ਆਸੀਆ ਦੇ ਪਤੀ ਵੱਲੋਂ ਵਿਦੇਸ਼ ’ਚ ਪਨਾਹ ਦੀ ਅਪੀਲ

ਇਸਲਾਮਾਬਾਦ – ਕੁਫ਼ਰ ਤੋਲਣ ਦੇ ਦੋਸ਼ਾਂ ਤੋਂ ਬਰੀ ਹੋਈ ਆਸੀਆ ਬੀਬੀ ਦੇ ਪਤੀ ਆਸ਼ਿਕ ਮਸੀਹ ਨੇ ਅਮਰੀਕਾ ’ਚ ਪਨਾਹ ਲਈ ਉਥੋਂ ਦੇ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਅਪੀਲ ਕੀਤੀ ਹੈ। ਉਸ ਨੇ ਪਰਿਵਾਰਕ ਮੈਂਬਰਾਂ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਇੰਗਲੈਂਡ ਅਤੇ ਕੈਨੇਡਾ ਨੂੰ ਸਹਾਇਤਾ ਦੇਣ ਲਈ ਵੀ ਕਿਹਾ ਹੈ। ਬ੍ਰਿਟਿਸ਼ ਪਾਕਿਸਤਾਨੀ ਕ੍ਰਿਸਚਨ ਐਸੋਸੀਏਸ਼ਨ ਵੱਲੋਂ ਰਿਕਾਰਡ ਕੀਤੇ ਗਏ ਵੀਡੀਓ ’ਚ ਮਸੀਹ ਨੇ ਟਰੰਪ, ਟੈਰੇਜ਼ਾ ਮੇਅ ਅਤੇ ਜਸਟਿਨ ਟਰੂਡੋ ਨੂੰ ਪਾਕਿਸਤਾਨ ’ਚੋਂ ਸੁਰੱਖਿਅਤ ਕੱਢਣ ’ਚ ਸਹਾਇਤਾ ਕਰਨ ਲਈ ਕਿਹਾ ਹੈ। ਇਸਲਾਮਾਬਾਦ ਸਥਿਤ ਅਮਰੀਕੀ ਸਫ਼ਾਰਤਖਾਨੇ ਅਤੇ ਬ੍ਰਿਟਿਸ਼ ਤੇ ਕੈਨੇਡੀਅਨ ਹਾਈ ਕਮਿਸ਼ਨਾਂ ਨੇ ਇਸ ਅਪੀਲ ਬਾਰੇ ਤੁਰੰਤ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।

VIA PUNJAB