- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅੰਡਰ-19 ਟੈਸਟ: ਭਾਰਤ ਵੱਲੋਂ ਸ੍ਰੀਲੰਕਾ ’ਤੇ ਚੜ੍ਹਾਈ
ਹੰਬਨਟੋਟਾ – ਖੱਬੇ ਹੱਥ ਦੇ ਸਪਿੰਨਰ ਸਿਧਾਰਥ ਦੇਸਾਈ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਦੀ ਅੰਡਰ-19 ਟੀਮ ਨੇ ਅੱਜ ਇਥੇ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਸ੍ਰੀਲੰਕਾ ਨੂੰ ਇਕ ਪਾਰੀ ਤੇ 147 ਦੌੜਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ ਦੋ ਮੈਚਾਂ ਦੀ ਲੜੀ ਵਿੱਚ ਹੂੰਝਾਫੇਰ ਜਿੱਤ ਦਰਜ ਕੀਤੀ।ਸ੍ਰੀਲੰਕਾ ਦੀ ਟੀਮ ਨੇ ਬੀਤੇ ਦਿਨ ਫਾਲੋਆਨ ਦੇ ਸੱਦੇ ਮਗਰੋਂ ਅੱਜ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਤਿੰਨ ਵਿਕਟ ’ਤੇ 47 ਦੌੜਾਂ ਤੋਂ ਅੱਗੇ ਕੀਤੀ ਤੇ ਪੂਰੀ ਮੇਜ਼ਬਾਨ ਟੀਮ 150 ਦੌੜਾਂ ’ਤੇ ਢੇਰ ਹੋ ਗਈ। ਦੇਸਾਈ ਭਾਰਤ ਲਈ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ, ਜਿਸ ਨੇ 40 ਦੌੜਾਂ ਬਦਲੇ ਚਾਰ ਵਿਕਟ ਲਏ। ਯਤਿਨ ਮੰਗਵਾਨੀ ਤੇ ਆਯੂਸ਼ ਬਡੋਨੀ ਨੇ ਦੋ ਦੋ ਜਦੋਂਕਿ ਅਰਜੁਨ ਤੇਂਦੁਲਕਰ ਤੇ ਮੋਹਿਤ ਜਾਂਗੜਾ ਦੇ ਹਿੱਸੇ ਇਕ ਇਕ ਵਿਕਟ ਆਇਆ। ਇਸ ਤੋਂ ਪਹਿਲਾਂ ਭਾਰਤ ਨੇ ਪਵਨ ਸ਼ਾਹ ਦੀ 282 ਦੌੜਾਂ ਦੀ ਰਿਕਾਰਡ ਪਾਰੀ ਤੇ ਅਰਥਵ ਤਾਇੜੇ ਦੀਆਂ 177 ਦੌੜਾਂ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ ਅੱਠ ਵਿਕਟਾਂ ’ਤੇ 613 ਦੌੜਾਂ ਦੇ ਸਕੋਰ ਨਾਲ ਐਲਾਨ ਦਿੱਤੀ ਸੀ।ਇਸ ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ ਦੀ ਅੰਡਰ-19 ਟੀਮ 316 ਦੌੜਾਂ ਹੀ ਬਣਾ ਸਕੀ। ਸ੍ਰੀਲੰਕਾਈ ਬੱਲੇਬਾਜ਼ ਦੂਜੀ ਪਾਰੀ ਵਿੱਚ ਭਾਰਤੀ ਸਪਿੰਨਰਾਂ ਦੇ ਅੱਗੇ ਜੂਝਦੇ ਦਿਸੇ। ਉਸ ਦੇ ਮਹਿਜ਼ ਤਿੰਨ ਬੱਲੇਬਾਜ਼ ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਪਾ ਸਕੇ। ਭਾਰਤ ਦੀ ਯੁਵਾ ਟੀਮ ਨੇ ਕੋਲੰਬੋ ਵਿੱਚ ਖੇਡੇ ਪਹਿਲੇ ਟੈਸਟ ਮੈਚ ਵਿੱਚ ਵੀ ਪਾਰੀ ਤੇ 21 ਦੌੜਾਂ ਦੀ ਜਿੱਤ ਦਰਜ ਕੀਤੀ ਸੀ।ਹੁਣ ਭਾਰਤੀ ਟੀਮ 30 ਜੁਲਾਈ ਤੋਂ 10 ਅਗਸਤ ਤਕ ਸ੍ਰੀਲੰਕਾ ਅੰਡਰ-19 ਖ਼ਿਲਾਫ਼ ਪੰਜ ਇਕ ਰੋਜ਼ਾ ਮੈਚਾਂ ਦੀ ਲੜੀ ਖੇਡੇਗੀ, ਜਿਸ ਦਾ ਪਲੇਠਾ ਮੁਕਾਬਲਾ ਕੋਲੰਬੋ ਵਿੱਚ ਖੇਡਿਆ ਜਾਵੇਗਾ।


