- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐਸ਼ੇਜ਼ ਲੜੀ 2-2 ਨਾਲ ਬਰਾਬਰ; ਆਖਰੀ ਟੈਸਟ ’ਚ ਇੰਗਲੈਂਡ ਜੇਤੂ
ਇਥੇ ਆਸਟਰੇਲੀਆ ਨੂੰ ਐਸ਼ੇਜ਼ ਲੜੀ ਦੇ ਪੰਜਵੇਂ ਤੇ ਆਖਰੀ ਟੈਸਟ ਵਿੱਚ 135 ਦੌੜਾਂ ਦੀ ਸ਼ਿਕਸਤ ਦਿੰਦਿਆਂ ਟੈਸਟ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਇੰਗਲੈਂਡ ਦੀ ਟੀਮ ਜਿੱਤ ਲਈ ਮਿਲੇ 399 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੌਥੇ ਦਿਨ 263 ਦੌੜਾਂ ’ਤੇ ਢੇਰ ਹੋ ਗਈ। ਆਸਟਰੇਲੀਆ ਲਈ ਮੈਥਿਊ ਵੇਡ ਨੇ ਸਭ ਤੋਂ ਵਧ 117 ਦੌੜਾਂ ਦਾ ਯੋਗਦਾਨ ਪਾਇਆ ਜਦੋਂਕਿ ਮਿਸ਼ੇਲ ਮਾਰਸ਼ ਤੇ ਸਟੀਵ ਸਮਿੱਥ ਨੇ ਕ੍ਰਮਵਾਰ 24 ਤੇ 23 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਸਟੂਅਰਟ ਬਰੌਡ ਤੇ ਜੈਕ ਲੀਚ ਨੇ ਚਾਰ ਚਾਰ ਵਿਕਟਾਂ ਲਈਆਂ। ਦੋ ਵਿਕਟਾਂ ਜੋਅ ਰੂਟ ਦੇ ਹਿੱਸੇ ਆਈਆਂ। ਦੋਵਾਂ ਟੀਮਾਂ ਵਿਚਾਲੇ ਲੰਡਨ ਵਿੱਚ ਖੇਡਿਆ ਗਿਆ ਦੂਜਾ ਟੈਸਟ ਡਰਾਅ ਰਿਹਾ ਸੀ। ਆਸਟਰੇਲੀਆ ਨੇ ਬਰਮਿੰਘਮ ਤੇ ਮਾਨਚੈਸਟਰ ਵਿੱਚ ਖੇਡੇ ਕ੍ਰਮਵਾਰ ਪਹਿਲੇ ਤੇ ਚੌਥੇ ਟੈਸਟਾਂ ਵਿੱਚ ਜਿੱਤ ਦਰਜ ਕੀਤੀ ਸੀ ਜਦੋਂਕਿ ਲੀਡਜ਼ ਵਿੱਚ ਖੇਡਿਆ ਤੀਜਾ ਟੈਸਟ ਤੇ ਅੱਜ ਦਾ ਟੈਸਟ ਮੈਚ ਇੰਗਲੈਂਡ ਦੀ ਝੋਲੀ ਪਏ।ਇਸ ਤੋਂ ਪਹਿਲਾਂ ਇੰਗਲੈਂਡ ਦੀ ਦੂਜੀ ਪਾਰੀ 329 ਦੌੜਾਂ ’ਤੇ ਢੇਰ ਹੋ ਗਈ, ਜਿਸ ਨਾਲ ਆਸਟਰੇਲੀਆ ਨੂੰ 2001 ਮਗਰੋਂ ਪਹਿਲੀ ਵਾਰ ਦੇਸ਼ ਤੋਂ ਬਾਹਰ ਇਸ ਲੜੀ ਨੂੰ ਜਿੱਤਣ ਲਈ 399 ਦੌੜਾਂ ਦਾ ਟੀਚਾ ਮਿਲਿਆ। ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਵੱਡੇ ਟੀਚੇ ਦਾ ਦਬਾਅ ਝੱਲਣ ਵਿੱਚ ਅਸਫਲ ਰਹੇ। ਬਰੌਡ ਨੇ ਪਾਰੀ ਦੇ ਪੰਜਵੇਂ ਓਵਰ ਵਿੱਚ ਮਾਰਕਸ ਹੈਰਿਸ (ਨੌਂ ਦੌੜਾਂ) ਦੀ ਵਿਕਟ ਲੈ ਲਈ। ਖ਼ਰਾਬ ਲੈਅ ਨਾਲ ਜੂਝ ਰਿਹਾ ਡੇਵਿਡ ਵਾਰਨਰ (11 ਦੌੜਾਂ) ਇੱਕ ਵੀ ਵੱਡੀ ਪਾਰੀ ਖੇਡਣ ਵਿੱਚ ਅਸਫਲ ਰਿਹਾ। ਬਰੌਡ ਨੇ ਆਪਣੇ ਅਗਲੇ ਓਵਰ ਵਿੱਚ ਵਾਰਨਰ ਨੂੰ ਝਟਕਾ ਦਿੱਤਾ। ਗੇਂਦ ਨਾਲ ਛੇੜਛਾੜ ਦਾ ਦੋਸ਼ੀ ਠਹਿਰਾਏ ਜਾਣ ਮਗਰੋਂ ਇੱਕ ਸਾਲ ਮੁਅੱਤਲੀ ਝੱਲ ਕੇ ਵਾਪਸੀ ਕਰਨ ਵਾਲਾ ਵਾਰਨਰ ਪੂਰੀ ਲੜੀ ਦੌਰਾਨ ਲੈਅ ਵਿੱਚ ਨਹੀਂ ਦਿਸਿਆ ਅਤੇ ਬਰੌਡ ਦੀਆਂ ਗੇਂਦਾਂ ਖੇਡਣ ਵਿੱਚ ਉਸ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ।


