ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਦਿੱਤੀ ਵਾਜਪਾਈ ਨੂੰ ਸ਼ਰਧਾਂਜਲੀ

ਨਿਊਯਾਰਕ – ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ‘ਤੇ ਜਿਥੇ ਭਾਰਤੀ ਭਾਈਚਾਰੇ ਦੇ ਲੋਕਾਂ ਤੇ ਸੰਸਥਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਉਨ੍ਹਾਂ ਦੀ ਭਾਵੀ ਅਗਵਾਈ ਨੂੰ ਵੀ ਯਾਦ ਕੀਤਾ। ਅਮਰੀਕਨ ਇੰਡਆ ਫਾਊਂਡੇਸ਼ਨ ਨੇ ਵਾਜਪਾਈ ਦੇ ਦਿਹਾਂਤ ‘ਤੇ ਸੋਗ ਵਿਅਕਤ ਕਰਦੇ ਹੋਏ ਕਿਹਾ ਕਿ ਉਹ ਭਾਰਤ ਦੇ ਸਭ ਤੋਂ ਵਧੀਆ ਰਾਜਨੇਤਾਵਾਂ ‘ਚੋਂ ਇਕ ਸਨ। ਇਸ ਸੰਗਠਨ ਦੀ ਸਥਾਪਨਾ ਗੁਜਰਾਤ ਦੇ ਭੁੱਜ ‘ਚ ਆਏ ਭੂਚਾਲ ਤੋਂ ਬਾਅਦ ਕੀਤੀ ਗਈ ਸੀ ਜਦੋਂ ਵਾਜਪਾਈ ਨੇ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਦੇਸ਼ ਲਈ ਕੁਝ ਕਰਨ ਦਾ ਸੱਦਾ ਦਿੱਤਾ ਸੀ। ਏ.ਆਈ.ਐੱਫ. ਦੇ ਸੀ.ਈ.ਓ. ਨਿਸ਼ਾਂਚ ਪੰਡਯਾ ਨੇ ਕਿਹਾ ਕਿ ਅਸੀਂ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੇ ਦਿਹਾਂਤ ਦੀ ਖਬਰ ਸੁਣ ਕੇ ਦੁਖੀ ਹਾਂ। ਉਨ੍ਹਾਂ ਦੇ ਦੂਰ-ਦ੍ਰਿਸ਼ਟੀ ਵਾਲੇ ਵਿਚਾਰ ਸਾਡੇ ਲਈ ਪ੍ਰੇਰਣਾਦਾਇਕ ਹਨ। ਓਵਰਸੀਜ਼ ਫ੍ਰੈਂਡਸ ਆਫ ਬੀ.ਜੇ.ਪੀ. ਅਮਰੀਕਾ ਨੇ ਵਾਜਪਾਈ ਦੇ ਦਿਹਾਂਤ ‘ਤੇ ਹਮਦਰਦੀ ਵਿਅਕਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ 1.3 ਅਰਬ ਜਨਤਾ ਦੇਸ਼ ਦੇ ਲਈ ਕੀਤੀਆਂ ਗਈਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕਰ ਰਹੀ ਹੈ। ਵਾਜਪਾਈ ਦਾ ਲੰਬੀ ਬੀਮਾਰੀ ਤੋਂ ਬਾਅਦ ਬੀਤੇ ਦਿਨ 93 ਸਾਲ ਦੀ ਉਮਰ ‘ਚ ਦਿੱਲੀ ਦੇ ਏਮਸ ਹਸਪਤਾਲ ‘ਚ ਦਿਹਾਂਤ ਹੋ ਗਿਆ ਸੀ।

VIA PUNJAB