ਆਰੀਅਨਜ਼ ਗਰੁੱਪ ਨੇ ਵਿਸ਼ਵ ਯੋਗਾ ਦਿਵਸ ਤੋਂ ਇੱਕ ਦਿਨ ਪਹਿਲਾਂ ਯੋਗ ਤੇ ਇਸ ਸੇਸ਼ਨ ਦਾ ਆਯੋਜਨ ਕੀਤਾ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਵਿਦਿਆਰਥੀਆਂ ਅਤੇ ਸਟਾੱਫ ਨੂੰ ਵਿਸ਼ਵ ਯੋਗਾ ਦਿਵਸ ਤੋਂ ਇੱਕ ਦਿਨ ਪਹਿਲਾਂ ਯੋਗ ਦੇ ਮਹੱਤਵ ਦਾ ਸੰਦੇਸ਼ ਦਿੰਦੇ ਹੋਏ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ। ਸੁਰਜ ਨਮਸਕਾਰ ਦੇ ਨਾਲ ਇੱਕ ਛੋਟੇ ਜਿਹੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਵਿਦਿਆਰੀਆਂ ਅਤੇ ਸਟਾਫ ਨੇ ਵੱਖ-ਵੱਖ ਯੋਗ ਆਸਨ ਕੀਤੇ ਜਿਹਨਾਂ ਵਿੱਚ ਯੋਗਾਸਨ, ਕਪਾਲਭਾਰਤੀ, ਪ੍ਰਾਣਾਯਾਮ, ਸੰਕਲਪਾ, ਧਿਆਨ ਆਦਿ ਸ਼ਾਮਲ ਹਨ।ਆਰੀਅਨਜ਼ ਗਰੂਪ ਦੇ ਡਾਇਰੇਕਟਰ, ਪ੍ਰੌਫੈਸਰ ਬੀਐਸ ਸਿੱਧੂ ਨੇ ਦੱਸਿਆ ਕਿ ਅੱਜਕੱਲ ਦੀ ਭੱਜ-ਦੌੜ ਭਰੀ ਜਿੰਦਗੀ ਵਿੱਚ ਸਿਹਤ ਤੇ ਧਿਆਨ ਦੇਣਾ ਲੋਕਾਂ ਦੇ ਲਈ ਨਾਮੁਮਕਿਨ ਹੁੰਦਾ ਜਾ ਰਿਹਾ ਹੈ। ਜਿਸ ਕਾਰਣ ਹਰੇਕ ਵਿਆਕਤੀ ਕਿਸੀ ਨਾ ਕਿਸੀ ਬਿਮਾਰੀ ਦੀ ਚਪੇਟ ਵਿੱਚ ਆ ਰਿਹਾ ਹੈ। ਉਵੇਂ ਹੀ ਇੰਨੀ ਰੁਝੇਂਵਿਆ ਭਰੀ ਜਿੰਦਗੀ ਸਾਡੇ ਦਿਮਾਗ ਨੂੰ ਵੀ ਬਿਮਾਰ ਬਣਾ ਰਹੀ ਹੈ। ਲੇਕਿਨ ਜੇ ਅਸੀ ਯੋਗ ਨੂੰ ਆਪਣੀ ਜੀਵਨਸ਼ੈਲੀ ਦੇ ਕੁਝ ਪਲਾਂ ਦਾ ਹਿੱਸਾ ਬਣਾ ਲਈਏ ਤਾਂ ਇਹ ਸਾਨੂੰ ਕਈ ਲਾਭ ਦੇਣ ਦੇ ਲਈ ਕਾਫੀ ਹੋਵੇਗਾ। ਇਸ ਨਾਲ ਨਾ ਕੇਵਲ ਸਾਡਾ ਸ਼ਰੀਰਿਕ ਸਿਹਤ ਸੁਧਰੇਗੀ ਬਲਕਿ ਇਹ ਸਾਡੀ ਮਾਨਸਿਕ ਸਮਰੱਥਾ ਨੂੰ ਵਧਾਉਣ ਵਿੱਚ ਵੀ ਸਾਡੀ ਸਹਾਇਤਾ ਕਰੇਗਾ।
ਆਰੀਅਨਜ਼ ਗਰੂਪ ਦੇ ਰਜਿਸਟਰਾਰ, ਪ੍ਰੌਫੈਸਰ ਸਟੀਫਨ ਜਵੰਦਾ ਨੇ ਵਿਦਿਆਰਥੀਆਂ ਨੂੰ ਯੋਗ ਦੀ ਮਹਤੱਤਾ ਬਾਰੇ ਦਸਦੇ ਹੋਏ ਕਿਹਾ ਕਿ ਯੋਗ ਦਾ ਵਿਦਿਆਰਥੀ ਦੇ ਜੀਵਨ ਵਿੱਚ ਬਹੁਤ ਮਹਤੱਤਾ ਹੈ। ਅੱਜ-ਕੱਲ ਵਿਦਿਆਰਥੀਆਂ ਤੇ ਬਚਪਨ ਤੋਂ ਹੀ ਪੜਾਈ ਦਾ ਕਾਫੀ ਬੋਝ ਰਹਿੰਦਾ ਹੈ, ਬਚਪਨ ਤੋਂ ਹੀ ਉਹਨਾਂ ਵਿੱਚ ਦੁਜੇ ਤੋਂ ਚੰਗਾ ਕਰਨ ਦੀ ਭਾਵਨਾ ਭਰੀ ਜਾਂਦੀ ਹੈ। ਅਜਿਹੇ ਵਿੱਚ ਜਦੋਂ ਉਹ ਹਾਰਦੇ ਹੈ, ਤਾਂ ਉਹ ਸਹਿਣ ਨਹੀ ਕਰ ਪਾਂਦੇ ਤੇ ਗਲਤ ਕਦਮ ਚੁੱਕ ਲੈਂਦੇ ਹੈ। ਕਈ ਵਾਰ ਤਾਂ ਉਹ ਨਸ਼ਿਆ ਵਰਗੀ ਹੌਲੀ ਮੋਤ ਨੂੰ ਗਲੇ ਲਗਾ ਲੈਂਦੇ ਹੈ। ਅਜਿਹੇ ਵਿੱਚ ਜੇਕਰ ਉਹਨਾਂ ਨੂੰ ਪੜਾਈ ਦੇ ਸ਼ੁਰੂਆਤੀ ਦੌਰ ਵਿੱਚ ਯੋਗ ਦੀ ਸਿੱਖਿਆ ਦਿੱਤੀ ਜਾਵੇ ਤਾਂ ਉਹਨਾਂ ਵਿੱਚ ਸਹਿਣ ਕਰਨ ਦੀ ਸ਼ਕਤੀ ਵੱਧਦੀ ਹੈ, ਨਾਲ ਹੀ ਵਿਦਿਆਰਥੀਆਂ ਵਿੱਚ ਚੰਗੀ ਸੋਚ ਦਾ ਵਿਕਾਸ ਹੁੰਦਾ ਹੈ। ਯੋਗ ਜਿਥੇ ਸ਼ਰੀਰ ਨੂੰ ਨਿਰੋਗ ਬਣਾਉਂਦਾ ਹੈ ਉਥੇ ਹੀ ਵਿਦਿਆਰਥੀਆਂ ਦੀ ਇਕਾਗਰਤਾ ਵੀ ਵਧਾਉਂਦਾ ਹੈ।

VIA PUNJAB