ਕੇਜਰੀਵਾਲ ਨੇ ਨੋਟਬੰਦੀ ’ਤੇ ਮੋਦੀ ਸਰਕਾਰ ਨੂੰ ਘੇਰਿਆ

ਨਵੀਂ ਦਿੱਲੀ – ਦੇਸ਼ ਵਿੱਚ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦੇ ਮੋਦੀ ਸਰਕਾਰ ਦੇ ਦੋ ਸਾਲ ਪਹਿਲਾਂ ਲਏ ਫ਼ੈਸਲੇ ਖ਼ਿਲਾਫ਼ ਨੋਟਬੰਦੀ ਦੀ ਦੂਜੀ ਵਰ੍ਹੇਗੰਢ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਨੋਟਬੰਦੀ ਨੂੰ ਭਾਰਤੀ ਅਰਥਵਿਵਸਥਾ ’ਤੇ ‘ਖ਼ੁਦ ਡੂੰਘਾ ਜ਼ਖ਼ਮ ਮਾਰਨ’ ਵਾਂਗ ਕਰਾਰ ਦਿੱਤਾ ਗਿਆ। ‘ਆਪ’ ਵੱਲੋਂ ਨੋਟਬੰਦੀ ਨੂੰ ਇੱਕ ਵੱਡੀ ਤਰਾਸਦੀ ਗਰਦਾਨਿਆ ਗਿਆ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਵਿੱਤੀ ਘੁਟਾਲਿਆਂ ਦੀ ਸੂਚੀ ਅੰਤਹੀਣ ਹੈ, ਨੋਟਬੰਦੀ ਭਾਰਤੀ ਅਰਥਵਿਵਸਥਾ ‘ਤੇ ਇੱਕ ਖ਼ੁਦ ਹੀ ਡੂੰਘਾ ਜ਼ਖ਼ਮ ਮਾਰਨ ਵਾਂਗ ਸੀ ਤੇ ਇੱਥੋਂ ਤਕ ਕਿ ਦੋ ਸਾਲ ਬਾਅਦ ਵੀ ਇਹ ਰਹੱਸ ਬਣਿਆ ਹੋਇਆ ਹੈ ਕਿ ਕਿਉਂ ਦੇਸ਼ ਨੂੰ ਇਸ ਮੁਸੀਬਤ ਵੱਲ ਧੱਕਿਆ ਗਿਆ। ‘ਆਪ’ ਆਗੂ ਰਾਘਵ ਚੱਢਾ ਨੇ ਕਿਹਾ ਕਿ 8/11 ਦਾ ਦਿਨ ਇੱਕ ਵੱਡੀ ਤਰਾਸਦੀ ਦੇ ਰੂਪ ਵਿੱਚ ਮਨਾਇਆ ਜਾਣਾ ਚਾਹੀਦਾ ਹੈ।

VIA PUNJAB