ਜਿੱਤ ਜਾਂਦੀ ਹੈ ਤਾਂ ਉਹ ਅਮਰੀਕੀ ਕਾਂਗਰਸ ਵਿਚ ਪਹੁੰਚਣ ਵਾਲੀ ਪਹਿਲੀ ਮੁਸਲਿਮ ਮਹਿਲਾ ਹੋਵੇਗੀ|
ਡੈਮੋਕ੍ਰੇਟਿਕ ਗੜ੍ਹ ਵਾਲੇ ਜ਼ਿਲੇ ਵਿਚ ਰੀਪਬਲਿਕਨ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਉਤਾਰਿਆ ਗਿਆ, ਜਿਸ ਮਗਰੋਂ ਹੁਣ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਤਲੀਬ ਇਸ ਸੀਟ ਤੋਂ ਜਿੱਤ ਹਾਸਲ ਕਰ ਸਕਦੀ ਹੈ| ਤਲੀਬ ਮੂਲ ਰੂਪ ਨਾਲ ਫਿਲਸਤੀਨੀ ਨਾਗਰਿਕ ਹੈ| ਤਲੀਬ ਨੇ ਸਾਲ 2009 ਵਿਚ ਮਿਸ਼ੀਗਨ ਹਾਊਸ ਵਿਚ ਸਾਲ 2014 ਤੱਕ ਸੇਵਾਵਾਂ ਦਿੱਤੀਆਂ ਹਨ| ਤਲੀਬ ਨੇ ਇਕ ਟਵੀਟ ਕਰ ਕੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ ਹੈ| ਉਸ ਨੇ ਲਿਖਿਆ ਕਿ ਇਸ ਕਦੇ ਨਾ ਭੁੱਲੇ ਜਾ ਸਕਣ ਵਾਲੇ ਪਲ ਨੂੰ ਸੰਭਵ ਬਣਾਉਣ ਲਈ ਤੁਹਾਡਾ ਧੰਨਵਾਦ| ਮੇਰੇ ਕੋਲ ਸ਼ਬਦ ਥੋੜ੍ਹੇ ਪੈ ਗਏ ਹਨ| ਮੈਂ ਕਾਂਗਰਸ ਦੀ ਸੇਵਾ ਲਈ ਇੰਤਜ਼ਾਰ ਨਹੀਂ ਕਰ ਸਕਦੀ|


