- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਿਤ ਸ਼ਾਹ ਨੇ 75 ਸਾਲ ਦੀ ਉਮਰ ਹੱਦ ਨੂੰ ਕੀਤਾ ਨਰਮ
ਨਵੀਂ ਦਿੱਲੀ – ਭਾਜਪਾ ਦੀ ਕੇਂਦਰੀ ਲੀਡਰਸ਼ਿਪ ਉਨ੍ਹਾਂ ਸਭ ਸਿਆਸਤਦਾਨਾਂ ਨੂੰ ਮੁੜ ਤੋਂ ਗਲੇ ਲਾਉਣ ਲਈ ਤਿਆਰ ਹੋ ਗਈ ਹੈ, ਜਿਨ੍ਹਾਂ ਨੂੰ ਪਿਛਲੇ ਘੱਟੋ-ਘੱਟ ਚਾਰ ਸਾਲ ਦੌਰਾਨ ਲਾਂਭੇ ਕਰ ਦਿੱਤਾ ਗਿਆ ਸੀ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਹੁਣ 75 ਸਾਲ ਦੀ ਉਮਰ ਹੱਦ ਨੂੰ ਨਰਮ ਕਰ ਦਿੱਤਾ ਹੈ ਅਤੇ ਉਹ ਇਸ ਉਮਰ ਹੱਦ ਨੂੰ ਪਾਰ ਕਰ ਚੁੱਕੇ ਸਿਆਸਤਦਾਨਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਲਈ ਟਿਕਟਾਂ ਦੇਣ ਲਈ ਤਿਆਰ ਹਨ। ਇਸ ਸਬੰਧੀ ਉਕਤ ਸਿਆਸਤਦਾਨ ਜੇ ਇੱਛਾ ਪ੍ਰਗਟ ਕਰਨਗੇ ਤਾਂ ਉਨ੍ਹਾਂ ਨੂੰ ਚੋਣ ਲੜਨ ਲਈ ਟਿਕਟ ਦਿੱਤੀ ਜਾਵੇਗੀ। 90 ਸਾਲਾ ਐੱਲ. ਕੇ. ਅਡਵਾਨੀ, 84 ਸਾਲਾ ਡਾ. ਮੁਰਲੀ ਮਨੋਹਰ ਜੋਸ਼ੀ, 83 ਸਾਲਾ ਸ਼ਾਂਤਾ ਕੁਮਾਰ ਅਤੇ 75 ਸਾਲਾ ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਲਈ ਇਹ ਖੁਸ਼ੀ ਵਾਲੀ ਖਬਰ ਹੈ। ਇਸ ਸਮੇਂ ਘੱਟੋ-ਘੱਟ 17 ਭਾਜਪਾ ਦੇ ਐੱਮ. ਪੀ. ਅਜਿਹੇ ਹਨ, ਜਿਨ੍ਹਾਂ ਦੀ ਉਮਰ 75 ਸਾਲ ਤੋਂ ਉੱਤੇ ਹੈ ਅਤੇ ਉਨ੍ਹਾਂ ਨੂੰ ਇਹ ਯਕੀਨ ਨਹੀਂ ਸੀ ਕਿ ਚੋਣ ਲੜਨ ਲਈ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਜਾਵੇਗਾ। ਅਮਿਤ ਸ਼ਾਹ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਹੁਣ ਕਿਸੇ ਲਈ ਵੀ ਚੋਣ ਲੜਨ ਲਈ ਉਮਰ ਦੀ ਕੋਈ ਹੱਦ ਨਹੀਂ। ਸਭ ਨੂੰ ਟਿਕਟਾਂ ਦਿੱਤੀਆਂ ਜਾ ਸਕਣਗੀਆਂ। ਕਿਸੇ ਨੂੰ ਵੀ ਨਾਂਹ ਨਹੀਂ ਕੀਤੀ ਜਾਵੇਗੀ। ਅਮਿਤ ਸ਼ਾਹ ਨੇ ਕਿਹਾ ਹੈ ਕਿ ਚੋਣ ਲੜਨ ਲਈ ਉਮਰ ਦੀ ਹੱਦ ਕੋਈ ਪੈਮਾਨਾ ਨਹੀਂ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 75 ਸਾਲ ਤੋਂ ਵੱਧ ਦੀ ਉਮਰ ਹੱਦ ਦਾ ਸਿਧਾਂਤ ਸਿਰਫ ਅਹੁਦੇ ਹਾਸਲ ਕਰਨ ਨਾਲ ਸੰਬੰਧਿਤ ਹੈ। ਹੁਣ ਇਹ ਨਹੀਂ ਪਤਾ ਕਿ ਅਮਿਤ ਸ਼ਾਹ ਦਾ ਅਹੁਦਿਆਂ ਤੋਂ ਕੀ ਭਾਵ ਹੈ? ਕੀ ਇਹ ਮੰਤਰੀ ਦਾ ਅਹੁਦਾ ਹੈ, ਟ੍ਰਿਬਿਊਨਲ ਦੇ ਕਿਸੇ ਮੁਖੀ ਦਾ ਅਹੁਦਾ ਹੈ ਜਾਂ ਸਪੀਕਰ ਦਾ ਅਹੁਦਾ ਹੈ? ਫਿਰ ਵੀ ਸੰਸਦੀ ਕਮੇਟੀਆਂ ਅਤੇ ਸਪੀਕਰ ਵਰਗੇ ਅਹੁਦਿਆਂ ‘ਤੇ ਨਿਯੁਕਤ ਹੋਣ ਵਾਲੇ ਸੰਸਦ ਮੈਂਬਰਾਂ ਨੂੰ ਇਸ ਨਿਯਮ ਅਧੀਨ ਨਹੀਂ ਲਿਆਂਦਾ ਜਾਵੇਗਾ।


