- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਰਾਕ ਵਿੱਚੋਂ ਆਪਣੇ ਸਾਰੇ ਫੌਜੀ ਵਾਪਸ ਬੁਲਾਏਗੀ ਨਿਊਜ਼ੀਲੈਂਡ ਸਰਕਾਰ
ਵੈਲਿੰਗਟਨ – ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਜੂਨ ਤੱਕ ਆਪਣੇ ਸਾਰੇ ਫੌਜੀਆਂ ਨੂੰ ਇਰਾਕ ਵਿਚੋਂ ਵਾਪਸ ਬੁਲਾ ਲਵੇਗੀ| ਦੱਖਣ ਪ੍ਰਸ਼ਾਂਤ ਦੇਸ਼ ਨੇ ਬਗਦਾਦ ਦੇ ਉੱਤਰ-ਪੱਛਮ ਵਿਚ ਤਾਜ਼ੀ ਮਿਲਟਰੀ ਕੰਪਲੈਕਸ ਵਿਚ 95 ਕਥਿਤ ਗੈਰ ਲੜਾਕੂ ਕਰਮੀਆਂ ਦੀ ਇਕ ਛੋਟੀ ਟੁਕੜੀ ਤਾਇਨਾਤ ਕੀਤੀ ਗਈ ਹੈ, ਜਿੱਥੇ ਉਹ ਇਰਾਕੀ ਸੁਰੱਖਿਆ ਬਲਾਂ ਨੂੰ ਸਿਖਲਾਈ ਦੇਣ ਦਾ ਕੰਮ ਕਰਦੀ ਹੈ|ਇਹ ਸਿਖਲਾਈ ਮਿਸ਼ਨ ਆਸਟ੍ਰੇਲੀਆ ਦੇ ਨਾਲ ਇਕ ਸੰਯੁਕਤ ਮੁਹਿੰਮ ਹੈ ਜਿਸ ਵਿਚ ਲੱਗਭਗ 300 ਫੌਜੀ ਤਾਜ਼ੀ ਵਿਚ ਤਾਇਨਾਤ ਹਨ| ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਅੱਜ ਕਿਹਾ ਕਿ ਜੁਲਾਈ ਤੱਕ ਇਰਾਕ ਵਿਚ ਨਿਊਜ਼ੀਲੈਂਡ ਦੇ ਫੌਜੀਆਂ ਦੀ ਗਿਣਤੀ ਘੱਟ ਕੇ 75 ਅਤੇ ਫਿਰ ਸਾਰੇ ਫੌਜੀਆਂ ਦੇ ਵਾਪਸ ਆਉਣ ਤੋਂ ਪਹਿਲਾਂ ਜਨਵਰੀ ਵਿਚ 45 ਰਹਿ ਜਾਵੇਗੀ| ਅਰਡਰਨ ਨੇ ਇਹ ਐਲਾਨ ਵੀ ਕੀਤਾ ਕਿ ਨਿਊਜ਼ੀਲੈਂਡ ਅਫਗਾਨਿਸਤਾਨ ਵਿਚ ਤਾਇਨਾਤ ਰੱਖਿਆ ਬਲ ਦੇ ਕਰਮੀਆਂ ਦੀ ਗਿਣਤੀ 13 ਤੋਂ ਘਟਾ ਕੇ 11 ਕਰੇਗਾ|


