- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਟੋ ਸਵਾਰੀਆਂ ਦੀਆਂ ਜੇਬਾਂ ਕੱਟਣ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫਤਾਰ
ਜਲੰਧਰ – ਸਪੈਸ਼ਲ ਬ੍ਰਾਂਚ ਦੀ ਪੁਲਿਸ ਨੇ ਥਰੀਵੀਲਰ ਗੈਂਗ ਜੋ ਥਰੀਵੀਲਰਾਂ ਤੇ ਜਾਅਲੀ ਨੰਬਰ ਲਗਾ ਕੇ ਸਵਾਰੀਆਂ ਨੂੰ ਥਰੀਵੀਲਰ ਵਿਚ ਬਿਠਾ ਕੇ ਉਹਨਾਂ ਦੀਆਂ ਜੇਬਾਂ ਕਟ ਕੇ ਉਹਨਾਂ ਦੇ ਪੈਸੇ ਤੇ ਏ.ਟੀ.ਐਮ. (8) ਕਢਣ ਵਾਲੇ ਅਤੇ ਨਾਂ ਦੇ ਏ.ਟੀ.ਐਮ (8) ਕਾਰਡ ’ਚੋਂ ਏ.ਟੀ.ਐਮ (8) ਮਸ਼ੀਨ ਵਿਚੋਂ ਲਖਾਂ ਰੁਪਏ ਚੋਰੀ ਕਰਨ ਵਾਲੇ ਗੈਂਗ ਦੇ 5 ਦੋਸ਼ੀਆਂ ਨੂੰ ਕਾਬੂ ਕਰਕੇ ਇਨਾਂ ਕੋਲੋ 1ਥਰੀਵਹੀਲਰ ਬਿਨਾਂ ਨੰਬਰੀ ,2 ਥਰੀਵੀਲਰ ਨੰਬਰੀ ਅਤੇ ਵਖ-ਵਖ ਬੈਂਕਾ ਏ.ਟੀ.ਐਮ (8) ਬ੍ਰਾਮਦ ਹੋਏ ਹੈ,ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਨੇ ਦਸਿਆ ਕਿ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਪੁਲਿਸ ਟੀਮ ਦੇ ਐਸ.ਆਈ ਸੁਰਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਇਕ ਥਰੀਵੀਲਰ ਗੈਂਗ ਜੋ ਥਰੀਵੀਲਰਾਂ ਤੇ ਜਾਅਲੀ ਨੰਬਰ ਲਗਾ ਕੇ ਸਵਾਰੀਆਂ ਨੂੰ ਥਰੀਵੀਲਰ ਵਿਚ ਬਿਠਾ ਕੇ ਉਹਨਾਂ ਦੀਆਂ ਜੇਬਾਂ ਕਟ ਕੇ ਉਹਨਾਂ ਦੇ ਪੈਸੇ ਤੇ ਏ.ਟੀ.ਐਮ (8) ਕਢ ਲੈਂਦੇ ਹਨ ਅਤੇ ਇਹਨਾਂ ਏ.ਟੀ.ਐਮ (8) ਕਾਰਡ ਰਾਂਹੀ ਏ.ਟੀ.ਐਮ (8) ਮਸ਼ੀਨ ਵਿਚੋਂ ਲਖਾਂ ਰੁਪਏ ਚੋਰੀ ਕਰਦੇ ਹਨ , ਐਸ.ਆਈ.ਸੁਰਿੰਦਰ ਸਿੰਘ, ਏ.ਐਸ.ਆਈ ਸੋਹਣ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਜੀ.ਟੀ.ਰੋਚ ਅਡਾ ਪਚਰੰਗਾ ਤੇ ਨਾਕਾਬੰਦੀ ਦੋਰਾਂਨ ਇਨਾਂ ਨੂੰ ਗ੍ਰਿਫਤਾਰ ਕਰਕੇ ਵਡੀ ਸਫਲਤਾ ਹਸਿਲ ਕੀਤੀ ਹੈ।ਗ੍ਰਿਫਤਾਰ ਕੀਤੇ ਕਥਕ ਦੋਸ਼ੀਆਂ ਦੀ ਪਹਿਚਾਣ ਤਰਲੋਚਨ ਸਿੰਘ ਉਰਫ ਗੋਲਡੀ ਪੁਤਰ ਵਰਿੰਦਰ ਸਿੰਘ ਵਾਸੀ ਸਰਹਾਲਾ ਰਾਣੂਆਂ ਥਾਣਾ ਬਹਿਰਾਮ ਜਿਲਾ ਨਵਾਂ ਸ਼ਹਿਰ (ਉਮਰ 28 ਸਾਲ)ਹਰਜੀਤ ਸਿੰਘ ਉਰਫ ਬਬੂ ਪੁਤਰ ਦਿਲਬਾਗ ਸਿੰਘ ਵਾਸੀ ਪਿੰਡ ਬਾਬਕ ਦਰਿਆ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ, (36) ਅੰਕੁਸ਼ ਉਰਫ ਰਿੰਕੂ ਪੁਤਰ ਸੁਰਿੰਦਰ ਜੇਮਸ ਵਾਸੀ ਪਿੰਡ ਸੁਰਾਨਸੀ ਥਾਣਾ ਡਵੀਜਨ ਨੰਬਰ 1 (28) ਹਰਜਿੰਦਰ ਸਿੰਘ ਉਰਫ ਬਚਾ ਪੁਤਰ ਗੁਰਮੀਤ ਸਿੰਘ ਵਾਸੀ ਬਸਤੀ 9 ਜਲੰਧਰ (22) ਕੁਲਦੀਪ ਸਿੰਘ ਉਰਫ ਪਾਲਾ ਪੁਤਰ ਗੁਰਮੀਤ ਸਿੰਘ ਵਾਸੀ ਬਸਤੀ 9 ਜਲੰਧਰ (23) ਦੇ ਰੂਪ ਵਜੋ ਹੋਈ, ਪੰਜਾਂ ਕਥਕ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮੁਕਦਮਾ ਨੰਬਰ 23 ਮਿਤੀ 16.02.2019 ਅ:ਧ: 379,380,482 ਭ:ਦ: ਥਾਣਾ ਭੋਗਪੁਰ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀਆਂ ਪਾਸੋਂ ਡੂੰਗਾਈ ਨਾਲ ਪੁਛ-ਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।


