- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਮਲਨਾਥ ਨੇ ਵਿਧਾਨ ਸਭਾ ਮੈਂਬਰ ਦੇ ਤੌਰ ਤੇ ਚੁੱਕੀ ਸਹੁੰ
ਭੋਪਾਲ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਅੱਜ ਵਿਧਾਨ ਸਭਾ ਵਿੱਚ ਵਿਧਾਇਕ ਦੇ ਤੌਰ ਤੇ ਸਹੁੰ ਚੁੱਕੀ| ਵਿਧਾਨ ਸਭਾ ਸਪੀਕਰ ਐਨ.ਪੀ. ਪ੍ਰਜਾਪਤੀ ਨੇ ਕਮਲਨਾਥ ਨੂੰ ਇੱਥੇ ਸਥਿਤ ਵਿਧਾਨ ਸਭਾ ਕੈਂਪਸ ਵਿੱਚ ਸਹੁੰ ਚੁਕਾਈ| ਇਸ ਮੌਕੇ ਪ੍ਰਦੇਸ਼ ਸਰਕਾਰ ਦੇ ਜਨ ਸੰਪਰਕ ਮੰਤਰੀ ਪੀ.ਸੀ. ਸ਼ਰਮਾ, ਗ੍ਰਹਿ ਮੰਤਰੀ ਬਾਲਾ ਬੱਚਨ, ਨੇਤਾ ਵਿਰੋਧੀ ਗੋਪਾਲ ਭਾਰਗਵ ਸਮੇਤ ਕਈ ਮੰਤਰੀ ਅਤੇ ਅਧਿਕਾਰੀ ਮੌਜੂਦ ਸਨ| ਕਮਲਨਾਥ ਹਾਲ ਹੀ ਵਿੱਚ ਛਿੰਦਵਾੜਾ ਵਿਧਾਨ ਸਭਾ ਉਪ ਚੋਣਾਂ ਵਿੱਚ ਜਿੱਤ ਹਾਸਲ ਕਰ ਕੇ ਵਿਧਾਨ ਸਭਾ ਮੈਂਬਰ ਬਣੇ ਹਨ| ਉਨ੍ਹਾਂ ਨੇ ਪਿਛਲੇ ਸਾਲ 17 ਦਸੰਬਰ ਨੂੰ ਰਾਜ ਦੇ ਮੁੱਖ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕੀ ਸੀ| ਨਿਯਮਾਂ ਅਨੁਸਾਰ ਉਨ੍ਹਾਂ ਨੂੰ 6 ਮਹੀਨੇ ਦੇ ਅੰਦਰ ਵਿਧਾਇਕ ਦੇ ਤੌਰ ਤੇ ਸਹੁੰ ਚੁੱਕਣੀ ਸੀ| ਇਹ ਮਿਆਦ ਆਉਣ ਵਾਲੀ 16 ਜੂਨ ਨੂੰ ਖਤਮ ਹੋ ਰਹੀ ਸੀ| ਕਮਲਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਛਿੰਦਵਾੜਾ ਵਿਧਾਇਕ ਦੀਪਕ ਸਕਸੈਨਾ ਦੇ ਅਹੁਦੇ ਤੋਂ ਅਸਤੀਫਾ ਦੇਣ ਕਾਰਨ ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ| ਪਿਛਲੀ ਦਿਨੀਂ ਲੋਕ ਸਭਾ ਚੋਣਾਂ ਨਾਲ ਛਿੰਦਵਾੜਾ ਵਿਧਾਨ ਸਭਾ ਖੇਤਰ ਵਿੱਚ ਹੋਈਆਂ ਉੱਪ ਚੋਣਾਂ ਵਿੱਚ ਕਮਲਨਾਥ ਜਿੱਤ ਹਾਸਲ ਕਰ ਕੇ ਇੱਥੋਂ ਵਿਧਾਇਕ ਚੁਣੇ ਗਏ|


