ਕਾਂਗਰਸ ‘ਚ ਸ਼ਾਮਿਲ ਹੋਣ ਲਈ ਤਿਆਰ ਹਨ ਕਮਲ ਹਾਸਨ

ਨਵੀਂ ਦਿੱਲੀ – ਅਭਿਨੇਤਾ ਤੋਂ ਰਾਜਨੇਤਾ ਬਣੇ ਕਮਲ ਹਾਸਨ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਡੀ. ਐੱਮ. ਕੇ. ਨਾਲ ਗਠਬੰਧਨ ਖਤਮ ਕਰ ਲੈਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਮਕਕਲ ਨਿਧੀ ਮਾਇਅਮ (ਐੱਮ ਐੱਨ ਐੱਮ) ਆਉਣ ਵਾਲੀਆਂ 2019 ‘ਚ ਲੋਕ ਸਭਾ ਦੀਆਂ ਚੋਣਾਂ ‘ਚ ਕਾਂਗਰਸ ‘ਚ ਸ਼ਾਮਿਲ ਹੋਣ ਲਈ ਤਿਆਰ ਹੈ।ਇਸ ਸਾਲ ਫਰਵਰੀ ‘ਚ ਐੱਮ. ਐੱਨ. ਐੱਮ. ਪਾਰਟੀ ਬਣਾਉਣ ਵਾਲੇ ਕਮਲ ਹਾਸਨ ਰਾਜ ਅਤੇ ਕੇਂਦਰ ਸਰਕਾਰ ਦੇ ਆਲੋਚਕ ਰਹੇ ਹਨ। ਰਿਪੋਰਟ ਮੁਤਾਬਕ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਡੀ. ਐੱਮ. ਕੇ. ਦਾ ਗਠਬੰਧਨ ਟੁੱਟਦਾ ਹੈ ਤਾਂ ਉਹ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ‘ਚ ਕਾਂਗਰਸ ‘ਚ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਇਸ ਦੇ ਲਈ ਕਾਂਗਰਸ ਨਾਲ ਗੱਲ ਕਰ ਕੇ ਯਕੀਨਨ ਤੌਰ ‘ਤੇ ਦੱਸਾਂਗਾ ਕਿ ਸਾਡਾ ਗਠਬੰਧਨ ਤਾਮਿਲਨਾਡੂ ਦੇ ਲੋਕਾਂ ਲਈ ਫਾਇਦੇਮੰਦ ਹੈ। ਕਮਲ ਹਾਸਨ ਦਾ ਕਾਂਗਰਸ ਦੇ ਪ੍ਰਤੀ ਇਹ ਝੁਕਾਅ ਕੋਈ ਨਵਾਂ ਨਹੀਂ ਹੈ। ਇਸ ਸਾਲ ਜੂਨ ‘ਚ ਹਾਸਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ‘ਚ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਤਾਮਿਲਨਾਡੂ ਦੀ ਰਾਜਨੀਤਿਕ ਸਥਿਤੀ ‘ਤੇ ਚਰਚਾ ਕੀਤੀ ਸੀ। ਇਸ ਬੈਠਕ ਤੋਂ ਬਾਅਦ ਕਮਲ ਹਾਸਨ ਨੇ ਕਿਹਾ ਸੀ ਕਿ ਅਸੀਂ ਰਾਜਨੀਤਿਕ ਚਰਚਾ ਕੀਤੀ ਪਰ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ। ਇਸ ਤੋਂ ਇਲਾਵਾ ਕਮਲ ਹਾਸਨ ਨੇ ਕਿਹਾ ਹੈ ਕਿ ਸਾਡੀ ਪਾਰਟੀ ਦਾ ਉਦੇਸ਼ ਭ੍ਰਿਸ਼ਟਾਚਾਰ ਨਾਲ ਲੜਨ ਦਾ ਹੈ। ਮੈਂ ਅਜਿਹੀ ਪਾਰਟੀ ਨਾਲ ਹੱਥ ਨਹੀਂ ਮਿਲਾਵਾਗਾ, ਜਿਸ ‘ਤੇ ਭ੍ਰਿਸ਼ਟਾਚਾਰ ਦਾ ਆਰੋਪ ਹੋਵੇ। ਉਨਾਂ ਨੇ ਕਿਹਾ ਹੈ ਕਿ ਡੀ. ਐੱਮ. ਕੇ. ਅਤੇ ਏ. ਆਈ. ਏ. ਡੀ. ਐੱਮ. ਕੇ. ਦੋਵੇਂ ਭ੍ਰਿਸ਼ਟ ਪਾਰਟੀਆਂ ਹਨ। ਅਸੀਂ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਤਾਮਿਲਨਾਡੂ ਤੋਂ ਤੋੜਨ ਲਈ ਸਖਤ ਮਿਹਨਤ ਕਰਾਂਗੇ।

VIA PUNJAB