- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੋ ਮੈਚਾਂ ਦੀ ਟੈਸਟ ਲੜੀ ’ਚ ਭਾਰਤ ਦੀ ਹੂੰਝਾ ਫੇਰੂ ਜਿੱਤ
ਹੈਦਰਾਬਾਦ – ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਮੈਚ ਵਿੱਚ ਦਸ ਵਿਕਟਾਂ ਲੈ ਲਈਆਂ। ਇਸ ਦੇ ਨਾਲ ਹੀ ਭਾਰਤ ਨੇ ਵੈਸਟ ਇੰਡੀਜ਼ ਨੂੰ ਦੂਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਰਿਕਾਰਡ ਦਸ ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ ਹੂੰਝਾ ਫੇਰੂ ਦਿੱਤਾ। ਪ੍ਰਿਥਵੀ ਸ਼ਾਅ ਨੂੰ ‘ਮੈਨ ਆਫ ਦਿ ਸੀਰੀਜ਼’ ਅਤੇ ਉਮੇਸ਼ ਯਾਦਵ ਨੂੰ ‘ਮੈਨ ਆਫ ਦਾ ਮੈਚ’ ਐਲਾਨਿਆ ਗਿਆ। ਵੈਸਟ ਇੰਡੀਜ਼ ਦੀ ਟੀਮ ਭਾਰਤ ਨੂੰ ਪਹਿਲੀ ਪਾਰੀ ਵਿੱਚ 367 ਦੌੜਾਂ ’ਤੇ ਰੋਕਣ ਵਿੱਚ ਸਫਲ ਰਹੀ, ਪਰ ਇਸ ਮਗਰੋਂ ਉਸ ਦੇ ਬੱਲੇਬਾਜ਼ ਨਹੀਂ ਚੱਲ ਸਕੇ ਅਤੇ ਉਸ ਦੀ ਟੀਮ ਦੂਜੀ ਪਾਰੀ ਵਿੱਚ 127 ਦੌੜਾਂ ’ਤੇ ਢੇਰ ਹੋ ਗਈ। ਪਹਿਲੀ ਪਾਰੀ ਵਿੱਚ 56 ਦੌੜਾਂ ਦੀ ਲੀਡ ਹਾਸਲ ਕਰਨ ਵਾਲੇ ਭਾਰਤ ਨੂੰ ਇਸ ਤਰ੍ਹਾਂ 72 ਦੌੜਾਂ ਦਾ ਟੀਚਾ ਮਿਲਿਆ। ਪ੍ਰਿਥਵੀ ਸ਼ਾਅ (ਨਾਬਾਦ 33) ਅਤੇ ਲੈਅ ਨਾਲ ਜੂਝ ਰਹੇ ਕੇਐਲ ਰਾਹੁਲ (ਨਾਬਾਦ 33 ਦੌੜਾਂ) ਨੇ 16.1 ਓਵਰ ਵਿੱਚ ਭਾਰਤ ਦਾ ਸਕੋਰ ਬਿਨਾਂ ਨੁਕਸਾਨ ਦੇ 75 ਦੌੜਾਂ ’ਤੇ ਪਹੁੰਚਾ ਕੇ ਟੀਮ ਨੂੰ ਤੀਜੇ ਦਿਨ ਹੀ ਜਿੱਤ ਦਿਵਾਈ। ਸ਼ਾਅ ਨੇ ਜੇਤੂ ਚੌਕਾ ਮਾਰਿਆ। ਉਹ ਭਾਰਤ ਵੱਲੋਂ ਜੇਤੂ ਦੌੜਾਂ ਬਣਾਉਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ ਹੈ। ਉਮੇਸ਼ ਨੇ 45 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਤਰ੍ਹਾਂ ਉਹ ਮੈਚ ਵਿੱਚ 133 ਦੌੜਾਂ ਦੇ ਕੇ ਦਸ ਵਿਕਟਾਂ ਲੈਣ ਵਿੱਚ ਸਫਲ ਰਿਹਾ। ਉਹ ਕਪਿਲ ਦੇਵ ਅਤੇ ਜਵਾਗਲ ਸ੍ਰੀਨਾਥ ਮਗਰੋਂ ਘਰੇਲੂ ਧਰਤੀ ’ਤੇ ਮੈਚ ਵਿੱਚ ਦਸ ਜਾਂ ਵੱਧ ਵਿਕਟਾਂ ਲੈਣ ਵਾਲਾ ਤੀਜਾ ਤੇਜ਼ ਗੇਂਦਬਾਜ਼ ਬਣ ਗਿਆ ਹੈ। ਉਮੇਸ਼ ਨੂੰ ਦੂਜੀ ਪਾਰੀ ਵਿੱਚ ਤਿੰਨ ਹੋਰ ਗੇਂਦਬਾਜ਼ਾਂ ਰਵਿੰਦਰ ਜਡੇਜਾ (12 ਦੌੜਾਂ ਦੇ ਕੇ ਤਿੰਨ ਵਿਕਟਾਂ), ਰਵੀਚੰਦਰਨ ਅਸ਼ਵਿਨ (24 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਕੁਲਦੀਪ ਯਾਦਵ (45 ਦੌੜਾਂ ਦੇ ਕੇ ਇੱਕ ਵਿਕਟ) ਦਾ ਚੰਗਾ ਸਾਥ ਮਿਲਿਆ। ਟੈਸਟ ਕ੍ਰਿਕਟ ਵਿੱਚ ਭਾਰਤ ਦੀ ਦਸ ਵਿਕਟਾਂ ਨਾਲ ਇਹ ਅੱਠਵੀਂ ਜਿੱਤ ਹੈ। ਵੈਸਟ ਇੰਡੀਜ਼ ਖ਼ਿਲਾਫ਼ ਉਸ ਨੇ ਪਹਿਲੀ ਵਾਰ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ। ਭਾਰਤੀ ਟੀਮ ਨੇ ਰਾਜਕੋਟ ਵਿੱਚ ਪਹਿਲੇ ਟੈਸਟ ਮੈਚ ਵਿੱਚ ਵੀ ਪਾਰੀ ਅਤੇ 272 ਦੌੜਾਂ ਨਾਲ ਰਿਕਾਰਡ ਜਿੱਤ ਦਰਜ ਕੀਤੀ ਸੀ। ਭਾਰਤ ਨੇ ਸਵਦੇਸ਼ ਵਿੱਚ ਲਗਾਤਾਰ ਦਸ ਲੜੀਆਂ ਜਿੱਤ ਕੇ ਆਸਟਰੇਲਿਆਈ ਰਿਕਾਰਡ ਦੀ ਵੀ ਬਰਾਬਰੀ ਕੀਤੀ ਹੈ। ਵੈਸਟ ਇੰਡੀਜ਼ ਦੇ ਬੱਲੇਬਾਜ਼ ਫਿਰ ਤੋਂ ਜੂਝਦੇ ਨਜ਼ਰ ਆਏ। ਉਸ ਵੱਲੋਂ ਸੁਨੀਲ ਅੰਬਰੀਸ਼ ਨੇ 38 ਅਤੇ ਸ਼ਾਈ ਹੋਪ ਨੇ 28 ਦੌੜਾਂ ਬਣਾਈਆਂ। ਉਮੇਸ਼ ਕੋਲ ਵੈਸਟ ਇੰਡੀਜ਼ ਦੀ ਦੂਜੀ ਪਾਰੀ ਦੇ ਸ਼ੁਰੂ ਵਿੱਚ ਹੈਟ੍ਰਿਕ ਦਾ ਮੌਕਾ ਸੀ, ਪਰ ਕ੍ਰੈਗ ਬ੍ਰੈਥਵੇਟ (ਸਿਫ਼ਰ) ਪਹਿਲੀ ਗੇਂਦ ’ਤੇ ਬਚ ਗਿਆ।


