ਓਲੰਪਿਕ ਖੇਡਾਂ ਦੀ ਉਲਟੀ ਗਿਣਤੀ ਸ਼ੁਰੂ : ਰਾਠੌਰ

ਨਵੀਂ ਦਿੱਲੀ – ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਮੰਗਲਵਾਰ ਨੂੰ ਕਿਹਾ ਕਿ ਏਸ਼ੀਆਈ ਖੇਡਾਂ ‘ਚ ਭਾਰਤ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਤੋਂ ਬਾਅਦ ਖਿਡਾਰੀਆਂ ਦੇ ਲਈ 2020 ਦੇ ਓਲੰਪਿਕ ਖੇਡਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਏਸ਼ੀਆਈ ਖੇਡਾਂ ‘ਚ ਭਾਰਤ ਦੇ ਪ੍ਰਦਰਸ਼ਨ ਤੋਂ ਰਾਠੌਰ ਨੇ ਤਮਗਾ ਜੇਤੂਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਦਾ ਅਸਲੀ ਸਫਰ ਸ਼ੁਰੂ ਹੋ ਗਿਆ ਹੈ। ਰਾਠੌਰ ਨੇ ਤਮਗਾ ਜੇਤੂਆਂ ਨੂੰ ਨਗਦ ਪੁਰਸਕਾਰ ਨਾਲ ਸਨਮਨਿਤ ਕਰਨ ਦੇ ਲਈ ਆਯੋਜਿਤ ਕੀਤੇ ਗਏ ਪਰੋਗਰਾਮ ‘ਚ ਕਿਹਾ ਕਿ ਤੁਸੀਂ ਆਪਣੀ ਉਪਲੱਬਧੀ ਨਾਲ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਤੁਸੀਂ ਜੋ ਜਜ਼ਬਾ ਦਿਖਾਇਆ ਹੈ, ਅਸੀਂ ਉਸ ਨੂੰ ਸਲਾਮ ਕਰਦੇ ਹਾਂ ਪਰ ਤੁਹਾਡਾ ਸਫਰ ਅਜੇ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਓਲੰਪਿਕ 2020 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਤੁਹਾਨੂੰ ਹਮੇਸ਼ਾ ਅੱਗੇ ਦੇ ਵਾਰੇ ‘ਚ ਸੋਚਣਾ ਹੋਵੇਗਾ। ਖੇਡ ਮੰਤਰੀ ਨੇ ਕਿਹਾ ਕਿ ਤਮਗਾ ਜੇਤੂ ਹੁਣ ਦੂਤ ਬਣ ਗਏ ਹਨ ਤੇ ਉਨ੍ਹਾਂ ਦਾ ਕੰਮ ਸਮਾਜ ਤਕ ਸਕਾਰਾਤਮਕ ਸੰਦੇਸ਼ ਪਹੁੰਚਾਉਣਾ ਹੈ।

VIA PUNJAB