- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹੈ : ਪੋਂਪਿਓ
ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਅੱਜ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹਾ ਹੈ| ਦਰਅਸਲ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਤਰੀ ਕੋਰੀਆ ਵਲੋਂ ਪਰਮਾਣੂ ਹਮਲੇ ਦਾ ਹੁਣ ਕੋਈ ਖਤਰਾ ਨਹੀਂ ਹੈ| ਪੋਂਪਿਓ ਨੇ ਸੈਨੇਟ ਦੀ ਵਿਦੇਸ਼ ਸਬੰਧਾਂ ਦੀ ਕਮੇਟੀ ਦੇ ਸਾਹਮਣੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਹਾਂ, ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹਾ ਹੈ| ਟਰੰਪ ਨੇ 12 ਜੂਨ 2018 ਨੂੰ ਸਿੰਗਾਪੁਰ ਵਿਚ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਇਤਿਹਾਸਕ ਸਿਖਰ ਵਾਰਤਾ ਕੀਤੀ ਸੀ, ਜਿੱਥੇ ਅਮਰੀਕਾ ਨੇ ਕਿਹਾ ਸੀ ਕਿ ਕਿਮ ਪੂਰੀ ਤਰ੍ਹਾਂ ਨਾਲ ਪਰਮਾਣੂ ਖਾਤਮੇ ਲਈ ਸਹਿਮਤ ਹੋ ਗਏ ਹਨ| ਪੋਂਪਿਓ ਨੇ ਕਿਹਾ ਕਿ ਤਰੱਕੀ ਹੋ ਰਹੀ ਹੈ ਅਤੇ ਟਰੰਪ ਉਤਰੀ ਕੋਰੀਆ ਦੇ ਪਰਮਾਣੂ ਖਾਤਮੇ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਉਤਸ਼ਾਹਤ ਹਨ| ਫਿਲਹਾਲ ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ ਕਿ ਅਮਰੀਕਾ ਉਤਰੀ ਕੋਰੀਆ ਨਾਲ ਪਰਮਾਣੂ ਖਾਤਮੇ ਦੇ ਮੁੱਦੇ ਤੇ ਅਣਮਿੱਥੇ ਸਮੇਂ ਤਕ ਚਰਚਾ ਨਹੀਂ ਕਰੇਗਾ| ਉਨ੍ਹਾਂ ਅੱਗੇ ਕਿਹਾ ਕਿ ਅਸੀਂ ਧੀਰਜ ਰੱਖਿਆ ਹੈ ਪਰ ਇਸ ਨੂੰ ਲੰਬੇ ਸਮੇਂ ਤੱਕ ਚੱਲਣ ਨਹੀਂ ਦੇਵਾਂਗੇ| ਪੋਂਪਿਓ ਨੇ ਕਿਹਾ ਕਿ ਉਨ੍ਹਾਂ ਨੇ ਕਿਮ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਕਿਮ ਯੋਂਗ ਚੋਲ ਨਾਲ ਗੱਲਬਾਤ ਦੌਰਾਨ ਇਸ ਸਥਿਤੀ ਤੇ ਗੱਲਬਾਤ ਕੀਤੀ ਸੀ| ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕਿਮ ਜੋਂਗ ਉਨ ਸਿੰਗਾਪੁਰ ਵਿਚ ਆਪਣੀ ਵਚਨਬੱਧਤਾ ਨੂੰ ਪੂਰਾ ਕਰੇ| ਪੋਂਪਿਓ ਨੇ ਕਿਹਾ ਕਿ ਸਾਰੇ ਦੇਸ਼ ਉਤਰੀ ਕੋਰੀਆ ਵਿਰੁੱਧ ਅਮਰੀਕੀ ਪਾਬੰਦੀਆਂ ਨੂੰ ਲਾਗੂ ਕਰੇ|


