ਆਸਾਨ ਨਹੀਂ ਹੋਵੇਗਾ ਭਾਰਤ ਨੂੰ ਅਮਰੀਕਾ ਦੇ ਰਾਸ਼ਟਰਪਤੀ ਤੋਂ ਛੋਟ ਮਿਲਣਾ ਮਾਹਿਰ

ਵਾਸ਼ਿੰਗਟਨ – ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਪ੍ਰਸ਼ਾਸਨ ਵਿੱਚ ਬਦਲਦੇ ਰਾਜਨੀਤੀਕ ਸਮੀਕਰਣਾਂ ਅਤੇ ਭਾਰਤ ਦੀ ਵਪਾਰ ਅਤੇ ਮਹਿਸੂਲ ਨੀਤੀਆਂ ਪ੍ਰਤੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਨਿਜੀ ਵਿਚਾਰਾਂ ਦੇ ਸੰਦਰਭ ’ਚ ਰੂਸ ਦੇ ਨਾਲ ਐਸ 400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਖਰੀਦ ਤੋਂ ਬਾਅਦ ਸਖ਼ਤ ‘ਸੀਏਏਟੀਐਸਏ’ ਪ੍ਰਤੀਬੰਧਾਂ ਤੋਂ ਭਾਰਤ ਨੂੰ ਛੋਟ ਮਿਲਣਾ ਆਸਾਨ ਨਹੀਂ ਹੋਵੇਗਾ। ਪਿਛਲੇ ਸਾਲ ਕਾਨੂੰਨ ਦਾ ਰੂਪ ਲੈਣ ਵਾਲੇ ਸੀਏਏਟੀਐਸਏ ਐਕਟ ਤਹਿਤ ਭਾਰਤ ’ਤੇ ਹੁਣ ਪਾਬੰਦੀਆਂ ਲੱਗ ਸਕਦੀਆਂ ਹਨ ਕਿਉਂਕਿ ਉਸ ਦੇ ਰੂਸ ਦੇ ਨਾਲ ਐਸ-400 ਟ੍ਰਾਇਮਫ ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦ ਲਈ 5.4 ਅਰਬ ਡਾਲਰ ਦਾ ਸੌਦਾ ਕੀਤਾ ਹੈ। ਅਮਰੀਕਾ ਦੀ ਨਜ਼ਰ ਵਿੱਚ ਇਹ ਮਹੱਤਵਪੂਰਨ ਸੌਦਾ ਹੈ। ਅਮਰੀਕਾ ਵਿੱਚ ਮੌਜੂਦ ‘ਫਰੈਂਡਜ਼ ਆਫ਼ ਇੰਡੀਆ’ ਨੂੰ ਉਮੀਦ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨੂੰ ਕਾਸਟਾ ਤਹਿਤ ਪਾਬੰਦੀ ਤੋਂ ਛੋਟ ਦੇਣਗੇ ਕਿਉਂਕਿ ਅਮਰੀਕਾ ਭਾਰਤ ਨੂੰ ਮਹੱਤਵਪੂਰਨ ਰੱਖਿਆ ਸਹਿਯੋਗੀ ਮੰਨਦਾ ਹੈ।

VIA PUNJAB