- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਸਰੋ ਨੇ ਪੁਲਾੜ ’ਚ ਭੇਜੇ 31 ਉਪਗ੍ਰਹਿ
ਸ਼੍ਰੀਹਰੀਕੋਟਾ – ਭਾਰਤੀ ਪੁਲਾੜ ਏਜੰਸੀ (ਇਸਰੋ) ਨੇ ਵੀਰਵਾਰ ਨੂੰ ਭਾਰਤ ਦੇ ਇੱਕ ਉਪਗ੍ਰਹਿ ਸਮੇਤ 8 ਹੋਰ ਦੇਸ਼ਾਂ ਦੇ 30 ਸੈਟੇਲਾਈਟ ਲਾਂਚ ਕੀਤੇ ਹਨ, ਜਿਸ ਵਿਚ ਇਕਲਿਆਂ ਅਮਰੀਕਾ ਦੇ 23 ਉਪਗ੍ਰਹਿ ਸ਼ਾਮਿਲ ਹਨ। ਇਸ ’ਚ ਭਾਰਤ ਦਾ ਹਾਈਪਰ ਸਪੈਕਟ੍ਰਲ ਇਮੇਜਿੰਗ ਸੈਟੇਲਾਈਟ ਸ਼ਾਮਿਲ ਹੈ। ਇਸ ਨੂੰ ਪੋਲਰ ਸੈਟੇਲਾਈਟ ਲਾਂਚ ਵਾਹਨ (ਪੀਐਸਐਲਵੀ) ਰਾਹੀਂ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਹੈ। 44.4 ਮੀਟਰ ਲੰਬਾ ਤੇ 230 ਟਨ ਵਜ਼ਨੀ ਪੀਐਸਐਲਵੀ-ਸੀਏ (ਕੋਰ ਅਲੋਨ) ਨੇ ਅਜ ਸਵੇਰੇ 9.58 ’ਤੇ ਨਿਰੀਖਣ ਵਾਲੀ ਥਾਂ ਤੋਂ ਉਡਾਣ ਭਰੀ। ਭਾਰਤੀ ਪੁਲਾੜ ਏਜੰਸੀ (ਇਸਰੋ) ਮੁਤਾਬਿਕ, ਰਾਕੇਟ ਦੇ ਲਾਂਚ ਤੋਂ ਬਾਅਦ ਇਸ ਮਿਸ਼ਨ ਨੂੰ ਪੂਰਾ ਹੋਣ ’ਚ ਸਿਰਫ 112 ਮਿੰਟ ਲਗੇ। ਰਾਕੇਟ 23 ਅਮਰੀਕੀ ਸੈਟੇਲਾਈਟ ਲੈ ਕੇ ਗਿਆ ਤੇ ਬਾਕੀ ਸੈਟੇਲਾਈਟ ਆਸਟ੍ਰੈਲਿਆ, ਕੈਨੇਡਾ, ਫਿਨਲੈਂਡ, ਮਲੇਸ਼ੀਆ, ਨੀਦਰਲੈਂਡ ਤੇ ਸਪੇਨ ਦੇ ਹਨ।


