- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਨਸ਼ੋਰੈਂਸ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਵਾਲੇ 4 ਕਾਬੂ
ਲੁਧਿਆਣਾ – ਸਾਈਬਰ ਕ੍ਰਾਈਮ ਦੀ ਪੁਲਸ ਪਾਰਟੀ ਨੇ ਇਕ ਐਸੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ ਜੋ ਕਿ ਲੋਕਾਂ ਨੂੰ ਇਨਸ਼ੋਰੈਂਸ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਦੇ ਸਨ ਪੁਲਸ ਨੇ ਦਿੱਲੀ ਚ ਛਾਪੇਮਾਰੀ ਕਰਕੇ ਇਸ ਗਿਰੋਹ ਦੇ ਔਰਤ ਸਮੇਤ 4 ਮੈਂਬਰਾ ਨੂੰ ਕਾਬੂ ਕੀਤਾ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 12 ਮੋਬਾਈਲ ਅਤੇ ਇਨਸ਼ੋਰੈਂਸ ਡਾਟਾ ਬਰਾਮਦ ਕੀਤਾ ਹੈ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਸਾਈਬਰ ਕ੍ਰਾਈਮ ਦੇ ਏ ਡੀ ਸੀ ਪੀ ਸਚਿਨ ਗੁਪਤਾ , ਦੀ ਅਗਵਾਈ ਵਾਲੀ ਟੀਮ ਦੀ ਏ ਸੀ ਪੀ ਰੁਪਿੰਦਰ ਕੌਰ ਏ ਸੀ ਪੀ ਅਮਨਦੀਪ ਸਿੰਘ ਬਰਾੜ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਦਿੱਲੀ ਵਿਚ ਇਕ ਐਸਾ ਗਿਰੋਹ ਦੇ ਮੈਬਰ ਬੈਠੇ ਹਨ ਜੋ ਕਿ ਫਰਜ਼ੀ ਇਨਸ਼ੋਰੈਂਸ ਕੰਪਨੀ ਖੋਲ ਕੇ ਪੰਜਾਬ ਹਰਿਆਣਾ ਅਤੇ ਹੋਰ ਰਾਜਾ ਦੇ ਲੋਕਾਂ ਨੂੰ ਫੋਨ ਕਰਕੇ ਉਹਨਾਂ ਨੂੰ ਵਿਆਜ ਡਬਲ ਦੇਣ ਦਾ ਝਾਂਸਾ ਦੇ ਕੇ ਆਪਣੀ ਇਨਸ਼ੋਰੈਂਸ ਕੰਪਨੀ ਚ ਇੰਨਸ਼ੋਰੈਂਸ ਟ੍ਰਾਂਸਵਰ ਕਰਵਾਉਣ ਲਈ ਕਹਿੰਦੇ ਸਨ ਅਤੇ ਇਹਨਾ ਨੇ ਲੁਧਿਆਣੇ ਦੇ ਸਰਾਭਾ ਨਗਰ ਦੇ ਕੁਝ ਲੋਕਾਂ ਨਾਲ ਠੱਗੀ ਵੀ ਠੱਗੀ ਕੀਤੀ ਸੀ ਅਤੇ ਹਨ ਨੇ ਠੱਗੀ ਕਰਨ ਤੋਂ ਬਾਅਦ ਆਪਣੀ ਇਨਸ਼ੋਰੈਂਸ ਕੰਪਨੀ ਦਾ ਨਾਮ ਅਤੇ ਪਤਾ ਚੇਂਜ ਕਰ ਲਿਆ ਸੀ ਪੁਲਸ ਕਮਿਸ਼ਨਰ ਅਨੁਸਾਰ ਓਹਨਾ ਦੀ ਸਾਇਬਰ ਕ੍ਰਾਈਮ ਦੀ ਟੀਮ ਗੁਪਤ ਸੂਚਨਾ ਦੇ ਅਧਾਰ ਤੇ ਦਿੱਲੀ ਚ ਛਾਪੇਮਾਰੀ ਕਰਕੇ ਠੱਗੀ ਕਰਨ ਵਾਲੇ ਗਿਰੋਹ ਦੇ ਔਰਤ ਸਮੇਤ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਦੋਸ਼ੀਆਂ ਦੀ ਪਹਿਚਾਣ ਦਿੱਲੀ ਦੇ ਮੰਗੋਲ ਪੁਰੀ ਨਿਵਾਸੀ ਯੋਗੇਸ਼ ਕੁਮਾਰ ਦਿੱਲੀ ਦੇ ਸੁਲਤਾਨਪੁਰੀ ਨਿਵਾਸੀ ਸੁਨੀਲ ਕੁਮਾਰ ਅਕਾਸ਼ ਕੁਮਾਰ ਦਿੱਲੀ ਦੇ ਮੋਤੀਬਾਗ ਨਿਵਾਸੀ ਮੌਸਮੀ ਵਜੋਂ ਹੋਈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 12 ਮੋਬਾਈਲ ਅਤੇ ਇਨਸ਼ੋਰੈਂਸ ਪੋਲਸੀ ਦਾ ਡਾਟਾ ਬਰਾਮਦ ਕੀਤਾ ਹੈ ਅਤੇ ਦੋਸ਼ੀਆਂ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


