- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਪਤਾਨੀ ਦੇ ਕਾਰਜਕਾਲ ਬਾਰੇ ਨਹੀਂ ਸੋਚਦਾ: ਰੋਹਿਤ
ਨਵੀਂ ਦਿੱਲੀ – ਰੋਹਿਤ ਸ਼ਰਮਾ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਕਿਹਾ, ‘ਇਹ ਕਪਤਾਨੀ ਨਾਲ ਸਬੰਧਤ ਫ਼ੈਸਲੇ ਸਾਡੇ ਹੱਥ ’ਚ ਨਹੀਂ ਹਨ। ਭਾਵੇਂ ਤੁਸੀਂ ਇੱਕ ਮੈਚ ’ਚ ਕਪਤਾਨ ਹੋਵੋ ਜਾਂ ਫਿਰ ਸੌ ਮੈਚਾਂ ’ਚ, ਇਹ ਮਾਣ ਵਾਲੀ ਗੱਲ ਹੈ।’ ਉਨ੍ਹਾਂ ਕਿਹਾ, ‘ਜਦੋਂ ਅਸੀਂ ਵੱਡੇ ਹੋ ਰਹੇ ਸੀ ਤਾਂ ਦੇਸ਼ ਲਈ ਖੇਡਣ ਦੀ ਗੱਲ ਸਭ ਤੋਂ ਅਹਿਮ ਸੀ। ਮੈਂ ਟੀਮ ਦੀ ਕਪਤਾਨੀ ਕੀਤੀ ਅਤੇ ਇਸ ਤਜਰਬਾ ਚੰਗਾ ਰਿਹਾ ਹੈ। ਮੈਂ ਇਸ ਬਾਰੇ ਕਦੀ ਨਹੀਂ ਸੋਚਦਾ ਕਿ ਮੈਨੂੰ ਕਿੰਨੇ ਸਮੇਂ ਲਈ ਕਪਤਾਨ ਬਣਾਇਆ ਜਾਣਾ ਚਾਹੀਦਾ ਹੈ। ਜਦੋਂ ਵੀ ਮੈਨੂੰ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲੇਗਾ, ਮੈਂ ਇਸ ਦਾ ਲੁਤਫ਼ ਲਵਾਂਗਾ ਅਤੇ ਸਰਵੋਤਮ ਕਾਰਗੁਜ਼ਾਰੀ ਦੀ ਕੋਸ਼ਿਸ਼ ਕਰਾਂਗਾ।


